ਪਤੀ ਨਾਲ ਬਾਈਕ ’ਤੇ ਜਾ ਰਹੀ ਔਰਤ ਨਾਲ ਤਿੰਨ ਜਾਣਿਆਂ ਕੀਤਾ ਗੈਂਗਰੇਪ, ਗਹਿਣੇ ਤੇ ਪੈਸੇ ਲੁੱਟੇ

News18 Punjabi | News18 Punjab
Updated: March 31, 2021, 8:45 AM IST
share image
ਪਤੀ ਨਾਲ ਬਾਈਕ ’ਤੇ ਜਾ ਰਹੀ ਔਰਤ ਨਾਲ ਤਿੰਨ ਜਾਣਿਆਂ ਕੀਤਾ ਗੈਂਗਰੇਪ, ਗਹਿਣੇ ਤੇ ਪੈਸੇ ਲੁੱਟੇ
ਸਮੂਹਿਕ ਜਬਰ ਜਨਾਹ ਦੀ ਘਟਨਾ ਨੇ ਪੁਲਿਸ ਵਿਭਾਗ ਵਿਚ ਹਲਚਲ ਮਚਾ ਦਿੱਤੀ।

Agra gangrape Case: ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਆਪਣੇ ਪਤੀ ਨਾਲ ਝਰਨੇ ਨਾਲੇ ਦੇ ਨਜ਼ਦੀਕ ਇਕ ਬਾਈਕ ‘ਤੇ ਪਹੁੰਚੀ, ਤਾਂ ਬੁਲੇਟ ਸਵਾਰ ਤਿੰਨ ਵਿਅਕਤੀਆਂ ਨੇ ਰਸਤਾ ਰੋਕ ਲਿਆ ਅਤੇ ਔਰਤ ਨੂੰ ਜੰਗਲ ਵੱਲ ਲੈ ਗਏ ਅਤੇ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ।

  • Share this:
  • Facebook share img
  • Twitter share img
  • Linkedin share img
ਆਗਰਾ : ਤਾਜਨਗਰੀ ਆਗਰਾ ਵਿੱਚ ਵਿਆਹੇ ਜੋੜੇ ਨੇ ਸਮੂਹਿਕ ਜਬਰ ਜਨਾਹ( Gang rape) ਦਾ ਦੋਸ਼ ਲਾਇਆ ਹੈ। ਸਮੂਹਿਕ ਜਬਰ ਜਨਾਹ ਦੀ ਘਟਨਾ ਨੇ ਪੁਲਿਸ ਵਿਭਾਗ ਵਿਚ ਹਲਚਲ ਮਚਾ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਆਪਣੇ ਪਤੀ ਨਾਲ ਬਾਈਕ 'ਤੇ ਜਾ ਰਹੀ ਸੀ। ਇਹ ਘਟਨਾ ਐਤਮਦਪੁਰ ਖੇਤਰ ਵਿੱਚ ਵਾਪਰੀ। ਦਰਅਸਲ,ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਆਪਣੇ ਪਤੀ ਨਾਲ ਝਰਨੇ ਨਾਲੇ ਦੇ ਨਜ਼ਦੀਕ ਇਕ ਬਾਈਕ ‘ਤੇ ਪਹੁੰਚੀ, ਤਾਂ ਬੁਲੇਟ ਸਵਾਰ ਤਿੰਨ ਵਿਅਕਤੀਆਂ ਨੇ ਰਸਤਾ ਰੋਕ ਲਿਆ ਅਤੇ ਔਰਤ ਨੂੰ ਜੰਗਲ ਵੱਲ ਲੈ ਗਏ ਅਤੇ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ। ਇੰਨਾ ਹੀ ਨਹੀਂ, ਤਿੰਨਾਂ ਨੇ ਔਰਤ ਦੇ ਕੁਝ ਗਹਿਣੇ ਅਤੇ 10000 ਰੁਪਏ ਵੀ ਲੁੱਟ ਲਏ।

ਔਰਤ ਦਾ ਇਹ ਵੀ ਦੋਸ਼ ਹੈ ਕਿ ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਹੈ। ਤਿੰਨੋਂ ਮੁਲਜ਼ਮ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਐਸਪੀ ਵੈਸਟ ਸੱਤਿਆਜੀਤ ਗੁਪਤਾ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਹੈ। ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਧਾਰਾ 376 ਡੀ, 506 ਅਤੇ 394 ਤਹਿਤ ਕੇਸ ਦਰਜ ਕੀਤੇ ਗਏ ਹਨ। ਤਿੰਨਾਂ ਮੁਲਜ਼ਮਾਂ ਵਿਚੋਂ ਦੋ ਮੁਲਜ਼ਮ ਨਾਮਜ਼ਦ ਹਨ ਜਦੋਂ ਕਿ ਇਕ ਮੁਲਜ਼ਮ ਅਣਜਾਣ ਹੈ।

ਮੁਲਜ਼ਮਾਂ ਨੂੰ ਔਰਤ ਪਹਿਲਾਂ ਤੋਂ ਹੀ ਜਾਣੂ
ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਮਾਮਲੇ ਵਿਚ ਕਈ ਗੱਲਾਂ ਸਾਹਮਣੇ ਆਈਆਂ ਕਿ ਮੁਲਜ਼ਮ ਔਰਤ ਨਾਲ ਜਾਣੂ ਹਨ ਅਤੇ ਔਰਤ ਪਹਿਲਾਂ ਹੀ ਉਨ੍ਹਾਂ ਨੂੰ ਜਾਣਦੀ ਹੈ। ਇਸ ਲਈ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਇਸ ਕੇਸ ਦੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
Published by: Sukhwinder Singh
First published: March 31, 2021, 8:45 AM IST
ਹੋਰ ਪੜ੍ਹੋ
ਅਗਲੀ ਖ਼ਬਰ