• Home
 • »
 • News
 • »
 • national
 • »
 • AFTER STOPPING CHATTING ON WHATSAPP THE WIFE BEAT HER HUSBAND WITH BROKEN TEETH AND STICKS

WhatsApp ‘ਤੇ ਚੈਟਿੰਗ ਕਰਨ ਤੋਂ ਰੋਕਿਆ ਤਾਂ ਪਤਨੀ ਨੇ ਪਤੀ ਦੇ ਤੋੜੇ ਦੰਦ, ਡੰਡੇ ਨਾਲ ਕੁੱਟਿਆ

ਐਸਪੀ ਮੋਨਿਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਸ਼ੀ ਮਹਿਲਾ ਦੇ ਖਿਲਾਫ ਆਈਪੀਸੀ ਦੀ ਧਾਰਾ 341,323 ਅਤੇ 506 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

WhatsApp ‘ਤੇ ਚੈਟਿੰਗ ਕਰਨ ਤੋਂ ਰੋਕਿਆ ਤਾਂ ਪਤਨੀ ਨੇ ਪਤੀ ਦੇ ਤੋੜੇ ਦੰਦ, ਡੰਡੇ ਨਾਲ ਕੁੱਟਿਆ

WhatsApp ‘ਤੇ ਚੈਟਿੰਗ ਕਰਨ ਤੋਂ ਰੋਕਿਆ ਤਾਂ ਪਤਨੀ ਨੇ ਪਤੀ ਦੇ ਤੋੜੇ ਦੰਦ, ਡੰਡੇ ਨਾਲ ਕੁੱਟਿਆ

 • Share this:
  ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਹਮਲੇ ਦਾ ਇੱਕ ਅਜੀਬ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਪਤੀ ਪਤਨੀ ਨੂੰ ਸੋਸ਼ਲ ਸਾਈਟ ਵਟਸਐਪ 'ਤੇ ਚੈਟ ਕਰਨ ਤੋਂ ਰੋਕਦਾ ਸੀ। ਇਸ 'ਤੇ ਪਤਨੀ ਨੇ ਗੁੱਸੇ ਵਿਚ ਆ ਕੇ ਪਤੀ ਦੇ ਦੰਦ ਤੋੜ ਦਿੱਤੇ। ਇੰਨੇ ਨਾਲ ਵੀ ਪਤਨੀ ਦੀ ਤਸੱਲੀ ਨਾ ਹੋਈ ਤਾਂ ਪਤੀ 'ਤੇ ਵੀ ਡੰਡਿਆਂ ਨਾਲ ਹਮਲਾ ਕਰ ਦਿੱਤਾ। ਕੁੱਟਮਾਰ ਦਾ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਅਤੇ ਜਾਂਚ ਜਾਰੀ ਹੈ।

  ਜਾਣਕਾਰੀ ਅਨੁਸਾਰ ਇਹ ਮਾਮਲਾ ਥਿਓਗ ਥਾਣਾ ਖੇਤਰ ਦੇ ਛੱਲਾ ਦਾ ਹੈ। ਚੈਟਿੰਗ ਦੌਰਾਨ ਪਤਨੀ ਨੂੰ ਰੋਕਣਾ ਪਤੀ ਨੂੰ ਮਹਿੰਗਾ ਪੈ ਗਿਆ। ਪਤਨੀ ਦਾ ਮੂਡ ਇੰਨਾ ਖਰਾਬ ਹੋਇਆ ਕਿ ਪਤਨੀ ਨੇ ਆਪਣੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਿਆ। ਪਤਨੀ ਨੇ ਪਤੀ 'ਤੇ ਲਾਠੀਆਂ ਅਤੇ ਡੰਡਿਆਂ ਦੀ ਸੱਟ ਮਾਰੀ, ਜਿਸ ਕਾਰਨ ਉਸ ਦੇ ਪਤੀ ਦੇ ਤਿੰਨ ਦੰਦ ਟੁੱਟ ਗਏ। ਇਹ ਘਟਨਾ ਵੀਰਵਾਰ ਸ਼ਾਮ ਨੂੰ ਸ਼ਿਮਲਾ ਦੇ ਨਾਲ ਲੱਗਦੇ ਥਿਓਗ ਵਿੱਚ ਵਾਪਰੀ। ਜ਼ਖਮੀ ਪਤੀ ਦੀ ਸ਼ਿਕਾਇਤ 'ਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਪਤਨੀ ਦੇ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।

  ਜਾਣਕਾਰੀ ਅਨੁਸਾਰ ਛੈਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ ਪਤਨੀ ਕਿਸੇ ਨਾਲ ਫੋਨ ਤੇ ਗੱਲਬਾਤ ਕਰ ਰਹੀ ਸੀ। ਜਦੋਂ ਉਸਨੇ ਆਪਣੀ ਪਤਨੀ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਉੱਚੀ -ਉੱਚੀ ਚਿਲਾਉਣ ਲੱਗ ਪਈ। ਪਤਨੀ ਨੇ ਉਸ ਦਾ ਰਸਤਾ ਰੋਕਿਆ ਅਤੇ ਉਸ 'ਤੇ ਲਾਠੀਆਂ ਮਾਰੀਆਂ ਅਤੇ ਇਸ ਨਾਲ ਉਸ ਦੇ ਤਿੰਨ ਦੰਦ ਟੁੱਟ ਗਏ ਹਨ।

  ਸ਼ਿਮਲਾ ਦੀ ਐਸਪੀ ਮੋਨਿਕਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਮਹਿਲਾ ਦੇ ਖਿਲਾਫ ਆਈਪੀਸੀ ਦੀ ਧਾਰਾ 341,323 ਅਤੇ 506 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਮਲੇ ਦਾ ਕਾਰਨ ਕੀ ਰਿਹਾ ਹੈ?

  When she stopped chatting on WhatsApp, the wife beat her husband with broken teeth and sticks
  Published by:Ashish Sharma
  First published: