Home /News /national /

ਆਕਸੀਜਨ ਸੰਕਟ: ਪਤੀ ਨੂੰ ਮੂੰਹ ਨਾਲ ਸਾਹ ਦਿੰਦੀ ਰਹੀ ਪਤਨੀ, ਫਿਰ ਵੀ ਨਹੀਂ ਬਚੀ ਜਾਨ

ਆਕਸੀਜਨ ਸੰਕਟ: ਪਤੀ ਨੂੰ ਮੂੰਹ ਨਾਲ ਸਾਹ ਦਿੰਦੀ ਰਹੀ ਪਤਨੀ, ਫਿਰ ਵੀ ਨਹੀਂ ਬਚੀ ਜਾਨ

  • Share this:

ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਭਾਰਤ ਵਿਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਉੱਤਰ ਪ੍ਰਦੇਸ਼ ਵਿਚ ਵੀ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਆਗਰਾ ਤੋਂ ਦਿਲ ਕਬਾਊ ਖ਼ਬਰ ਸਾਹਮਣੇ ਆਈ ਹੈ। ਦਰਅਸਲ,  ਸਾਹ ਲੈਣ ਦੀ ਤਕਲੀਫ ਨਾਲ ਜੂਝ ਰਹੇ ਆਪਣੇ ਪਤੀ ਨੂੰ ਤਿੰਨ ਤੋਂ ਚਾਰ ਹਸਪਤਾਲਾਂ ਦੇ ਚੱਕਰ ਕੱਟਣ ਤੋਂ ਬਾਅਦ ਰੇਨੂ ਸਿੰਘਲ ਇਕ ਆਟੋ ਰਿਕਸ਼ਾ ਰਾਹੀਂ ਸਰਕਾਰੀ ਲੈ ਕੇ ਪਹੁੰਚੀ ਪਰ ਉਸ ਦੀ ਕਿਸੇ ਮਦਦ ਨਾ ਕੀਤੀ। ਉਸ ਨੇ ਪਤੀ ਨੂੰ ਆਪਣੇ ਮੂੰਹ ਰਾਹੀਂ ਸਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ।

ਇਹ ਘਟਨਾ ਸ਼ੁੱਕਰਵਾਰ ਦੀ ਹੈ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਹਾਊਸਿੰਗ ਡਿਵੈਲਪਮੈਂਟ ਸੈਕਟਰ ਸੱਤ ਦੀ ਵਸਨੀਕ ਰੇਨੂੰ ਸਿੰਘਲ ਆਪਣੇ ਪਤੀ ਰਵੀ ਸਿੰਘਲ (47) ਨੂੰ ਸਰੋਜਨੀ ਨਾਇਡੂ ਮੈਡੀਕਲ ਕਾਲਜ (ਐਸਐਨਐਮਸੀ) ਐਂਡ ਹਸਪਤਾਲ ਲੈ ਕੇ ਆਈ। ਉਸ ਦੇ ਪਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਰੇਨੂੰ ਨੇ ਆਪਣੇ ਮੂੰਹ ਰਾਹੀਂ ਸਾਹ ਦੇਣ ਦੀ ਵੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਰੇਨੂੰ ਨੂੰ ਐਂਬੂਲੈਂਸ ਵੀ ਉਪਲਬਧ ਨਹੀਂ ਕਰਵਾਈ ਗਈ। ਇਸ ਤੋਂ ਬਾਅਦ ਐਸਐਨਐਮਸੀ ਦੇ ਡਾਕਟਰਾਂ ਨੇ ਰਵੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਸ ਤੋਂ ਪਹਿਲਾਂ ਤਿੰਨ-ਚਾਰ ਨਿੱਜੀ ਹਸਪਤਾਲਾਂ ਨੇ ਰੇਨੂੰ ਦੇ ਪਤੀ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਸਪਤਾਲਾਂ ਵਿਚ ਦਾਖਲ ਕਰਨ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਸ਼ਹਿਰ ਵਿਚ ਆਮ ਹੋ ਗਈਆਂ ਹਨ। ਆਗਰਾ ਦੇ ਮੁੱਖ ਮੈਡੀਕਲ ਅਫਸਰ ਆਰ ਸੀ ਪਾਂਡੇ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮੈਡੀਕਲ ਆਕਸੀਜਨ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਅਸੀਂ ਉਪਲਬਧਤਾ ਅਨੁਸਾਰ ਪ੍ਰਬੰਧ ਕਰ ਰਹੇ ਹਾਂ।

ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਆਗਰਾ ਦੇ ਹਸਪਤਾਲਾਂ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਲਈ ਬੈੱਡ ਉਪਲਬਧ ਹਨ। ਜਦੋਂ ਕਿ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਬੈੱਡ ਦੀ ਭਾਲ ਵਿੱਚ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਵਿੱਚ ਚੱਕਰ ਕੱਟਦੇ ਹੋਏ ਘੰਟਿਆਂ ਬੱਧੀ ਇੰਤਜ਼ਾਰ ਕਰਨ ਲਈ ਮਜ਼ਬੂਰ ਹੋਏ।

Published by:Gurwinder Singh
First published:

Tags: Corona vaccine, Coronavirus, Oxygen