• Home
 • »
 • News
 • »
 • national
 • »
 • AGRA UP PANCHAYAT CHUNAV 2021 UP GRAM PANCHAYAT ELECTION 2021 AGRA ELECTION NEWS

ਸਰਪੰਚੀ ਦੀ ਚੋਣ ਜਿੱਤਣ ਪਿੱਛੋਂ ਪੁੱਤ ਨੇ 15 ਸਾਲਾਂ ਤੋਂ ਘਰ 'ਚ ਬੰਦ ਪਿਤਾ ਨੂੰ ਲਵਾਇਆ ਪਿੰਡ ਦਾ ਗੇੜਾ

ਸਰਪੰਚੀ ਦੀ ਚੋਣ ਜਿੱਤਣ ਪਿੱਛੋਂ ਪੁੱਤ ਨੇ 15 ਸਾਲਾਂ ਤੋਂ ਘਰ 'ਚ ਬੰਦ ਪਿਤਾ ਨੂੰ ਲਵਾਇਆ ਪਿੰਡ ਦਾ ਗੇੜਾ

ਸਰਪੰਚੀ ਦੀ ਚੋਣ ਜਿੱਤਣ ਪਿੱਛੋਂ ਪੁੱਤ ਨੇ 15 ਸਾਲਾਂ ਤੋਂ ਘਰ 'ਚ ਬੰਦ ਪਿਤਾ ਨੂੰ ਲਵਾਇਆ ਪਿੰਡ ਦਾ ਗੇੜਾ

 • Share this:
  ਉਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ (Panchayat Chunav) ਦੇ ਨਤੀਜੇ ਐਲਾਨੇ ਜਾ ਰਹੇ ਹਨ। ਇਸ ਦੌਰਾਨ ਆਰਗਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਪੁੱਤ ਨੇ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ 15 ਸਾਲਾਂ ਤੋਂ ਘਰ ਵਿਚ ਬੰਦ ਪਿਤਾ ਨੂੰ ਪਿੰਡ ਵਿਚ ਘੁੰਮਾਇਆ। ਅਸਲ ਵਿਚ, ਉਸ ਦਾ ਪਿਤਾ 2005 ਵਿਚ ਚੋਣ ਹਾਰ ਗਿਆ ਤੇ ਲੋਕਾਂ ਵੱਲੋਂ ਮਖੌਲ ਉਡਾਉਣ ਤੋਂ ਨਰਾਸ਼ ਹੋ ਕੇ ਆਪਣੇ ਆਪ ਨੂੰ ਘਰ ਵਿਚ ਬੰਦ ਕਰ ਲਿਆ।

  ਆਗਰ ਦੇ ਖੰਦੌਲੀ ਬਲਾਕ ਵਿੱਚ ਗ੍ਰਾਮ ਪੰਚਾਇਤ ਰਾਮਨਗਰ ਹੈ। ਪਿੰਡ ਦੇ ਰਾਜ ਬਹਾਦੁਰ ਦੀ ਪਿੰਡ ਵਿਚ ਚੰਗੀ ਸਾਖ ਸੀ। 2005 ਵਿਚ ਰਾਜ ਬਹਾਦੁਰ ਨੇ ਪਿੰਡ ਤੋਂ ਸਰਪੰਚੀ ਦੀ ਚੋਣ ਲੜੀ ਸੀ। ਇਹ ਪਹਿਲਾ ਮੌਕਾ ਸੀ ਜਦੋਂ ਰਾਜ ਬਹਾਦੁਰ ਦੇ ਪਰਿਵਾਰ ਵਿਚੋਂ ਕੋਈ ਰਾਜਨੀਤੀ ਵਿਚ ਆਇਆ ਸੀ।

  ਰਾਜ ਬਹਾਦੁਰ ਚੋਣ ਵਿਚ ਹਾਰ ਗਿਆ ਸੀ। ਚੋਣ ਹਾਰਨ ਤੋਂ ਬਾਅਦ, ਰਾਜ ਬਹਾਦੁਰ ਲੋਕਾਂ ਦੇ ਤਾਅਨਿਆਂ ਤੋਂ ਇੰਨਾ ਤੰਗ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਘਰ ਵਿੱਚ ਕੈਦ ਕਰ ਲਿਆ। ਉਸ ਨੇ ਘਰ ਤੋਂ ਬਾਹਰ ਜਾਣਾ ਬੰਦ ਕਰ ਦਿੱਤਾ ਸੀ। ਰਾਜਾ ਬਹਾਦੁਰ ਦੇ ਇਕਲੌਤੇ ਪੁੱਤਰ ਭੁਪਿੰਦਰ ਸਾਗਰ ਉਰਫ ਸੋਨੂੰ ਜਾਟਵ ਦੇ ਅਨੁਸਾਰ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਬਹੁਤ ਸਮਝਾਇਆ ਕਿ ਰਾਜਨੀਤੀ ਅਤੇ ਚੋਣਾਂ ਵਿੱਚ ਅਜਿਹਾ ਹੁੰਦਾ ਹੈ, ਪਰ ਪਿਤਾ ਸਹਿਮਤ ਨਹੀਂ ਹੋਏ ਅਤੇ ਘਰ ਰਹਿਣ ਲੱਗ ਪਏ।

  ਪੁੱਤਰ ਸੋਨੂੰ ਜਾਟਵ ਨੇ ਆਪਣੇ ਪਿਤਾ ਦੀ ਚੋਣ ਹਾਰ ਦੇ ਸਦਮੇ ਨੂੰ ਦੂਰ ਕਰਨ ਲਈ ਸਾਲ 2010 ਵਿੱਚ ਪ੍ਰਧਾਨ ਦੀ ਚੋਣ ਲੜੀ ਸੀ। ਸੋਚਿਆ ਕਿ ਜਿੱਤਣ ਤੋਂ ਬਾਅਦ ਉਹ ਪਿਤਾ ਨੂੰ ਤੋਹਫ਼ਾ ਦੇਵੇਗਾ ਅਤੇ ਪਿਤਾ ਨੂੰ ਘਰੋਂ ਬਾਹਰ ਲਿਆਵੇਗਾ, ਪਰ ਸੋਨੂੰ ਦੀ ਇੱਛਾ ਪੂਰੀ ਨਹੀਂ ਹੋਈ ਅਤੇ ਉਹ ਚੋਣ ਹਾਰ ਗਿਆ। ਇਸ ਦੇ ਬਾਵਜੂਦ, ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਅਗਾਮੀ ਚੋਣਾਂ ਲਈ ਦੁਬਾਰਾ ਤਿਆਰੀ ਸ਼ੁਰੂ ਕਰ ਦਿੱਤੀ।

  ਇਸ ਵਾਰ, ਸੋਨੂੰ ਨੇ ਇਸ ਨਿਰਧਾਰਤ ਸੀਟ ਤੋਂ ਦੁਬਾਰਾ ਫਾਰਮ ਭਰੇ। ਚੋਣਾਂ ਵਿਚ ਆਪਣੀ ਪੂਰੀ ਤਾਕਤ ਲਾਉਂਦੇ ਹੋਏ ਸੋਨੂੰ 1265 ਵੋਟਾਂ ਨਾਲ ਜੇਤੂ ਰਿਹਾ। ਸੋਨੂੰ ਨੂੰ ਜਿੱਤ ਦਾ ਪ੍ਰਮਾਣ ਪੱਤਰ ਮਿਲਿਆ। ਘਰ ਪਹੁੰਚਦਿਆਂ ਹੀ ਸੋਨੂੰ ਨੇ ਕਾਗਜ ਪਿਤਾ ਦੇ ਕਦਮਾਂ 'ਤੇ ਰੱਖੇ। ਇਸ ਤੋਂ ਬਾਅਦ ਉਹ ਪਿਤਾ ਨੂੰ ਘਰੋਂ ਬਾਹਰ ਲੈ ਗਿਆ। ਪਿਤਾ ਨੂੰ ਸਾਰੇ ਪਿੰਡ ਦੇ ਹੋਰ ਲੋਕਾਂ ਨਾਲ ਮਿਲਵਾਇਆ। ਪਿਤਾ ਨੂੰ ਫੁੱਲਾਂ ਦੀ ਮਾਲਾ ਪਾਈ। ਦੋਵੇਂ ਪਿਓ-ਪੁੱਤਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
  Published by:Gurwinder Singh
  First published: