Home /News /national /

ਆਫਤਾਬ ਪੂਨਾਵਾਲਾ ਦੇ ਪੋਲੀਗ੍ਰਾਫ਼ ਟੈਸਟ ਦੀ ਪ੍ਰਕਿਰਿਆ ਸ਼ੁਰੂ, ਸ਼ਰਧਾ ਕਤਲ ਕੇਸ 80% ਮੁਕੰਮਲ

ਆਫਤਾਬ ਪੂਨਾਵਾਲਾ ਦੇ ਪੋਲੀਗ੍ਰਾਫ਼ ਟੈਸਟ ਦੀ ਪ੍ਰਕਿਰਿਆ ਸ਼ੁਰੂ, ਸ਼ਰਧਾ ਕਤਲ ਕੇਸ 80% ਮੁਕੰਮਲ

ਆਫਤਾਬ ਪੂਨਾਵਾਲਾ ਦੇ ਪੋਲੀਗ੍ਰਾਫ਼ ਟੈਸਟ ਦੀ ਪ੍ਰਕਿਰਿਆ ਸ਼ੁਰੂ, ਸ਼ਰਧਾ ਕਤਲ ਕੇਸ 80% ਮੁਕੰਮਲ

ਆਫਤਾਬ ਪੂਨਾਵਾਲਾ ਦੇ ਪੋਲੀਗ੍ਰਾਫ਼ ਟੈਸਟ ਦੀ ਪ੍ਰਕਿਰਿਆ ਸ਼ੁਰੂ, ਸ਼ਰਧਾ ਕਤਲ ਕੇਸ 80% ਮੁਕੰਮਲ

ਦਿੱਲੀ ਪੁਲਿਸ ਦੀ ਟੀਮ ਸ਼ਰਧਾ ਕਤਲ ਕਾਂਡ ਦੀ ਜਾਂਚ ਦੇ ਸ਼ੁਰੂਆਤੀ ਬਿੰਦੂ 'ਤੇ ਹੈ। ਸੂਤਰਾਂ ਦੀ ਮੰਨੀਏ ਤਾਂ 80 ਫੀਸਦੀ ਜਾਂਚ ਪੂਰੀ ਹੋ ਚੁੱਕੀ ਹੈ ਪਰ ਕਤਲ ਨਾਲ ਜੁੜੀ ਪੂਰੀ ਕਹਾਣੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ।

 • Share this:

  ਨਵੀਂ ਦਿੱਲੀ-ਸ਼ਰਧਾ ਵਾਕਰ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਦੇ ਪੋਲੀਗ੍ਰਾਫ਼ ਟੈਸਟ ਦੀ ਪ੍ਰਕਿਰਿਆ ਰੋਹਿਣੀ ਸਥਿਤ ਐਫਐਸਐਲ ਵਿੱਚ ਸ਼ੁਰੂ ਹੋ ਗਈ ਹੈ। ਦਿੱਲੀ ਪੁਲਿਸ ਦੇ ਉੱਚ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਆਫਤਾਬ ਦਾ ਪੋਲੀਗ੍ਰਾਫ ਅਤੇ ਨਾਰਕੋ ਟੈਸਟ ਦੋਵੇਂ ਹੋਣਗੇ। ਦਿੱਲੀ ਪੁਲਿਸ 4 ਦਿਨਾਂ ਦੇ ਅੰਦਰ ਦੋਵੇਂ ਟੈਸਟ ਕਰਵਾਉਣ ਦੀ ਪ੍ਰਕਿਰਿਆ ਵਿੱਚ ਹੈ। ਦਿੱਲੀ ਪੁਲਿਸ ਹਾਲੇ ਵੀ ਕਤਲ ਕੇਸ ਨਾਲ ਸਬੰਧਤ ਸਾਰੇ ਸਬੂਤਾਂ ਦੀ ਤਲਾਸ਼ ਕਰ ਰਹੀ ਹੈ, ਤਾਂ ਜੋ ਮੁਲਜ਼ਮਾਂ ਖ਼ਿਲਾਫ਼ ਸਬੂਤ ਅਦਾਲਤ ਵਿੱਚ ਰੱਖੇ ਜਾ ਸਕਣ।

  ਦਿੱਲੀ ਪੁਲਿਸ ਦੀ ਟੀਮ ਸ਼ਰਧਾ ਕਤਲ ਕਾਂਡ ਦੀ ਜਾਂਚ ਦੇ ਸ਼ੁਰੂਆਤੀ ਬਿੰਦੂ 'ਤੇ ਹੈ। ਸੂਤਰਾਂ ਦੀ ਮੰਨੀਏ ਤਾਂ 80 ਫੀਸਦੀ ਜਾਂਚ ਪੂਰੀ ਹੋ ਚੁੱਕੀ ਹੈ ਪਰ ਕਤਲ ਨਾਲ ਜੁੜੀ ਪੂਰੀ ਕਹਾਣੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ, 'ਫੋਰੈਂਸਿਕ ਜਾਂਚ ਅਤੇ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਰਧਾ ਨੂੰ ਮਾਰਨ ਲਈ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ ਸੀ? ਵਿਗਿਆਨਕ ਤੌਰ 'ਤੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾਵੇਗੀ। ਹਾਲਾਂਕਿ ਸ਼ਰਧਾ ਵਾਕਰ ਦੀ ਡੀਐਨਏ ਰਿਪੋਰਟ ਆਉਣੀ ਬਾਕੀ ਹੈ।

  ਫੋਰੈਂਸਿਕ ਟੀਮ ਦੇ ਅਧਿਕਾਰੀਆਂ ਅਨੁਸਾਰ ਪੋਲੀਗ੍ਰਾਫ਼ ਟੈਸਟ ਦੇ ਸੈਸ਼ਨ ਚੱਲ ਰਹੇ ਹਨ, ਮਤਲਬ ਪੋਲੀਗ੍ਰਾਫ਼ ਟੈਸਟ ਸ਼ੁਰੂ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਆਫਤਾਬ ਦੀ ਮੈਡੀਕਲ ਜਾਂਚ ਅਤੇ ਪੋਲੀਗ੍ਰਾਫ਼ ਟੈਸਟ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ... ਇਹ ਪੋਲੀਗ੍ਰਾਫ਼ ਟੈਸਟ ਦੋ ਦਿਨਾਂ ਤੱਕ ਜਾਰੀ ਰਹੇਗਾ।


  ਆਫਤਾਬ ਪੂਨਾਵਾਲਾ ਨੂੰ ਦਿੱਲੀ ਪੁਲਿਸ ਨੇ 12 ਨਵੰਬਰ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਖੇਤਰ ਵਿੱਚ ਕਿਰਾਏ ਦੇ ਫਲੈਟ ਵਿੱਚ ਸ਼ਰਧਾ ਵਾਕਰ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਨੇ ਕਿਹਾ ਸੀ ਕਿ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਦੇ ਕਰੀਬ 35 ਟੁਕੜੇ ਕਰ ਦਿੱਤੇ, ਜਿਸ ਨੂੰ ਉਸ ਨੇ ਤਿੰਨ ਹਫ਼ਤਿਆਂ ਤੱਕ ਘਰ ਦੇ 300 ਲੀਟਰ ਦੇ ਫਰਿੱਜ ਵਿੱਚ ਰੱਖਿਆ ਅਤੇ ਫਿਰ ਕਈ ਦਿਨਾਂ ਤੱਕ ਵੱਖ-ਵੱਖ ਇਲਾਕਿਆਂ ਵਿੱਚ ਸੁੱਟ ਦਿੱਤਾ।

  Published by:Ashish Sharma
  First published:

  Tags: Delhi Police, Narco, Shraddha brutal murder