ਪੁਡੂਚੇਰੀ 'ਚ ਸਰਕਾਰ ਡਿੱਗਣ ਤੋਂ ਬਾਅਦ ਪੂਰੇ ਦੱਖਣੀ ਭਾਰਤ 'ਚੋਂ ਸਾਫ ਹੋਈ ਕਾਂਗਰਸ, ਹੁਣ ਇਨ੍ਹਾਂ ਰਾਜਾਂ ਵਿਚ ਬਚੀ ਸਰਕਾਰ

ਪੁਡੂਚੇਰੀ 'ਚ ਸਰਕਾਰ ਡਿੱਗਣ ਤੋਂ ਬਾਅਦ ਪੂਰੇ ਦੱਖਣੀ ਭਾਰਤ 'ਚੋਂ ਸਾਫ ਹੋਈ ਕਾਂਗਰਸ, ਹੁਣ ਇਨ੍ਹਾਂ ਰਾਜਾਂ ਵਿਚ ਬਚੀ ਸਰਕਾਰ (ਫਾਇਲ ਫੋਟੋ)
- news18-Punjabi
- Last Updated: February 22, 2021, 3:09 PM IST
ਪੁਡੂਚੇਰੀ ਵਿਚ ਕਾਂਗਰਸ ਦੀ ਸਰਕਾਰ ਡਿੱਗ ਗਈ ਹੈ। ਸੋਮਵਾਰ ਨੂੰ ਮੁੱਖ ਮੰਤਰੀ ਵੀ. ਨਾਰਾਇਣਸਾਮੀ ਫਲੋਰ ਟੈਸਟ ਹਾਰ ਗਏ। ਨਾਰਾਇਣਸਾਮੀ, ਉਪ ਰਾਜਪਾਲ ਨੂੰ ਮਿਲੇ ਅਤੇ ਆਪਣਾ ਅਸਤੀਫਾ ਸੌਂਪਿਆ।
ਪੁਡੂਚੇਰੀ ਵਿੱਚ ਸਰਕਾਰ ਡਿੱਗਣ ਤੋਂ ਬਾਅਦ ਦੱਖਣੀ ਭਾਰਤ ਵਿਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਦੋ ਸਾਲ ਪਹਿਲਾਂ ਕਰਨਾਟਕ ਵਿੱਚ ਕਾਂਗਰਸ ਦੀ ਹਾਰ ਹੋਈ ਸੀ ਅਤੇ ਹੁਣ ਪਾਰਟੀ ਦੀ ਸੱਤਾ ਪੁਡੂਚੇਰੀ ਵਿਚ ਵੀ ਖਤਮ ਹੋ ਗਈ ਹੈ। ਇਕ ਸਮਾਂ ਸੀ ਜਦੋਂ ਦੱਖਣੀ ਭਾਰਤ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ, ਪਰ ਤਸਵੀਰ ਬਦਲ ਰਹੀ ਹੈ।
ਸਿਰਫ 5 ਰਾਜਾਂ ਵਿਚ ਸਰਕਾਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਕਾਂਗਰਸ ਕਮਜ਼ੋਰ ਲੱਗ ਰਹੀ ਹੈ। ਪਾਰਟੀ ਕੁਝ ਰਾਜਾਂ ਵਿੱਚ ਨਿਸ਼ਚਤ ਰੂਪ ਵਿੱਚ ਵਾਪਸ ਆਈ ਹੈ, ਪਰ ਜੇ ਪੂਰੇ ਦੇਸ਼ ਦੀ ਵੱਡੀ ਤਸਵੀਰ ਵੇਖੀ ਜਾਵੇ ਤਾਂ ਕਾਂਗਰਸ ਪਿੱਛੜਦੀ ਨਜ਼ਰ ਆ ਰਹੀ ਹੈ। ਹੁਣ ਕਾਂਗਰਸ ਸਰਕਾਰ ਸਿਰਫ 5 ਰਾਜਾਂ ਵਿਚ ਰਹਿ ਗਈ ਹੈ। ਇਹ ਰਾਜ ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਝਾਰਖੰਡ ਹਨ। ਮਹਾਰਾਸ਼ਟਰ ਅਤੇ ਝਾਰਖੰਡ ਵਿਚ ਕਾਂਗਰਸ ਗੱਠਜੋੜ ਵਿਚ ਸ਼ਾਮਲ ਹੈ।
ਕਾਂਗਰਸ 15 ਸਾਲਾਂ ਬਾਅਦ ਮੱਧ ਪ੍ਰਦੇਸ਼ ਵਿਚ ਸੱਤਾ ਵਿਚ ਵਾਪਸ ਆਈ। ਪਰ ਸਰਕਾਰ ਸਿਰਫ 15 ਮਹੀਨਿਆਂ ਬਾਅਦ ਹੀ ਸਰਕਾਰ ਡਿੱਗ ਗਈ। ਜਿਉਂ ਹੀ ਸਿੰਧੀਆ ਭਾਜਪਾ ਵਿਚ ਸ਼ਾਮਲ ਹੋਏ ਤਾਂ 25 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ। ਸ਼ਿਵਰਾਜ ਸਿੰਘ ਇਕ ਵਾਰ ਫਿਰ ਮੁੱਖ ਮੰਤਰੀ ਬਣੇ। ਕਰਨਾਟਕ ਵਿੱਚ ਕਾਂਗਰਸ-ਜੇਡੀਐਸ ਗੱਠਜੋੜ ਦੇ 17 ਵਿਧਾਇਕਾਂ ਨੇ ਜੁਲਾਈ 2019 ਵਿੱਚ ਅਸਤੀਫਾ ਦੇ ਦਿੱਤਾ ਅਤੇ ਇੱਥੇ ਵੀ ਸਰਕਾਰ ਡਿੱਗ ਗਈ।
ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਿਛਲੇ ਦਿਨਾਂ ’ਚ ਦਿੱਤੇ ਅਸਤੀਫਿਆਂ ਕਰਕੇ ਪੁਡੂਚੇਰੀ ਵਿਚ ਪੰਜ ਸਾਲ ਪੁਰਾਣੀ ਕਾਂਗਰਸ ਸਰਕਾਰ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸਨ। ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੇ ਲੰਘੇ ਦਿਨੀਂ ਉਪ ਰਾਜਪਾਲ ਵਜੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਵਧੀਕ ਚਾਰਜ ਲੈਣ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਵੀ.ਨਰਾਇਣਸਾਮੀ ਨੂੰ ਅਸੈਂਬਲੀ ’ਚ ਬਹੁਮਤ ਸਾਬਤ ਕਰਨ ਲਈ ਕਿਹਾ ਸੀ।
ਐਤਵਾਰ ਨੂੰ ਡੀਐੱਮਕੇ ਤੇ ਕਾਂਗਰਸ ਦੇ ਇਕ ਇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਨਰਾਇਣਸਾਮੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ। 33 ਮੈਂਬਰੀ ਪੁਡੂਚੇਰੀ ਅਸੈਂਬਲੀ ’ਚ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਗਿਣਤੀ 11 ਰਹਿ ਗਈ ਸੀ। ਪੁਡੂਚੇਰੀ ’ਚ ਅਪਰੈਲ ਮਈ ’ਚ ਚੋਣਾਂ ਹੋਣੀਆਂ ਹਨ।
ਪੁਡੂਚੇਰੀ ਵਿੱਚ ਸਰਕਾਰ ਡਿੱਗਣ ਤੋਂ ਬਾਅਦ ਦੱਖਣੀ ਭਾਰਤ ਵਿਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਦੋ ਸਾਲ ਪਹਿਲਾਂ ਕਰਨਾਟਕ ਵਿੱਚ ਕਾਂਗਰਸ ਦੀ ਹਾਰ ਹੋਈ ਸੀ ਅਤੇ ਹੁਣ ਪਾਰਟੀ ਦੀ ਸੱਤਾ ਪੁਡੂਚੇਰੀ ਵਿਚ ਵੀ ਖਤਮ ਹੋ ਗਈ ਹੈ। ਇਕ ਸਮਾਂ ਸੀ ਜਦੋਂ ਦੱਖਣੀ ਭਾਰਤ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ, ਪਰ ਤਸਵੀਰ ਬਦਲ ਰਹੀ ਹੈ।
ਸਿਰਫ 5 ਰਾਜਾਂ ਵਿਚ ਸਰਕਾਰ