ਫੌਜ 'ਚ ਭਰਤੀ ਲਈ ਦੋ ਨੌਜਵਾਨਾਂ ਵੱਲੋਂ ਕੀਤੀ ਚਲਾਕੀ CCTV ਵਿਚ ਕੈਦ, ਹੁਣ ਅਧਿਕਾਰੀਆਂ ਨੇ ਕੀਤਾ ਇਹ ਦਾਅਵਾ...

News18 Punjabi | News18 Punjab
Updated: January 13, 2020, 8:32 PM IST
share image
ਫੌਜ 'ਚ ਭਰਤੀ ਲਈ ਦੋ ਨੌਜਵਾਨਾਂ ਵੱਲੋਂ ਕੀਤੀ ਚਲਾਕੀ CCTV ਵਿਚ ਕੈਦ, ਹੁਣ ਅਧਿਕਾਰੀਆਂ ਨੇ ਕੀਤਾ ਇਹ ਦਾਅਵਾ...
ਫੌਜ 'ਚ ਭਰਤੀ ਲਈ ਦੋ ਨੌਜਵਾਨਾਂ ਵਲੋਂ ਕੀਤੀ ਚਲਾਕੀ CCTV ਵਿਚ ਕੈਦ...

  • Share this:
  • Facebook share img
  • Twitter share img
  • Linkedin share img
ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਫੌਜ ਦੀ ਭਰਤੀ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੈਨਾ ਨੇ ਇਸ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸੈਨਾ ਅਧਿਕਾਰੀ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੋਵਾਂ ਨੌਜਵਾਨਾਂ ਦੀ ਪਛਾਣ ਦਾ ਦਾਅਵਾ ਕੀਤਾ ਹੈ। ਨੌਜਵਾਨਾਂ ਦੇ ਭਵਿੱਖ ਨੂੰ ਵੇਖਦੇ ਹੋਏ ਫੌਜ ਨੇ ਇਨ੍ਹਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਹੈ।

ਫੌਜ ਦੇ ਅਧਿਕਾਰੀ ਨੇ ਨੌਜਵਾਨਾਂ ਦੇ ਇਸ ਕੰਮ ਵਿੱਚ ਕਿਸੇ ਵੀ ਫੌਜੀ ਅਧਿਕਾਰੀ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਸੈਨਾ ਅਧਿਕਾਰੀ ਅਨੁਸਾਰ, ਨੌਜਵਾਨਾਂ ਦੀ ਪਛਾਣ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕੀਤੀ ਗਈ ਹੈ। ਦੋਵੇਂ ਨੌਜਵਾਨ ਹਨੇਰੇ ਦਾ ਫਾਇਦਾ ਉਠਾ ਕੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋਏ ਸਨ।

ਊਨਾ ਦੇ ਇੰਦਰਾ ਮੈਦਾਨ ਵਿਚ ਸੈਨਾ ਦੀ ਭਰਤੀ ਦੇ ਆਖਰੀ ਦਿਨ ਵਾਇਰਲ ਹੋਈ ਇਕ ਵੀਡੀਓ ਨੇ ਫੌਜ ਦੀ ਭਰਤੀ ਪ੍ਰਕਿਰਿਆ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫੌਜ ਦੇ ਅਧਿਕਾਰੀ ਤੁਰਤ ਹਰਕਤ ਵਿਚ ਆਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਕਰਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਭਰਤੀ ਵਾਲੀ ਥਾਂ 'ਤੇ ਤਾਇਨਾਤ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ, ਜਿਸ ਤੋਂ ਪਤਾ ਚੱਲਿਆ ਕਿ ਦੋ ਨੌਜਵਾਨ ਭਰਤੀ ਦੀ ਦੌੜ ਵਿਚ ਸ਼ਾਮਲ ਹੋਏ ਪਰ ਹਨੇਰੇ ਦਾ ਫਾਇਦਾ ਉਠਾਉਂਦਿਆਂ ਪਹਿਲੇ ਗੇੜ ਦੇ ਅੱਧ ਵਿਚ ਹੀ ਦੌੜ ਛੱਡ ਗਏ ਅਤੇ ਜਿਵੇਂ ਹੀ ਦੌੜ ਦਾ ਆਖਰੀ ਗੇੜਾ ਉਨ੍ਹਾਂ ਦੇ ਨੇੜੇ ਆਇਆ, ਦੋਵੇਂ ਨੌਜਵਾਨ ਫਿਰ ਦੌੜ ਵਿਚ ਸ਼ਾਮਲ ਹੋ ਗਏ।

ਸੈਨਾ ਅਧਿਕਾਰੀ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਦੀ ਇਸ ਹਰਕਤ ਨੂੰ ਫੌਜ ਦੇ ਮਾਰਸ਼ਲ ਨੇ ਦੇਖਿਆ ਸੀ ਅਤੇ ਤੁਰਤ ਭਰਤੀ ਡਾਇਰੈਕਟਰ ਨੂੰ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਪਛਾਣ ਕਰਕੇ ਪੁੱਛਗਿੱਛ ਕੀਤੀ ਗਈ। ਹਮੀਰਪੁਰ ਭਰਤੀ ਦਫਤਰ ਦੇ ਡਾਇਰੈਕਟਰ ਕਰਨਲ ਸਤੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ ਅਤੇ ਉਨ੍ਹਾਂ ਮੰਨਿਆ ਹੈ ਕਿ ਉਨ੍ਹਾਂ ਨੇ ਇਹ ਗਲਤੀ ਸਿਰਫ ਫੌਜ ਵਿਚ ਭਰਤੀ ਹੋਣ ਲਈ ਕੀਤੀ ਹੈ।
Published by: Gurwinder Singh
First published: January 13, 2020, 8:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading