5 ਸਾਲ ਜੇਲ੍ਹ 'ਚ ਰਹਿ ਕੇ ਰਿਹਾਅ ਹੋਇਆ ਬੇਗੁਨਾਹ ਜੋੜਾ ਹੁਣ ਬੱਚਿਆਂ ਦੀ ਕਰ ਰਿਹੈ ਭਾਲ, ਅਦਾਲਤ ਨੇ ਪੁਲਿਸ 'ਤੇ ਚੁੱਕੇ ਸਵਾਲ

News18 Punjabi | News18 Punjab
Updated: January 24, 2021, 11:32 AM IST
share image
5 ਸਾਲ ਜੇਲ੍ਹ 'ਚ ਰਹਿ ਕੇ ਰਿਹਾਅ ਹੋਇਆ ਬੇਗੁਨਾਹ ਜੋੜਾ ਹੁਣ ਬੱਚਿਆਂ ਦੀ ਕਰ ਰਿਹੈ ਭਾਲ, ਅਦਾਲਤ ਨੇ ਪੁਲਿਸ 'ਤੇ ਚੁੱਕੇ ਸਵਾਲ
5 ਸਾਲ ਜੇਲ੍ਹ 'ਚ ਰਹਿ ਕੇ ਰਿਹਾਅ ਹੋਇਆ ਬੇਗੁਨਾਹ ਜੋੜਾ ਹੁਣ ਬੱਚਿਆਂ ਦੀ ਕਰ ਰਿਹੈ ਭਾਲ, ਅਦਾਲਤ ਨੇ ਪੁਲਿਸ 'ਤੇ ਚੁੱਕੇ ਸਵਾਲ (ਸੰਕੇਤਕ ਫੋਟੋ)

ਜਦੋਂ ਇਸ ਜੋੜੇ ਨੂੰ ਕੈਦ ਹੋਈ ਸੀ, ਉਦੋਂ ਉਨ੍ਹਾਂ ਦਾ ਬੇਟਾ 5 ਸਾਲ ਅਤੇ ਬੇਟੀ 3 ਸਾਲ ਦੀ ਸੀ। ਦੋਵੇਂ ਬੱਚਿਆਂ ਨੂੰ ਇਕ ਅਨਾਥ ਆਸ਼ਰਮ ਵਿਚ ਭੇਜਿਆ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਾਪੇ ਇਨ੍ਹਾਂ ਬੱਚਿਆਂ ਦੀ ਭਾਲ ਕਰ ਰਹੇ ਹਨ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਕਤਲ ਕੇਸ ਵਿੱਚ ਨਿਰਦੋਸ਼ ਹੋਣ ਦੇ ਬਾਵਜੂਦ ਪੰਜ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬੰਦ ਰਹੇ ਪਤੀ ਪਤਨੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜੋੜਾ ਪੁਲਿਸ ਦੁਆਰਾ ਤਸੀਹੇ ਦਿੱਤੇ ਜਾਣ ਤੇ ਬੇਵਜ੍ਹਾ ਜੇਲ੍ਹ ਦੀਆਂ ਸਲਾਖਾਂ ਵਿੱਚ ਕੈਦ ਰਹਿਣ ਤੋਂ ਬਾਅਦ ਹੁਣ ਆਪਣੇ ਬੱਚਿਆਂ ਨੂੰ ਮਿਲਣ ਲਈ ਤੜਫ ਰਹੇ ਹਨ। ਜਦੋਂ ਇਸ ਜੋੜੇ ਨੂੰ ਕੈਦ ਹੋਈ ਸੀ, ਉਦੋਂ ਉਨ੍ਹਾਂ ਦਾ ਬੇਟਾ 5 ਸਾਲ ਅਤੇ ਬੇਟੀ 3 ਸਾਲ ਦੀ ਸੀ। ਦੋਵੇਂ ਬੱਚਿਆਂ ਨੂੰ ਇਕ ਅਨਾਥ ਆਸ਼ਰਮ ਵਿਚ ਭੇਜਿਆ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਾਪੇ ਇਨ੍ਹਾਂ ਬੱਚਿਆਂ ਦੀ ਭਾਲ ਕਰ ਰਹੇ ਹਨ।

ਇਸ ਤੋਂ ਪਹਿਲਾਂ ਇਸ ਕੇਸ ਦੀ ਸੁਣਵਾਈ ਦੌਰਾਨ ਏਡੀਜੇ ਦੇ ਫੈਸਲੇ ਨੇ ਪੁਲਿਸ ਪ੍ਰਣਾਲੀ ਦੀ ਅਣਗਹਿਲੀ ਤੇ ਲਾਪਰਵਾਹੀ ਦਾ ਪਰਦਾਫਾਸ਼ ਵੀ ਕੀਤਾ ਹੈ। ਬਿਨਾ ਸਬੂਤਾਂ ਦੇ ਜਲਦਬਾਜ਼ੀ ਵਿਚ ਪੁਲਿਸ ਨੇ ਹੱਤਿਆ ਵਰਗੇ ਗੰਭੀਰ ਦੋਸ਼ਾਂ ਤਹਿਤ ਜੋੜੇ ਨੂੰ ਜੇਲ੍ਹ ਭੇਜਿਆ ਗਿਆ। ਅਦਾਲਤ ਨੇ ਪੀੜਤਾਂ ਨੂੰ ਮੁਆਵਜ਼ਾ ਦੇ ਹੁਕਮ ਵੀ ਦਿੱਤੇ ਹਨ। ਇਸ ਲਈ ਐਸਐਸਪੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ।

ਜਦੋਂ ਨਿਊਜ਼ 18 ਨੇ ਜੇਲ੍ਹ ਤੋਂ ਰਿਹਾਅ ਹੋਏ ਜੋੜੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਪਤੀ-ਪਤਨੀ ਨੇ ਇਕ ਤੋਂ ਬਾਅਦ ਇਕ ਤਸ਼ੱਦਦ ਕੀਤੇ ਜਾਣ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਤਕਾਲੀ ਇੰਸਪੈਕਟਰ ਬ੍ਰਹਮ ਸਿੰਘ ਨੇ ਉਨ੍ਹਾਂ ਨੂੰ ਉਲਟਾ ਲਟਕਾ ਕੇ ਕੁੱਟਿਆ ਸੀ। ਜੋੜੇ ਦੀ ਤਾਕੀਦ ਹੈ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਸਲ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਘਟਨਾ 1 ਸਤੰਬਰ, 2015 ਦੀ ਹੈ। ਬਾਹ ਖੇਤਰ ਦੇ ਜਰਾਰ ਨਿਵਾਸੀ ਯੋਗੇਂਦਰ ਸਿੰਘ ਦਾ ਪੰਜ ਸਾਲਾ ਬੇਟਾ ਰਣਜੀਤ ਸਿੰਘ ਉਰਫ ਚੰਨਾ ਸ਼ਾਮ ਕਰੀਬ ਸਾਢੇ ਪੰਜ ਵਜੇ ਘਰੋਂ ਆਪਣੀ ਮਾਂ ਨੂੰ ਅੰਬਰੀਸ਼ ਗੁਪਤਾ ਦੀ ਦੁਕਾਨ 'ਤੇ ਜਾਣ ਲਈ ਕਹਿ ਕੇ ਗਿਆ ਸੀ। ਜਦੋਂ ਉਹ ਰਾਤ ਤੱਕ ਵਾਪਸ ਨਾ ਆਇਆ ਤਾਂ ਯੋਗੇਂਦਰ ਸਿੰਘ ਨੇ ਪੁੱਤਰ ਦੀ ਭਾਲ ਕੀਤੀ।

ਅੰਬਰੀਸ਼ ਦੀ ਦੁਕਾਨ ਬੰਦ ਪਈ ਮਿਲੀ। ਬਹੁਤ ਸਾਰੇ ਲੋਕਾਂ ਨੇ ਬੱਚੇ ਦੀ ਭਾਲ ਕੀਤੀ, ਪਰ ਉਹ ਨਹੀਂ ਲੱਭ ਸਕਿਆ। 2 ਸਤੰਬਰ, 2015 ਨੂੰ ਸਵੇਰੇ 11 ਵਜੇ ਰਣਜੀਤ ਦੀ ਲਾਸ਼ ਕੋਤਵਾਲ ਧਰਮਸ਼ਾਲਾ ਨੇੜੇ ਬ੍ਰਾਮਚਰੀ ਗੁਪਤਾ ਦੇ ਬੰਦ ਘਰ ਵਿਚੋਂ ਮਿਲੀ। ਯੋਗੇਂਦਰ ਸਿੰਘ ਨੇ ਐਫਆਈਆਰ ਦਰਜ ਕਰਕੇ ਦੋਸ਼ ਲਾਇਆ ਕਿ ਬੇਟੇ ਦੀ ਹੱਤਿਆ ਮੁਹੱਲਾ ਮਸਜਿਦ ਨਿਵਾਸੀ ਨਰਿੰਦਰ ਸਿੰਘ ਅਤੇ ਉਸ ਦੀ ਪਤਨੀ ਨਜਮਾ ਨੇ ਕੀਤੀ ਸੀ।
Published by: Gurwinder Singh
First published: January 24, 2021, 11:17 AM IST
ਹੋਰ ਪੜ੍ਹੋ
ਅਗਲੀ ਖ਼ਬਰ