Home /News /national /

ਭਾਜਪਾ ਆਗੂਆਂ ਦੇ ਦੋਸ਼ਾਂ ਤੇ ਗਾਲਾਂ ਤੋਂ ਤੰਗ ਆ ਕੇ ਕਈ ਕਿਸਾਨਾਂ ਨੇ ਕੀਤਾ ਅਦਾਲਤ ਜਾਣ ਦਾ ਫੈਸਲਾ, ਆਪ ਕਾਨੂੰਨੀ ਲੜਾਈ 'ਚ ਦੇਵੇਗੀ ਕਿਸਾਨਾਂ ਦਾ ਸਾਥ

ਭਾਜਪਾ ਆਗੂਆਂ ਦੇ ਦੋਸ਼ਾਂ ਤੇ ਗਾਲਾਂ ਤੋਂ ਤੰਗ ਆ ਕੇ ਕਈ ਕਿਸਾਨਾਂ ਨੇ ਕੀਤਾ ਅਦਾਲਤ ਜਾਣ ਦਾ ਫੈਸਲਾ, ਆਪ ਕਾਨੂੰਨੀ ਲੜਾਈ 'ਚ ਦੇਵੇਗੀ ਕਿਸਾਨਾਂ ਦਾ ਸਾਥ

'ਆਪ' ਦੇ ਸੂਬਾ ਸਹਿ-ਇੰਚਾਰਜ ਰਾਘਵ ਚੱਢਾ 1 ਜਨਵਰੀ ਤੋਂ 2 ਰੋਜਾ ਪੰਜਾਬ ਦੌਰੇ ਤੇ( ਫਾਈਲ ਫੋਟੋ)

'ਆਪ' ਦੇ ਸੂਬਾ ਸਹਿ-ਇੰਚਾਰਜ ਰਾਘਵ ਚੱਢਾ 1 ਜਨਵਰੀ ਤੋਂ 2 ਰੋਜਾ ਪੰਜਾਬ ਦੌਰੇ ਤੇ( ਫਾਈਲ ਫੋਟੋ)

ਆਮ ਆਦਮੀ ਪਾਰਟੀ ਵੱਲੋਂ ਇਕ ਅਹਿਮ ਐਲਾਨ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ, 'ਦੇਸ਼ ਦੇ ਕਿਸਾਨ ਦੀ ਇਸ ਲੜਾਈ 'ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਉਨ੍ਹਾਂ ਦਾ ਸਹਿਯੋਗ ਕਰੇਗੀ, ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨਾਂ ਨੂੰ ਮੁਕੱਦਮੇ ਕਰਨ ਤੋਂ ਲੈ ਕੇ, ਕੇਸ ਨੂੰ ਅੰਜ਼ਾਮ ਤੱਕ ਪਹੁੰਚਾਉਣ 'ਚ ਪੂਰੀ ਤਰ੍ਹਾਂ ਨਾਲ ਮਦਦ ਕਰੇਗੀ।'

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਵਿਧਾਇਕ ਰਾਘਵ ਚੱਢਾ ਨੇ ਅੱਜ ਕਿਸਾਨਾਂ 'ਤੇ ਭਾਜਪਾ ਆਗੂਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ, ਅਸ਼ਲੀਲ ਭਾਸ਼ਾ ਦੀ ਵਰਤੋਂ ਅਤੇ ਪੂਰੇ ਅੰਦੋਲਨ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਇਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਅਤੇ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਕਿ ਜੋ ਵੀ ਕਿਸਾਨ ਭਾਈ ਭਾਜਪਾ ਆਗੂਆਂ ਦੇ ਝੂਠੇ ਦੋਸ਼ਾਂ ਖਿਲਾਫ ਅਦਾਲਤ 'ਚ ਜਾਣਾ ਚਾਹੁੰਦੇ ਹਨ, ਆਮ ਆਦਮੀ ਪਾਰਟੀ ਉਨ੍ਹਾਂ ਦੀ ਇਸ ਕਾਨੂੰਨੀ ਲੜਾਈ 'ਚ ਹਰ ਕਦਮ 'ਤੇ ਮਦਦ ਕਰੇਗੀ।

  ਰਾਘਵ ਚੱਢਾ ਨੇ ਕਿਹਾ ਕਿ, 'ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਕਾਰਨ ਕਿਸਾਨ ਪ੍ਰੇਸ਼ਾਨ ਹਨ, ਦੁੱਖ 'ਚ ਹਨ, ਆਹਤ ਹਨ। ਮੋਦੀ ਸਰਕਾਰ ਨੇ ਕਿਸਾਨਾਂ ਦੀ ਖੇਤੀ, ਉਨ੍ਹਾਂ ਦੇ ਪੂਰੇ ਕਮਾਈ ਦੇ ਸਾਧਨ ਨੂੰ ਬਰਬਾਦ ਕਰਨ ਦਾ ਮਸੌਦਾ ਪੂਰੇ ਦੇਸ਼ 'ਚ ਲਾਗੂ ਕਰ ਦਿੱਤਾ ਹੈ। ਜਿਸਦੇ ਚਲਦਿਆਂ ਦੇਸ਼ ਦੇ ਕਿਸਾਨ ਨੇ ਦਿੱਲੀ ਆ ਕੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ, ਹੁਣ ਜਦੋਂ ਦੇਸ਼ ਦਾ ਕਿਸਾਨ ਆਪਣੀ ਗੱਲ ਰੱਖਣ ਲਈ ਦਿੱਲੀ ਵੱਲ ਵਧਿਆ ਤਾਂ ਉਸਦੇ ਨਾਲ ਦੁਸ਼ਮਣ ਦੀ ਤਰ੍ਹਾਂ ਵਿਵਹਾਰ ਕੀਤਾ ਗਿਆ, ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਪਾਣੀ ਦੀਆਂ ਬੁਛਾੜਾ ਮਾਰੀਆਂ ਗਈਆਂ, ਲਾਠੀ-ਡੰਡੇ ਚਲਾਏ, ਸੜਕਾਂ ਪੁਟ ਦਿੱਤੀਆਂ ਗਈਆਂ ਇਸ ਤੋਂ ਬਾਅਦ ਵੀ ਸਾਡੇ ਦੇਸ਼ ਦੇ ਬਹਾਦਰ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਆਏ। ਕਿਸਾਨਾਂ ਨੇ ਸ਼ਾਂਤੀਪੂਰਣ ਤਰੀਕੇ ਨਾਲ ਅੰਦੋਲਨ ਸ਼ੁਰੂ ਕੀਤਾ ਜੋ ਭਾਜਪਾ ਦੇ ਆਗੂਆਂ ਨੇ ਕਿਸਾਨਾਂ ਨੂੰ ਅਪਮਾਨਤ ਕਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਲਈ ਭੱਦੀ ਭਾਸ਼ਾ ਵਰਤੋਂ ਕਰਨ ਲਗੇ। ਭਾਜਪਾ ਦੇ ਆਗੂ ਕਿਸਾਨਾਂ ਉੱਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਕੈਨੇਡਾ, ਪਾਕਿਸਤਾਨ ਤੋਂ ਫਡਿੰਗ ਹੋ ਰਹੀ ਹੈ, ਕਿਸਾਨ ਖਾਲਿਸਤਾਨੀ ਹਨ, ਕਿਸਾਨ ਅੱਤਵਾਦੀ ਹਨ, ਦੇਸ਼ ਦੇ ਕਿਸਾਨ ਗੁੰਡੇ ਹਨ। ਇਥੋਂ ਤੱਕ ਕਿ ਕੱਲ੍ਹ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਦੇਸ਼ ਦੇ ਕਿਸਾਨ ਨੂੰ ਦਲਾਲ ਕਰਾਰ ਦਿੱਤਾ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੂਰੀ ਭਾਰਤੀ ਜਨਤਾ ਪਾਰਟੀ ਯੋਜਨਾਬੱਧ ਤਰੀਕੇ ਨਾਲ ਕਿਸਾਨਾਂ ਨੂੰ ਅਪਮਾਨਤ ਕਰਨਾ ਚਾਹੁੰਦੀ ਹੈ, ਕਲੰਕਿਤ ਕਰਨਾ ਚਾਹੁੰਦੀ ਹੈ।''

  ਰਾਘਵ ਚੱਢਾ ਨੇ ਅੱਗੇ ਕਿਹਾ ਕਿ, ' ਬਹੁਤ ਸਾਰੇ ਕਿਸਾਨਾਂ ਨੇ ਭਾਜਪਾ ਦੇ ਇਨ੍ਹਾਂ ਆਗੂਆਂ ਦੇ ਬਿਆਨ ਸੁਣੇ ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੁੱਖ ਪੁੱਜਿਆ ਅਤੇ ਹੁਣ ਕਿਸਾਨ ਇਨਸਾਫ ਚਾਹੁੰਦੇ ਹਨ, ਹੁਣ ਉਹ ਇਸ ਲੜਾਈ ਨੂੰ ਸੜਕਾਂ ਤੋਂ ਅਦਾਲਤ ਤੱਕ ਲੈ ਕੇ ਜਾਣਾ ਚਾਹੁੰਦੇ ਹਨ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕਿਸਾਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਹ ਇਨ੍ਹਾਂ ਅਪਮਾਨਾਂ ਲਈ ਅਦਾਲਤ ਦਾ ਦਰਵਾਜਾ ਖਟਕਾਉਣਾ ਚਾਹੁੰਦੇ ਹਨ।'

  ਆਮ ਆਦਮੀ ਪਾਰਟੀ ਵੱਲੋਂ ਇਕ ਅਹਿਮ ਐਲਾਨ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ, 'ਦੇਸ਼ ਦੇ ਕਿਸਾਨ ਦੀ ਇਸ ਲੜਾਈ 'ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਉਨ੍ਹਾਂ ਦਾ ਸਹਿਯੋਗ ਕਰੇਗੀ, ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨਾਂ ਨੂੰ ਮੁਕੱਦਮੇ ਕਰਨ ਤੋਂ ਲੈ ਕੇ, ਕੇਸ ਨੂੰ ਅੰਜ਼ਾਮ ਤੱਕ ਪਹੁੰਚਾਉਣ 'ਚ ਪੂਰੀ ਤਰ੍ਹਾਂ ਨਾਲ ਮਦਦ ਕਰੇਗੀ।'

  ਰਾਘਵ ਚੱਢਾ ਨੇ ਦੱਸਿਆ ਕਿ ਕਿਵੇਂ ਵੱਡੇ ਵੱਡੇ ਆਗੂਆਂ ਦੇ ਦਬਾਅ ਦੇ ਬਾਵਜੂਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਨੂੰ 9 ਸਟੇਡੀਅਮਾਂ ਨੂੰ ਜੇਲ੍ਹ ''ਚ ਤਬਦੀਲ ਨਹੀਂ ਹੋਣ ਦਿੱਤਾ। ਸ੍ਰੀ ਚੱਢਾ ਨੇ ਅੱਗੇ ਕਿਹਾ ਕਿ, 'ਜਿਸ ਤਰ੍ਹਾਂ ਨਾਲ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਕਹਿਣ 'ਤੇ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰ ਸੇਵਾਦਾਰ ਦੀ ਭੂਮਿਕਾ 'ਚ ਦਿੱਲੀ ਦੇ ਬਾਰਡਰ 'ਤੇ ਲੰਗਰ ਤੋਂ ਕੰਬਲ, ਪਾਣੀ ਤੋਂ ਸੁਚਾਲਿਆ ਤੱਕ ਦੀਆਂ ਮੁੱਢਲੀਆਂ ਸੇਵਾਵਾਂ ਦੇ ਰਹੇ ਹਨ, ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਕਿਸਾਨਾ ਨੂੰ ਹੁਣ ਅਦਾਲਤ ''ਚ ਕਾਨੂੰਨੀ ਮਦਦ ਕਰੇਗੀ।'

  ਰਾਘਵ ਚੱਢਾ ਨੇ ਅੱਗੇ ਕਰੀਬ 20 ਤੋਂ ਜ਼ਿਆਦਾ ਭਾਜਪਾ ਆਗੂਆਂ ਦੇ ਬਿਆਨ ਵੀ ਪੜ੍ਹੇ ਜਿਨ੍ਹਾਂ 'ਚ ਉਨ੍ਹਾਂ ਦੇ ਆਗੂਆਂ ਨੇ ਤਥਾਕਥਿਤ ਤੌਰ ''ਤੇ ਦੇਸ਼ ਦੇ ਕਿਸਾਨਾਂ ਲਈ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਹੈ। ਜਿਵੇਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਦੋਸ਼ ਲਗਾਇਆ ਕਿ, ' ਇਹ ਅੰਦੋਲਨ ਹੁਣ ਕਿਸਾਨਾਂ ਦਾ ਨਹੀਂ ਰਹਿ ਗਿਆ, ਇਸ 'ਚ ਹੁਣ ਖੱਬੇ ਪੱਖੀ ਅਤੇ ਮਾਉਂਵਾਦੀ ਸ਼ਾਮਲ ਹੋ ਗਏ ਹਨ। ਅੰਦੋਲਨ ਰਾਹੀਂ ਰਾਸ਼ਟਰ ਵਿਰੋਧੀ ਗਤੀਵਿਧੀਆਂ ''ਚ ਸ਼ਾਮਲ ਲੋਕਾਂ ਨੂੰ ਜੇਲ੍ਹ 'ਚ ਸੁੱਟ ਦੀ ਮੰਗ ਕੀਤੀ ਜਾ ਰਹੀ ਹੈ।'  ਭਾਜਪਾ ਦੇ ਸੰਸਦ ਮੈਂਬਰ ਗਿਰੀਰਾਜ ਸਿੰਘ ਦਾ ਦੋਸ਼ ਹੈ ਕਿ, ''ਕਿਸਾਨ ਅੰਦੋਲਨ 'ਚ ਵਿਦੇਸ਼ੀ ਤਾਕਤਾਂ ਦਾਖਲ ਹੋ ਰਹੀਆਂ ਹਨ, ਖਾਲਿਸਤਾਨ ਅਤੇ ਸ਼ਰਜੀਲ ਇਮਾਮ ਦੇ ਪੋਸਟਰ ਲਗਾਏ ਜਾ ਰਹੇ ਹਨ।'' ਭਾਜਪਾ ਦੇ ਦੱਖਣੀ ਦਿੱਲੀ ਤੋਂ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਦੋਸ਼ ਲਗਾਇਆ ਕਿ, ''ਕਿਸਾਨਾ ਦੇ ਇਸ ਅੰਦੋਲਨ ਨੂੰ ਪਾਕਿਸਤਾਨ ਅਤੇ ਕੈਨੇਡਾ ਤੋਂ ਫੰਡਿੰਗ ਕੀਤੀ ਜਾ ਰਹੀ ਹੈ।'' ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ, ''ਟੁਕੜੇ-ਟੁਕੜੇ ਗੈਂਗ, ਕਿਸਾਨਾਂ ਦੇ ਅੰਦੋਲਨ ਨੂੰ ਦੂਜੇ ਸ਼ਹੀਨ ਬਾਗ 'ਚ ਬਦਲ ਰਿਹਾ ਹੈ।'' ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ , ''ਉਨ੍ਹਾਂ ਕੋਲ ਅਜਿਹੀਆਂ ਰਿਪੋਰਟਾਂ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਕਿਸਾਨਾਂ ਦੇ ਅੰਦੋਲਨ 'ਚ ਖਾਲਿਸਤਾਨੀ ਵੀ ਸ਼ਾਮਲ ਹੋ ਗਏ ਹਨ।'' ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੋਸ਼ ਲਗਾਇਆ ਹੈ ਕਿ, ''ਕਿਸਾਨਾਂ ਦੇ ਅੰਦੋਲਨ ਪਿੱਛੇ ਟੁਕੜੇ-ਟੁਕੜੇ ਗੈਂਗ ਦਾ ਹੱਥ ਹੈ।'' ਯੋਗੀ ਸਰਕਾਰ 'ਚ ਵਣ ਵਾਤਾਵਰਣ ਰਾਜ ਮੰਤਰੀ ਅਨਿਲ ਸ਼ਰਮਾ ਨੇ ਉਤਰ ਪ੍ਰਦੇਸ਼ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੁੰਡਾ ਕਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ, ''ਆਮ ਕਿਸਾਨਾਂ ਨੇ ਇਹ ਪ੍ਰਦਰਸ਼ਨ ਨਹੀਂ ਕੀਤਾ ਹੈ ਇਹ ਸਿਰਫ ਕੁਝ ਗੁੰਡੇ ਹਨ ਜੋ ਪ੍ਰਦਰਸ਼ਨ ਕਰ ਰਹੇ ਹਨ, ਇਨ੍ਹਾਂ ਦਾ ਕੰਮ ਸਿਰਫ ਗੜਬੜ ਕਰਨੀ ਹੈ।

  ਰਾਘਵ ਚੱਢਾ ਨੇ ਦੱਸਿਆ ਕਿ, ''ਇਨ੍ਹਾਂ ਆਗੂਆਂ ਦੇ ਨਾਮ ਕਿਸਾਨਾ ਨੇ ਹੀ ਆਮ ਆਦਮੀ ਪਾਰਟੀ ਨੂੰ ਦਿੱਤੇ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਅੰਦੋਲਨ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਇਸ ਲੜਾਈ 'ਚ ਦੇਸ਼ ਦੇ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਅਸੀਂ ਪ੍ਰਣ ਲੈਂਦੇ ਹਾਂ ਕਿ ਭਾਜਪਾ ਦੇ ਆਗੂਆਂ ਨੂੰ ਸਜਾ ਦਿਵਾਉਣ ਤੱਕ ਅਸੀਂ ਕਿਸਾਨਾਂ ਨਾਲ ਖੜ੍ਹੇ ਰਹਾਂਗੇ। ਕੇਸ ਫਾਇਲ ਕਰਨ ਤੋਂ ਲੈ ਕੇ, ਅਦਾਲਤ 'ਚ ਲੜਾਈ ਤੋਂ ਲੈ ਕੇ ਇਨ੍ਹਾਂ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਸਾਰਾ ਕੰਮ ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਨਾਲ ਮਿਲਕੇ ਕਰੇਗੀ ਅਤੇ ਕਿਸਾਨਾਂ ਨੂੰ ਸਹਿਯੋਗ ਕਰੇਗੀ।''

  ਅੰਤ 'ਚ ਰਾਘਵ ਚੱਢਾ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ, ''ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕਿਸਾਨ ਦਿਵਸ ਦੇ ਦਿਨ ਵੀ ਸਾਡੇ ਕਿਸਾਨ ਠੰਢ 'ਚ ਬੈਠੇ ਹਨ, ਆਪਣੇ ਹੱਕ ਦੀ ਲੜਾਈ ਲੜ ਰਹੇ ਹਨ। ਇਹ ਉਹ ਕਿਸਾਨ ਹਨ ਜਿਨ੍ਹਾਂ ਦੇ ਪੁੱਤਰ ਕੌਮਾਂਤਰੀ ਸਰਹੱਦ ਸੀਮਾਵਾਂ 'ਤੇ ਦੇਸ਼ ਦੀ ਰੱਖਿਆ ਕਰ ਰਹੇ ਹਨ ਅਤੇ ਅੱਜ ਇਹ ਕਿਸਾਨ ਦਿੱਲੀ-ਹਰਿਆਣਾ ਬਾਰਡਰ ਆਪਣੇ ਹੱਕਾਂ ਦੀ ਮੰਗ ਕਰਨ ਲਈ ਬੈਠਾ ਹੋਇਆ ਹੈ। ਮੈਂ ਭਾਜਪਾ ਦੇ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸਾਨ ਦੇ ਚੇਹਰੇ ਧਿਆਨ ਦੇਖੇ। ਕਿਸਾਨ ਦੇ ਚੇਹਰੇ ਦੀਆਂ ਝੁਰੜੀਆਂ ਤੁਹਾਨੂੰ ਦੱਸਣਗੀਆਂ ਕਿ ਕਿਵੇਂ ਉਹ ਮੋਢੇ 'ਤੇ ਹਲ ਲੈ ਕੇ ਖੇਤ ਨੂੰ ਜੋੜਦਾ ਹੈ, ਖੂਨ-ਪਸੀਨੇ ਦੀ ਮਿਹਨਤ ਨਾਲ ਫਸਲ ਬੀਜਦਾ ਹੈ, ਆਪਣੀ ਪੂਰੀ ਤਾਕਤ ਲਗਾਕੇ ਫਸਲ ਦੀ ਰੱਖਿਆ ਕਰਦਾ ਹੈ, ਤਾਂ ਜਾ ਕੇ ਕਿਤੇ ਆਪਣੀ ਥਾਲੀ ਸਜਦੀ ਹੈ। ਅੱਜ ਭਾਰਤੀ ਜਨਤਾ ਪਾਰਟੀ ਅਜਿਹੇ ਕਿਸਾਨ ਨੂੰ ਅਪਮਾਨਤ ਕਰ ਰਹੀ ਹੈ, ਉਨ੍ਹਾਂ ਦੇ ਅੰਦੋਲਨ ਨੂੰ ਕਲੰਕਿਤ ਕਰ ਰਹੀ ਹੈ।''
  Published by:Sukhwinder Singh
  First published:

  Tags: AAP, BJP, Court, Farmers Protest

  ਅਗਲੀ ਖਬਰ