Home /News /national /

ਉੱਤਰ ਪ੍ਰਦੇਸ਼ ਦੇ ਮੇਰਠ 'ਚ ਤੇਜ਼ਾਬ ਹਮਲੇ ਨਾਲ ਜੂਝ ਰਹੀਆਂ ਦੋ ਔਰਤਾਂ ਨੂੰ 6 ਸਾਲ ਬਾਅਦ ਮਿਲਿਆ ਇਨਸਾਫ਼

ਉੱਤਰ ਪ੍ਰਦੇਸ਼ ਦੇ ਮੇਰਠ 'ਚ ਤੇਜ਼ਾਬ ਹਮਲੇ ਨਾਲ ਜੂਝ ਰਹੀਆਂ ਦੋ ਔਰਤਾਂ ਨੂੰ 6 ਸਾਲ ਬਾਅਦ ਮਿਲਿਆ ਇਨਸਾਫ਼

ਤੇਜ਼ਾਬ ਸੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ

ਤੇਜ਼ਾਬ ਸੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ

ਘਰ ਵਿੱਚ ਦਾਖ਼ਲ ਹੋ ਕੇ ਤੇਜ਼ਾਬ ਸੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਸਾਰੇ ਮੁਲਜ਼ਮਾਂ ਦੇ ਉੱਪਰ 1-1 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ 6 ਸਾਲ ਦਾ ਲੰਬਾ ਸਮਾਂ ਲੱਗ ਗਿਆ ਹੈ। ਹਾਲਾਂਕਿ ਹੁਣ ਇਨਸਾਫ ਮਿਲਣ ਤੋਂ ਬਾਅਦ ਉਸ ਦੇ ਝੁਲਸੇ ਚਿਹਰੇ 'ਤੇ ਖੁਸ਼ੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ ...
  • Last Updated :
  • Share this:

ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ 6 ਸਾਲਾਂ ਤੋਂ ਤੇਜ਼ਾਬ ਹਮਲੇ ਨਾਲ ਜੂਝ ਰਹੀਆਂ ਦੋ ਔਰਤਾਂ ਨੂੰ ਇਨਸਾਫ਼ ਮਿਲ ਗਿਆ ਹੈ।ਘਰ ਵਿੱਚ ਦਾਖ਼ਲ ਹੋ ਕੇ ਤੇਜ਼ਾਬ ਸੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਸਾਰੇ ਮੁਲਜ਼ਮਾਂ ਦੇ ਉੱਪਰ 1-1 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ 6 ਸਾਲ ਦਾ ਲੰਬਾ ਸਮਾਂ ਲੱਗ ਗਿਆ ਹੈ। ਹਾਲਾਂਕਿ ਹੁਣ ਇਨਸਾਫ ਮਿਲਣ ਤੋਂ ਬਾਅਦ ਉਸ ਦੇ ਝੁਲਸੇ ਚਿਹਰੇ 'ਤੇ ਖੁਸ਼ੀ ਨਜ਼ਰ ਆ ਰਹੀ ਹੈ।

ਦਰਅਸਲ ਇਹ ਮਾਮਲਾ ਮੇਰਠ ਦੇ ਥਾਣਾ ਫਲਾਵੜਾ ਦਾ ਹੈ। ਜਿੱਥੇ 29 ਜੂਨ 2016 ਦੀ ਰਾਤ ਵੇਲੇ ਸਾਨੀਆ ਨਾਮ ਦੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਸਾਲੀ ਅਤੇ ਸਾਲੇ 'ਤੇ ਤੇਜ਼ਾਬ ਸੁੱਟ ਦਿੱਤਾ ਸੀ। ਇਸ ਵਾਰਦਾਤ ਨੂੰ ਪੂਰੀ ਵਿਉਂਤਬੰਦੀ ਨਾਲ ਅੰਜਾਮ ਦਿੱਤਾ ਗਿਆ ਸੀ। ਪ੍ਰੇਮੀਆਂ ਨੂੰ ਬੁਲਾ ਕੇ ਘਰ ਅੰਦਰ ਵੜ ਕੇ ਤੇਜ਼ਾਬ ਪਾ ਕੇ ਭੱਜਣ ਦੀ ਯੋਜਨਾ ਬਣਾਈ ਗਈ ਸੀ। ਤੇਜ਼ਾਬੀ ਹਮਲੇ ਦੀ ਇਸ ਘਟਨਾ ਨੂੰ ਲੈ ਕੇ ਉਸ ਸਮੇਂ ਸਨਸਨੀ ਫੈਲ ਗਈ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਪੀੜਤ ਇਨਸਾਫ਼ ਦੀ ਆਸ ਵਿੱਚ ਭਟਕ ਰਹੇ ਸਨ।

ਤੇਜ਼ਾਬੀ ਹਮਲੇ ਕਾਰਨ ਸ਼ੀਬਾ ਦਾ ਵਿਆਹ ਵੀ ਨਹੀਂ ਹੋ ਸਕਿਆ ਸੀ ਅਤੇ ਹੁਣ ਤੱਕ ਉਸ ਦੇ ਇਲਾਜ 'ਤੇ 35 ਲੱਖ ਤੋਂ ਵੱਧ ਖਰਚ ਆ ਚੁੱਕਿਆ ਹੈ। ਤਕਰੀਬਨ 6 ਸਾਲ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਨੇ ਇਸ ਮਾਮਲੇ 'ਚ ਇਤਿਹਾਸਕ ਫੈਸਲਾ ਸੁਣਾਇਆ ਹੈ। ਏਡੀਜੇ 15 ਹਰਸ਼ ਅਗਰਵਾਲ ਦੀ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਮਹਿਲਾ ਸਾਨੀਆ ਸਮੇਤ 4 ਲੋਕਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ 'ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਦਾ ਫੈਸਲਾ ਸੁਣ ਕੇ ਪੀੜਤਾਂ ਦੇ ਚਿਹਰਿਆਂ 'ਤੇ ਖੁਸ਼ੀ ਜਤਾਈ ਜਾ ਰਹੀ ਹੈ।

ਇੱਕ ਪਾਸੇ ਤੇਜ਼ਾਬੀ ਹਮਲੇ ਦੀ ਭੜਕਾਹਟ ਅਤੇ ਦੂਜੇ ਪਾਸੇ ਥਾਣੇ ਅਤੇ ਅਦਾਲਤ ਦੇ ਮਾਮਲੇ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ, ਪਰ ਹੁਣ ਦੋਸ਼ੀਆਂ ਨੂੰ ਸਜ਼ਾ ਮਿਲਣ ਨਾਲ ਪੀੜਤਾਂ ਦੇ ਚਿਹਰਿਆਂ 'ਤੇ ਖੁਸ਼ੀ ਨਜ਼ਰ ਆਈ ਹੈ।

Published by:Shiv Kumar
First published:

Tags: Acid attack, Guilty, Sania, Sentenced, Uttar Pardesh