Home /News /national /

ਬੈਂਗਲੁਰੂ ਟ੍ਰੈਫਿਕ ਪੁਲਿਸ ਵੱਲੋਂ ਜ਼ੁਰਮਾਨੇ ਦੇ ਬਕਾਏ 'ਚ 50 ਪ੍ਰਤੀਸ਼ਤ ਛੋਟ ਦੇਣ ਤੋਂ ਬਾਅਦ 3 ਦਿਨਾਂ 'ਚ ਜਮ੍ਹਾ ਹੋਇਆ ਰਿਕਾਰਡ ਤੋੜ ਪੈਸਾ

ਬੈਂਗਲੁਰੂ ਟ੍ਰੈਫਿਕ ਪੁਲਿਸ ਵੱਲੋਂ ਜ਼ੁਰਮਾਨੇ ਦੇ ਬਕਾਏ 'ਚ 50 ਪ੍ਰਤੀਸ਼ਤ ਛੋਟ ਦੇਣ ਤੋਂ ਬਾਅਦ 3 ਦਿਨਾਂ 'ਚ ਜਮ੍ਹਾ ਹੋਇਆ ਰਿਕਾਰਡ ਤੋੜ ਪੈਸਾ

ਟ੍ਰੈਫਿਕ ਜੁਰਮਾਨਿਆਂ 'ਤੇ 11 ਫਰਵਰੀ ਤੱਕ 50 ਪ੍ਰਤੀਸ਼ਤ ਦੀ ਛੋਟ ਦੇਣ ਦਾ ਐਲਾਨ

ਟ੍ਰੈਫਿਕ ਜੁਰਮਾਨਿਆਂ 'ਤੇ 11 ਫਰਵਰੀ ਤੱਕ 50 ਪ੍ਰਤੀਸ਼ਤ ਦੀ ਛੋਟ ਦੇਣ ਦਾ ਐਲਾਨ

ਫਿਕ ਜੁਰਮਾਨੇ ਦਾ ਬਕਾਇਆ ਜਮ੍ਹਾ ਕਰਵਾਉਣ ਦੇ ਲਈ ਬੈਂਗਲੁਰੂ ਟ੍ਰੈਫਿਕ ਪੁਲਿਸ ਦੇ ਵੱਲੋਂ 50 ਪ੍ਰ੍ਰਤੀਸ਼ਤ ਛੋਟ ਦੇਣ ਦਾ ਐਲਾਨ ਕੀਤਾ ਸੀ ,ਇਸ ਐਲਾਨ ਦੇ ਤਿੰਨ ਦਿਨਾਂ ਦੇ ਵਿੱਚ ਬੈਂਗਲੁਰੂ ਟ੍ਰੈਫਿਕ ਪੁਲਿਸ ਨੇ ਜੁਰਮਾਨੇ ਦੇ ਰੂਪ ਵਿੱਚ 22.32 ਕਰੋੜ ਰੁਪਏ ਇਕੱਠੇ ਕਰ ਲਏ । ਇੰਨਾ ਹੀ ਨਹੀਂ ਇਸ ਦੌਰਾਨ 7,41,048 ਕੇਸਾਂ ਦਾ ਵੀ ਨਿਪਟਾਰਾ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Last Updated :
  • Share this:

ਬੈਂਗਲੁਰੂ ਟ੍ਰੈਫਿਕ ਪੁਲਿਸ ਦੇ ਵੱਲੋਂ ਟ੍ਰੈਫਿਕ ਜੁਰਮਾਨੇ ਦਾ ਬਕਾਇਆ ਜਮ੍ਹਾ ਕਰਵਾਉਣ ਦੇ ਲਈ ਇਹ ਐਲਾਨ ਕੀਤਾ ਸੀ ਕਿ ਬਕਾਇਆ ਟ੍ਰੈਫਿਕ ਜੁਰਮਾਨਿਆਂ 'ਤੇ 50 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ ।ਇਸ ਐਲਾਨ ਦੇ ਤਿੰਨ ਦਿਨਾਂ ਦੇ ਵਿੱਚ ਬੈਂਗਲੁਰੂ ਟ੍ਰੈਫਿਕ ਪੁਲਿਸ ਨੇ ਜੁਰਮਾਨੇ ਦੇ ਰੂਪ ਵਿੱਚ 22.32 ਕਰੋੜ ਰੁਪਏ ਇਕੱਠੇ ਕਰ ਲਏ । ਇੰਨਾ ਹੀ ਨਹੀਂ ਇਸ ਦੌਰਾਨ 7,41,048 ਕੇਸਾਂ ਦਾ ਵੀ ਨਿਪਟਾਰਾ ਕੀਤਾ ਗਿਆ ਹੈ। ਦ ਇਡੀਅਨ ਐਕਸਪ੍ਰੈੱਸ ਵਿੱਚ ਨਸ਼ਰ ਹੋਈ ਖਬਰ ਦੇ ਮੁਤਾਬਕ ਸਿਟੀ ਪੁਲਿਸ ਨੇ ਸ਼ੁੱਕਰਵਾਰ ਨੂੰ ਲਗਭਗ 5.6 ਕਰੋੜ ਰੁਪਏ ਅਤੇ ਸ਼ਨੀਵਾਰ ਨੂੰ 8 ਕਰੋੜ ਰੁਪਏ ਤੋਂ ਜ਼ਿਆਦਾ ਪੈਸੇ ਵਸੂਲ ਕੀਤੇ ਹਨ।

ਇਸ ਤੋਂ ਇਲਾਵਾ ਮੈਸੂਰ ਸ਼ਹਿਰ ਦੀ ਪੁਲਿਸ ਦੇ ਵੱਲੋਂ ਸ਼ਨੀਵਾਰ ਸ਼ਾਮ ਤੱਕ 47 ਲੱਖ ਰੁਪਏ ਜੁਰਮਾਨਾ ਵਸੂਲਿਆ ਹੈ ਅਤੇ ਇਸ ਦੇ ਨਾਲ ਹੀ 22,362 ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮੰਗਲੁਰੂ ਸ਼ਹਿਰ ਦੇ ਵਿੱਚ ਸਮਾਨ ਨੰਬਰ 4.6 ਲੱਖ ਅਤੇ 1,929 ਰੁਪਏ ਸਨ।

ਸੂਬੇ ਦੇ ਰਾਂਸਪੋਰਟ ਵਿਭਾਗ ਦੇ ਵੱਲੋਂ ਜਨਵਰੀ ਮਹੀਨੇ ਦੇ ਵਿੱਚ ਕਰਨਾਟਕ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਤੋਂ ਬਾਅਦ 2 ਫਰਵਰੀ ਨੂੰ ਬਕਾਇਆ ਟ੍ਰੈਫਿਕ ਜੁਰਮਾਨਿਆਂ 'ਤੇ 11 ਫਰਵਰੀ ਤੱਕ 50 ਪ੍ਰਤੀਸ਼ਤ ਦੀ ਛੋਟ ਦੇਣ ਦਾ ਐਲਾਨ ਕੀਤਾ ਸੀ ।

ਟ੍ਰੈਫਿਕ ਪੁਲਿਸ ਦੇ ਵੱਲੋਂ ਐਲਾਨ ਕਰਨ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਜੁਰਮਾਨਾ ਭਰਨ ਲਈ ਬੈਂਗਲੁਰੂ ਵਿੱਚ ਟ੍ਰੈਫਿਕ ਪੁਲਿਸ ਦੇ ਹੈੱਡਕੁਆਰਟਰ ਪਹੁੰਚ ਗਏ । ਸੰਯੁਕਤ ਪੁਲਿਸ ਕਮਿਸ਼ਨਰ (ਟ੍ਰੈਫਿਕ) ਐਮਐਨ ਅਨੁਚੇਥ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਤਾ ਆਨਲਾਈਨ ਜੁਰਮਾਨੇ ਦਾ ਭੁਗਤਾਨ ਕਰ ਸਕਦੀ ਹੈਜਿਸ ਦੇ ਲਈ ਲੋਕਾਂ ਖੁਦ ਪੁਲਿਸ ਸਟੇਸ਼ਨਾਂ ਆਉਣ ਦੀ ਲੋੜ ਮਹੀਨ ਹੈ ।ਹਾਲਾਂਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕ ਟ੍ਰੈਫਿਕ ਪੁਲਿਸ ਸਟੇਸ਼ਨਾਂ ਜਾਂ ਟ੍ਰੈਫਿਕ ਪ੍ਰਬੰਧਨ ਕੇਂਦਰ 'ਤੇ ਜਾ ਸਕਦੇ ਹਨ, ਜ਼ੁਰਮਾਨਾ ਭਰਨ ਦੇ ਲਈ ਉਹ  PayTM ਜਾਂ ਕਰਨਾਟਕ ਵਨ ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹਨ।

ਹਾਲਾਂਕਿ ਬੈਂਗਲੁਰੂ ਦੇ ਵਿੱਚ 500 ਕਰੋੜ ਰੁਪਏ ਦੇ ਕੁੱਲ ਸੰਭਾਵੀ ਜੁਰਮਾਨੇ ਦੇ ਨਾਲ ਦੋ ਕਰੋੜ ਤੋਂ ਜ਼ਿਆਦਾ ਬਕਾਇਆ ਈ-ਚਲਾਨ ਦੇ ਕੇਸ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਪੁਲਿਸ ਨੂੰ ਟ੍ਰੈਫਿਕ ਜੁਰਮਾਨੇ ਤੋਂ ਸਾਲਾਨਾ ਸਿਰਫ 170 ਤੋਂ 180 ਕਰੋੜ ਰੁਪਏ ਹੀ ਇਕੱਠੇ ਕੀਤੇ ਜਾਂਦੇ ਹਨ ਅਤੇ ਕੁਸ਼ਲ ਆਟੋਮੇਸ਼ਨ ਟ੍ਰੈਫਿਕ ਜੁਰਮਾਨੇ ਤੋਂ ਇਕੱਠੀ ਕੀਤੀ ਗਈ ਰਕਮ ਦੇ ਵਿੱਚ ਵਾਧਾ ਕਰ ਸਕਦੀ ਹੈ। ਇਸ ਦੇ ਨਾਲ ਹੀ ਸਾਲ 2022 ਦੇ ਵਿੱਚ ਹੈਦਰਾਬਾਦ ਟ੍ਰੈਫਿਕ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਇੱਕ ਸਮਾਨ ਛੋਟ ਨੇ ਸਫਲ ਤਰੀਕੇ ਦੇ ਨਾਲ ਬਕਾਇਆ ਜੁਰਮਾਨੇ ਇਕੱਠੇ ਕੀਤੇ ਹਨ।

Published by:Shiv Kumar
First published:

Tags: Bengaluru, Discount, E challan, Traffic Police