ਇੱਕ ਫਾਇਨਾਂਸ ਕੰਪਨੀ ਦੇ ਕਰਿੰਦਿਆਂ ਦੀ ਕਰਤੂਤ ਨੇ ਯੂਪੀ ਪੁਲਿਸ ਨੂੰ ਹੀ ਨਹੀਂ, ਪੂਰੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਤਰ੍ਹਾਂ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਨੇ 34 ਯਾਤਰੀਆਂ ਨਾਲ ਭਰੀ ਬੱਸ ਨੂੰ ਅਗਵਾ (Bus Hijack) ਕਰ ਲਿਆ, ਇਸ ਨਾਲ ਬਹੁਤ ਸਾਰੇ ਸੁਆਲ ਖੜੇ ਹੋ ਰਹੇ ਹਨ।
ਯਾਤਰੀਆਂ ਬਾਰੇ ਅਜੇ ਤੱਕ ਪੂਰੀ ਜਾਣਕਰੀ ਨਹੀਂ ਹੈ। ਪੁਲਿਸ ਦੇ ਇਕ ਅਧਿਕਾਰੀ ਨਾਲ ਇਕ ਯਾਤਰੀ ਦੀ ਗੱਲ ਦੇ ਆਧਾਰ ਉਤੇ ਇਹ ਜਾਣਕਾਰੀ ਮਿਲੀ ਹੈ। ਮੰਗਲਵਾਰ ਸ਼ਾਮ 3 ਵਜੇ ਗੁਰੂਗ੍ਰਾਮ ਤੋਂ ਮੱਧ ਪ੍ਰਦੇਸ਼ ਦੇ ਪੰਨਾ ਲਈ ਚੱਲੀ ਕਲਪਨਾ ਟਰੈਵਲਜ਼ ਦੀ ਬੱਸ ਰਾਤ 11 ਵਜੇ ਆਗਰਾ ਪਹੁੰਚਦੀ ਹੈ। ਇਥੋਂ ਫਾਇਨਾਂਸ ਕੰਪਨੀ ਦੇ ਕਰਿੰਦੇ, ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਲੈਂਦੇ ਹਨ।
ਇਸ ਤੋਂ ਬਾਅਦ, ਆਗਰਾ ਵਿਚ ਹੀ, ਯਾਤਰੀ ਝਾਂਸੀ ਲਈ ਇਕ ਹੋਰ ਬੱਸ ਵਿਚ ਬੈਠਾਏ ਗਏ ਅਤੇ ਅੱਗੇ ਲਈ ਰਵਾਨਾ ਹੋ ਗਏ। 'ਗੁੰਡੇ' ਖੁਦ ਖਾਲੀ ਬੱਸ ਨੂੰ ਲੈ ਕੇ ਫਰਾਰ ਹਨ। ਹੁਣ ਪੁਲਿਸ ਅਗਵਾ ਕੀਤੀ ਬੱਸ ਅਤੇ ਯਾਤਰੀਆਂ ਦੀ ਭਾਲ ਕਰ ਰਹੀ ਹੈ।
ਆਗਰਾ ਦੇ ਇੰਸਪੈਕਟਰ ਅਪਰਾਧ ਸ਼ਾਖਾ ਕਮਲੇਸ਼ ਸਿੰਘ ਅਤੇ ਇਕ ਯਾਤਰੀ ਦੇ ਵਿਚਾਲੇ ਇਕ ਫੋਨ ਕਾਲ ਦੇ ਅਧਾਰ ਉਤੇ ਇਹ ਗੱਲ਼ ਕਹੀ ਜਾ ਰਹੀ ਹੈ । ਹਾਲਾਂਕਿ, ਝਾਂਸੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਬੱਸ ਝਾਂਸੀ ਪਹੁੰਚੀ ਹੈ। ਆਈਜੀ ਰੇਂਜ ਸੁਭਾਸ਼ ਬਘੇਲ ਅਤੇ ਐਸਐਸਪੀ ਨਿਰੰਤਰ ਜਾਂਚ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਗਵਾ ਕੀਤੀ ਗਈ ਬੱਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਬੱਸ ਅਜੇ ਝਾਂਸੀ ਨਹੀਂ ਪਹੁੰਚੀ। ਐਮਪੀ ਨਾਲ ਸਬੰਧਤ ਸਾਰੀਆਂ ਸੀਮਾਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਮਾਲਕ ਅਸ਼ੋਕ ਅਰੋੜਾ ਗਵਾਲੀਅਰ ਦਾ ਵਸਨੀਕ ਹੈ, ਉਸ ਕੋਲ 250 ਬੱਸਾਂ ਹਨ। ਉਸ ਦੀ ਕਲਪਨਾ ਟਰੈਵਲਜ਼ ਦੀ ਬੱਸ ਸੇਵਾ ਹੈ। ਉਸਦੀ ਧੀ ਦਾ ਨਾਮ ਕਲਪਨਾ ਹੈ, ਜਿਸਦਾ ਵਿਆਹ ਇਟਾਵਾ ਵਿੱਚ ਹੋਇਆ ਹੈ। ਅਸ਼ੋਕ ਅਰੋੜਾ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਫਾਇਨਾਂਸ ਕੰਪਨੀ ਆਪਣੀਆਂ ਫਾਇਨਾਂਸ ਕੀਤੀਆਂ ਬੱਸਾਂ ਵੈਪਸ ਲਾ ਰਹੀ ਹੈ। ਅਗਵਾ ਕੀਤੀ ਗਈ ਬੱਸ ਇਟਾਵਾ ਨੰਬਰ ਦੀ ਹੈ, ਜਿਸਦਾ ਸੁਰਾਗ ਅਜੇ ਤੱਕ ਨਹੀਂ ਮਿਲਿਆ ਹੈ।
ਆਗਰਾ ਦੇ ਐਸਐਸਪੀ ਬਬਲੂ ਕੁਮਾਰ ਨੇ ਦੱਸਿਆ ਕਿ ਇਸ ਕੇਸ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜਿਸ ਬੱਸ ਨੂੰ ਅਗਵਾ ਕੀਤਾ ਗਿਆ ਹੈ, ਉਸ ਬੱਸ ਦੇ ਮਾਲਕ ਦੀ ਮੰਗਲਵਾਰ ਰਾਤ ਨੂੰ ਹੀ ਮੌਤ ਹੋ ਗਈ। ਪੁੱਤਰ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿਚ ਰੁੱਝਿਆ ਹੋਇਆ ਹੈ। ਜਾਣਕਾਰੀ ਅਨੁਸਾਰ ਬੱਸ ਦੀਆਂ 8 ਕਿਸ਼ਤਾਂ ਦਾ ਭੁਗਤਾਨ ਨਹੀਂ ਹੋਇਆ, ਜਿਸ ਤੋਂ ਬਾਅਦ ਕੰਪਨੀ ਦੇ ਕਰਮਚਾਰੀ ਸਵਾਰੀਆਂ ਸਣੇ ਇਸ ਬੱਸ ਨੂੰ ਲੈ ਗਏ।
ਇਸ ਸਾਰੇ ਘਟਨਾਕ੍ਰਮ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਅਤੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਅਵਨੀਸ਼ ਅਵਸਥੀ ਨੇ ਦੱਸਿਆ ਕਿ ਆਗਰਾ ਦੇ ਡੀਐਮ ਅਤੇ ਐਸਐਸਪੀ ਤੋਂ ਪੂਰੇ ਮਾਮਲੇ ਵਿੱਚ ਇੱਕ ਰਿਪੋਰਟ ਮੰਗੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।