ਪਹਿਲਾਂ ਡੇਂਗੂ ਹੋਇਆ, ਫਿਰ ਕੋਰੋਨਾ ਤੇ ਹੁਣ ਸੱਪ ਨੇ ਵੱਢ ਲਿਆ, ਭਾਰਤ 'ਚ ਫਸੇ ਗੋਰੇ ਦੀ ਦਰਦਨਾਕ ਕਹਾਣੀ...

News18 Punjabi | News18 Punjab
Updated: November 22, 2020, 1:56 PM IST
share image
ਪਹਿਲਾਂ ਡੇਂਗੂ ਹੋਇਆ, ਫਿਰ ਕੋਰੋਨਾ ਤੇ ਹੁਣ ਸੱਪ ਨੇ ਵੱਢ ਲਿਆ, ਭਾਰਤ 'ਚ ਫਸੇ ਗੋਰੇ ਦੀ ਦਰਦਨਾਕ ਕਹਾਣੀ...
ਪਹਿਲਾਂ ਡੇਂਗੂ ਹੋਇਆ, ਫਿਰ ਕੋਰੋਨਾ ਤੇ ਹੁਣ ਸੱਪ ਨੇ ਵੱਢ ਲਿਆ, ਭਾਰਤ 'ਚ ਫਸੇ ਗੋਰੇ ਦੀ ਦਰਦਨਾਕ ਕਹਾਣੀ... (ਫੋਟੋ- GoFundMe)

  • Share this:
  • Facebook share img
  • Twitter share img
  • Linkedin share img
ਇਹ ਬ੍ਰਿਟੇਨ ਤੋਂ ਭਾਰਤ ਆਏ ਚੈਰੀਟੀ ਦਾ ਕੰਮ ਕਰਨ ਵਾਲੇ ਇਕ ਗੋਰੇ ਦੀ ਲੂ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ ਹੈ।  ਰਾਜਸਥਾਨ ਵਿਚ ਫਸੇ ਇਸ ਵਿਅਕਤੀ ਨੇ ਇਕ ਵਾਰ ਨਹੀਂ, ਦੋ ਵਾਰ ਨਹੀਂ ਬਲਕਿ ਤਿੰਨ ਵਾਰ ਜ਼ਿੰਦਗੀ ਅਤੇ ਮੌਤ ਦਾ ਸਾਹਮਣਾ ਕੀਤਾ ਹੈ। ਪਹਿਲਾਂ ਉਸ ਨੂੰ ਡੇਂਗੂ ਹੋਇਆ, ਫਿਰ ਕੋਰਨਾਵਾਇਰਸ ਅਤੇ ਹੁਣ ਸੱਪ ਨੇ ਡੱਸ ਲਿਆ। ਹੁਣ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।

ਇਯਾਨ ਜੌਨਸ ਨੂੰ ਹਾਲ ਹੀ ਵਿੱਚ ਜੈਪੁਰ ਤੋਂ 350 ਕਿਲੋਮੀਟਰ ਦੂਰ ਇੱਕ ਕਸਬੇ ਵਿੱਚ ਇੱਕ ਜ਼ਹਿਰੀਲੇ ਕੋਬਰਾ ਨੇ ਡੱਸ ਲਿਆ ਸੀ। ਹੁਣ ਉਹ ਆਪਣਾ ਇਲਾਜ ਜੋਧਪੁਰ ਵਿੱਚ ਕਰਵਾ ਰਿਹਾ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰ ਅਭਿਸ਼ੇਕ ਤਾਤੇਰ ਨੇ ਦੱਸਿਆ, ‘ਉਹ ਪਿਛਲੇ ਹਫ਼ਤੇ ਇਥੇ ਆਏ ਸਨ। ਉਨ੍ਹਾਂ ਨੂੰ ਇੱਕ ਪਿੰਡ ਵਿੱਚ ਸੱਪ ਨੇ ਡੰਗ ਮਾਰਿਆ।

ਸ਼ੁਰੂ ਵਿਚ, ਅਸੀਂ ਮਹਿਸੂਸ ਕੀਤਾ ਕਿ ਉਹ ਇਕ ਵਾਰ ਫਿਰ ਕੋਰੋਨਾ ਦੇ ਲਪੇਟੇ ਵਿਚ ਆ ਗਿਆ ਹੈ, ਪਰ ਇਹ ਰਾਹਤ ਦੀ ਗੱਲ ਸੀ ਕਿ ਉਸ ਦੀ ਰਿਪੋਰਟ ਨਕਾਰਾਤਮਕ ਆਈ। ਸਾਨੂੰ ਉਸ ਵਿਚ ਸੱਪ ਦੇ ਵੱਢਣ ਦੇ ਲੱਛਣ ਮਿਲੇ। ਜੌਨਸ ਨੂੰ ਹੁਣ ਸਾਫ ਦਿਖਾਈ ਵੀ ਨਹੀਂ ਦਿੰਦਾ, ਨਾਲ ਹੀ ਤੁਰਨ ਵਿਚ ਵੀ ਮੁਸ਼ਕਲ ਆ ਰਹੀ ਸੀ।
ਡਾਕਟਰਾਂ ਦੇ ਅਨੁਸਾਰ, ਜੌਨਸ ਨੂੰ ਪਿਛਲੇ ਹਫਤੇ ਹੀ ਛੁੱਟੀ ਦਿੱਤੀ ਗਈ ਸੀ। GoFundMe ਦੀ ਵੈਬਸਾਈਟ 'ਤੇ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਉਸ ਦਾ ਪਿਤਾ ਫਾਇਟਰ ਹੈ। ਉਸ ਨੇ ਕਿਹਾ, 'ਉਸ ਨੂੰ ਪਹਿਲਾਂ ਭਾਰਤ ਵਿਚ ਰਹਿੰਦੇ ਹੋਏ ਮਲੇਰੀਆ ਬੁਖਾਰ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਡੇਂਗੂ ਹੋ ਗਿਆ। ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਉਸ ਨੂੰ ਮਲੇਰੀਆ ਹੋ ਗਿਆ। ਇਸ ਤੋਂ ਬਾਅਦ ਕੋਰੋਨਾ ਨੇ ਘੇਰ ਲਿਆ ਅਤੇ ਹੁਣ ਉਸ ਨੂੰ ਜ਼ਹਿਰੀਲੇ ਕੋਬਰਾ ਨੇ ਕੱਟ ਲਿਆ ਹੈ।

ਜੌਨਸ ਦੇ ਬੇਟੇ ਨੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਇਨ੍ਹੀਂ ਦਿਨੀਂ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿੱਚ ਫਸੇ ਹੋਏ ਹਨ। ਉਹ ਬ੍ਰਿਟੇਨ ਵਾਪਸ ਨਹੀਂ ਆ ਸਕਦੇ। ਪਰ ਉਸ ਦੇ ਬੇਟੇ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਹ ਭਾਰਤ ਵਿਚ ਰਹਿੰਦੇ ਹੋਏ ਦੂਜਿਆਂ ਦੀ ਮਦਦ ਕਰ ਰਿਹਾ ਹੈ। ਜੌਨਸ ਰਾਜਸਥਾਨ ਵਿਚ ਰਵਾਇਤੀ ਕਾਰੀਗਰਾਂ ਨਾਲ ਕੰਮ ਕਰਦਾ ਹੈ।
Published by: Gurwinder Singh
First published: November 22, 2020, 1:53 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading