ਆਗਰਾ ਵਿਚ ਇਕ ਸ਼ਖਸ ਸ਼ਰਤ ਪੂਰੀ ਕਰਨ ਦੇ ਚੱਕਰ ਵਿਚ ਮੌਤ ਦੇ ਮੂੂੰਹ ਵਿਚ ਚਲਾ ਗਿਆ। ਦੋਸ਼ ਹਨ ਕਿ ਦੋਸਤਾਂ ਨੇ ਉਸ ਦੀ ਜੇਬ 'ਚ ਰੱਖੇ 60 ਹਜ਼ਾਰ ਕੱਢਣ ਲਈ ਬੇਤੁਕੀ ਸ਼ਰਤ ਰੱਖੀ ਸੀ। ਦੋਸਤਾਂ ਨੇ ਜੈ ਸਿੰਘ ਨੂੰ ਦਸ ਮਿੰਟਾਂ ਵਿੱਚ ਤਿੰਨ ਕੁਵਾਟਰ ਸ਼ਰਾਬ ਪੀਣ ਦਾ ਚੈਂਲਿਜ ਦਿੱਤਾ ਸੀ। ਦੋਸਤਾਂ ਨੇ ਕਿਹਾ ਕਿ ਜੇਕਰ ਉਹ 10 ਮਿੰਟਾਂ ਵਿੱਚ 3 ਕਵਾਟਰ ਪੀ ਲਵੇ ਤਾਂ ਉਸ ਨੂੰ ਸ਼ਰਾਬ ਲਈ ਪੈਸੇ ਨਹੀਂ ਦੇਣੇ ਪੈਣਗੇ।
ਫਿਰ ਕੀ ਸੀ, ਜੈ ਸਿੰਘ ਨੇ 10 ਮਿੰਟ 'ਚ 3 ਕਵਾਟਰ ਸ਼ਰਾਬ ਪੀ ਲਈ। ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਸ਼ਰਤ ਲਗਾਉਣ ਵਾਲੇ ਦੋ ਦੋਸਤਾਂ ਨੂੰ ਗੈਰ ਇਰਾਦਤਨ ਹੱਤਿਆ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਦਰਅਸਲ, ਡੌਕੀ ਦੇ ਪਿੰਡ ਗੁੱਡਾ ਦੇ ਰਹਿਣ ਵਾਲੇ ਸੁਖਵੀਰ ਸਿੰਘ ਨੇ ਤਾਜਗੰਜ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ। ਸੁਖਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਜੈ ਸਿੰਘ (45) ਘਰੋਂ 60 ਹਜ਼ਾਰ ਰੁਪਏ ਲੈ ਕੇ ਗਿਆ ਸੀ। ਉਸ ਨੇ ਈ-ਰਿਕਸ਼ਾ ਦੀ ਕਿਸ਼ਤ ਜਮ੍ਹਾ ਕਰਵਾਉਣੀ ਸੀ। ਇੱਕ ਜਾਣਕਾਰ ਨੇ ਜੈ ਸਿੰਘ ਦੇ ਪਰਿਵਾਰ ਨੂੰ ਦੱਸਿਆ ਕਿ ਜੈ ਸਿੰਘ ਸ਼ਿਲਪਗ੍ਰਾਮ ਨੇੜੇ ਬੇਹੋਸ਼ ਪਿਆ ਹੈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਪਰਿਵਾਰ ਦਾ ਦੋਸ਼ ਹੈ ਕਿ ਭੋਲਾ ਅਤੇ ਕੇਸ਼ਵ ਨੇ ਉਸ ਨੂੰ ਸ਼ਰਤ ਲਗਾ ਕੇ ਸ਼ਰਾਬ ਪਿਲਾਈ। ਪੁਲਿਸ ਨੇ ਭੋਲਾ ਅਤੇ ਕੇਸ਼ਵ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਜੈ ਸਿੰਘ ਨੂੰ ਦਸ ਮਿੰਟਾਂ ਵਿੱਚ ਤਿੰਨ ਕਵਾਲਟ ਸ਼ਰਾਬ ਪੀਣ ਲਈ ਕਿਹਾ ਗਿਆ ਸੀ।
ਜੈ ਸਿੰਘ ਨੇ ਸ਼ਰਤ ਵਿਚ ਤਿੰਨ ਕਵਾਟਰ ਸ਼ਰਾਬ ਪੀ ਲਈ। ਹਾਲਤ ਵਿਗੜਦੀ ਦੇਖ ਦੋਵੇਂ ਮੌਕੇ ਤੋਂ ਭੱਜ ਗਏ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਦੋਵੇਂ ਮੁਲਜ਼ਮਾਂ ਨੇ ਉਸ ਦੀ ਜੇਬ ਵਿੱਚ ਰੱਖੇ 60 ਹਜ਼ਾਰ ਰੁਪਏ ਕੱਢ ਲਏ ਸਨ। ਦੋਵਾਂ ਮੁਲਜ਼ਮਾਂ ਨੇ ਰੁਪਏ ਆਪਸ ਵਿੱਚ ਵੰਡ ਲਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।