ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (UP Election 2022) ਵਿੱਚ ਦਲ-ਬਦਲੀ ਦਾ ਦੌਰ ਜਾਰੀ ਹੈ। ਇਸ ਦੌਰਾਨ ਆਗਰਾ ਦੀ ਫਤਿਹਾਬਾਦ ਵਿਧਾਨ ਸਭਾ ਸੀਟ ਤੋਂ ਵਿਧਾਇਕ ਜਿਤੇਂਦਰ ਵਰਮਾ (Jitendra Verma) ਕਮਲ ਦਾ ਸਾਥ ਛੱਡ ਕੇ ਸਾਈਕਲ 'ਤੇ ਸਵਾਰ ਹੋ ਗਏ। ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਸਪਾ ਮੁਖੀ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਆਗਰਾ ਦਾ ਜ਼ਿਲ੍ਹਾ ਪ੍ਰਧਾਨ ਐਲਾਨ ਦਿੱਤਾ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਿਰਰਾਜ ਸਿੰਘ ਕੁਸ਼ਵਾਹਾ ਨੇ ਕਿਹਾ ਕਿ ਉਹ ਸਾਡੇ ਇੱਕ ਚੰਗੇ ਵਰਕਰ ਸਨ, ਪਰ ਉਨ੍ਹਾਂ ਦੇ ਕਿਸੇ ਹੋਰ ਪਾਰਟੀ ਵਿੱਚ ਜਾਣ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸਾਡੇ ਕੋਲ ਨਿਸ਼ਾਦ ਸਮਾਜ ਦੇ ਸਾਰੇ ਮਜ਼ਬੂਤ ਵਰਕਰ ਹਨ। ਵਰਮਾ ਨੇ ਕਿਹਾ ਕਿ ਮੈਂ ਭਾਜਪਾ ਲਈ ਪੂਰੀ ਤਾਕਤ ਨਾਲ ਕੰਮ ਕੀਤਾ, ਪਰ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਮੇਰੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇ ਦਿੱਤੀ।
ਇੰਨਾ ਹੀ ਨਹੀਂ, ਜਿਤੇਂਦਰ ਵਰਮਾ ਦੇ ਆਉਣ ਤੋਂ ਬਾਅਦ ਸਪਾ ਨੇ ਕਿਹਾ ਕਿ ਭਾਜਪਾ 'ਚ ਨਿਸ਼ਾਦ ਸਮਾਜ ਨਾਲ ਘਿਰਣਾ ਜਾਰੀ ਹੈ, ਜਿਸ ਕਾਰਨ ਵੰਚਿਤ ਵਰਗ ਦੇ ਨੇਤਾ ਲਗਾਤਾਰ ਭਾਜਪਾ ਨੂੰ ਛੱਡ ਰਹੇ ਹਨ। ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ। ਦੱਸ ਦਈਏ ਕਿ ਸਾਲ 2008 ਤੋਂ 2014 ਤੱਕ ਜਤਿੰਦਰ ਵਰਮਾ ਸਪਾ ਦੇ ਜ਼ਿਲ੍ਹਾ ਪ੍ਰਧਾਨ ਸਨ।
ਇਸ ਤੋਂ ਬਾਅਦ ਉਹ 2016 'ਚ ਭਾਜਪਾ 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਭਾਜਪਾ ਨੇ ਗਿਰਰਾਜ ਸਿੰਘ ਕੁਸ਼ਵਾਹਾ (ਮੌਜੂਦਾ ਜ਼ਿਲ੍ਹਾ ਪ੍ਰਧਾਨ) ਨੂੰ ਮੁੜ ਮੈਦਾਨ ਵਿੱਚ ਉਤਾਰਨ ਦੀ ਥਾਂ ਵਰਮਾ ਨੂੰ ਟਿਕਟ ਦਿੱਤੀ ਸੀ। ਹਾਲਾਂਕਿ ਨਿਸ਼ਾਦ ਭਾਈਚਾਰੇ ਤੋਂ ਆਉਣ ਵਾਲੇ ਜਤਿੰਦਰ ਵਰਮਾ ਜੇਕਰ ਸਪਾ 'ਚ ਸ਼ਾਮਲ ਹੁੰਦੇ ਹਨ ਤਾਂ ਨਿਸ਼ਾਦ ਦੇ ਦਬਦਬੇ ਵਾਲੀ ਫਤਿਹਾਬਾਦ ਉਤੇ ਮੁਕਾਬਲਾ ਦਿਲਚਸਪ ਹੋ ਸਕਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।