Home /News /national /

ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਸੈਕਸ ਰੈਕੇਟ, ਇਤਰਾਜ਼ਯੋਗ ਹਾਲਤ 'ਚ ਫੜੀਆਂ ਕੁੜੀਆਂ

ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਸੈਕਸ ਰੈਕੇਟ, ਇਤਰਾਜ਼ਯੋਗ ਹਾਲਤ 'ਚ ਫੜੀਆਂ ਕੁੜੀਆਂ

 • Share this:

  ਉੱਤਰ ਪ੍ਰਦੇਸ਼ ਦੇ ਆਗਰਾ ਦੇ ਤਾਜਗੰਜ ਇਲਾਕੇ 'ਚ ਸਪਾ ਸੈਂਟਰ (Spa Centre) ਦੀ ਆੜ 'ਚ ਸੈਕਸ ਰੈਕੇਟ (Sex Racket) ਚਲਾਇਆ ਜਾ ਰਿਹਾ ਸੀ। ਸ਼ੁੱਕਰਵਾਰ ਸ਼ਾਮ ਨੂੰ ਆਗਰਾ ਪੁਲਿਸ ਨੇ ਤਾਜਗੰਜ ਇਲਾਕੇ 'ਚ ਛਾਪਾ ਮਾਰ ਕੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿਚ 6 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ।

  ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੈਕਸ ਰੈਕੇਟ ਚਲਾ ਰਹੇ ਇਕ ਸਰਗਨਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਕਾਰਵਾਈ ਲੋਕਲ ਇੰਟੈਲੀਜੈਂਸ ਯੂਨਿਟ (LIU) ਦੀ ਰਿਪੋਰਟ 'ਤੇ ਕੀਤੀ ਹੈ।

  ਤਾਜਗੰਜ ਦੇ ਬਾਂਸਲ ਨਗਰ 'ਚ ਇਕ ਦੁਕਾਨ 'ਤੇ ਸਪਾ ਸੈਂਟਰ ਦੀ ਆੜ 'ਚ ਪੰਜ ਮਹੀਨਿਆਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਫੜੀਆਂ ਗਈਆਂ ਕੁੜੀਆਂ ਵਿਆਹੀਆਂ ਹੋਈਆਂ ਹਨ। ਉਹ ਆਗਰਾ ਦੀਆਂ ਹੀ ਵਸਨੀਕ ਹਨ।

  ਪਹਿਲਾਂ ਤਾਂ ਉਹ ਪੁੱਛ-ਗਿੱਛ ਵਿੱਚ ਕਹਿੰਦੀਆਂ ਰਹੀਆਂ ਕਿ ਉਹ ਕੰਮ ਲਈ ਆਈਆਂ ਸਨ, ਪਰ ਬਾਅਦ 'ਚ ਗਲਤੀ ਮੰਨ ਕੇ ਉਨ੍ਹਾਂ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਕੋਲੋਂ 48200 ਰੁਪਏ, 10 ਮੋਬਾਈਲ, ਦੋ ਰਜਿਸਟਰ ਅਤੇ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਗਈ ਹੈ।

  ਲੋਹਾਮੰਡੀ ਸੀਓ ਸਦਰ ਰਾਜੀਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸੂਚਨਾ ਮਿਲ ਰਹੀ ਸੀ ਕਿ ਤਾਜਗੰਜ ਇਲਾਕੇ 'ਚ ਸਪਾ ਸੈਂਟਰਾਂ ਦੇ ਨਾਂ 'ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਟੀਮ ਦਾ ਗਠਨ ਕੀਤਾ ਗਿਆ।

  ਥਾਣਾ ਤਾਜਗੰਜ ਅਧੀਨ ਪੈਂਦੇ ਵਿਭਵ ਨਗਰ 'ਚ ਬਿਨਾਂ ਨਾਮ ਦੇ ਸਪਾ ਸੈਂਟਰ ਚੱਲ ਰਿਹਾ ਸੀ। ਇੱਥੇ ਸ਼ੁੱਕਰਵਾਰ ਸ਼ਾਮ ਨੂੰ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਥੋਂ ਇਤਰਾਜ਼ਯੋਗ ਵਸਤੂਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਟੀਮ ਨੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ 6 ਪੁਰਸ਼ ਅਤੇ 5 ਔਰਤਾਂ ਹਨ। ਸਾਰਿਆਂ ਦੇ ਖਿਲਾਫ ਦੇਹ ਵਪਾਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਸੈਕਸ ਰੈਕੇਟ ਦਾ ਸੰਚਾਲਕ ਸੂਰਜ ਮੌਕੇ ਤੋਂ ਫਰਾਰ ਹੋ ਗਿਆ ਹੈ।

  Published by:Gurwinder Singh
  First published:

  Tags: Sex racket