Home /News /national /

UP Election: ਮੁਸਲਿਮ ਮਹਿਲਾ ਦੇ ਬੱਚੇ ਨੂੰ ਲਾਡ ਕਰਦੇ ਨਜ਼ਰ ਆਏ ਯੋਗੀ ਆਦਿਤਿਆਨਾਥ 

UP Election: ਮੁਸਲਿਮ ਮਹਿਲਾ ਦੇ ਬੱਚੇ ਨੂੰ ਲਾਡ ਕਰਦੇ ਨਜ਼ਰ ਆਏ ਯੋਗੀ ਆਦਿਤਿਆਨਾਥ 

UP Election: ਮੁਸਲਿਮ ਮਹਿਲਾ ਦੇ ਬੱਚੇ ਨੂੰ ਲਾਡ ਕਰਦੇ ਨਜ਼ਰ ਆਏ ਯੋਗੀ ਆਦਿਤਿਆਨਾਥ 

UP Election: ਮੁਸਲਿਮ ਮਹਿਲਾ ਦੇ ਬੱਚੇ ਨੂੰ ਲਾਡ ਕਰਦੇ ਨਜ਼ਰ ਆਏ ਯੋਗੀ ਆਦਿਤਿਆਨਾਥ 

ਮੁਸਲਿਮ ਔਰਤ ਜ਼ੋਇਆ ਖਾਨ ਨੇ ਦੱਸਿਆ ਕਿ ਉਹ ਸੀਐੱਮ ਯੋਗੀ ਨੂੰ ਦੇਖਣ ਲਈ ਉੱਥੇ ਖੜ੍ਹੀ ਸੀ। ਇਸ ਦੌਰਾਨ ਉਨ੍ਹਾਂ ਨੇ ਜਿਵੇਂ ਹੀ ਉਸ ਨੂੰ ਦੇਖਿਆ, ਉਨ੍ਹਾਂ ਨੇ ਇਸ਼ਾਰਾ ਕਰਕੇ ਉਸ ਨੂੰ ਉੱਥੇ ਬੁਲਾਇਆ ਅਤੇ ਉਸ ਦੇ ਬੱਚੇ ਇਜ਼ਾਨ ਖਾਨ (Izaan Khan) ਨੂੰ ਆਪਣੀ ਗੋਦ ਵਿਚ ਲੈ ਲਿਆ। ਜ਼ੋਇਆ ਨੇ ਇਹ ਵੀ ਦੱਸਿਆ ਕਿ ਗੱਲਬਾਤ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਥੋਂ ਚਲੇ ਗਏ

ਹੋਰ ਪੜ੍ਹੋ ...
  • Share this:

    ਐਤਵਾਰ ਨੂੰ ਯੂਪੀ ਦੀ ਰਾਜਨੀਤੀ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ। ਦਰਅਸਲ, ਉਹ ਅਚਾਨਕ ਆਗਰਾ ਪਹੁੰਚੇ ਸਨ, ਕਿਉਂਕਿ ਸੀਐਮ ਮਥੁਰਾ ਦੇ ਮਾਂਟ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਨ ਜਾ ਰਹੇ ਸਨ। ਇਸ ਦੌਰਾਨ ਸੀਐਮ ਯੋਗੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਚੌਪਾਲ ਵਰਚੁਅਲ ਰੈਲੀ ਵਿੱਚ ਹਿੱਸਾ ਲੈਣ ਲਈ ਆਗਰਾ ਵਿੱਚ ਰੁਕ ਗਏ।

    ਇਸ ਲਈ ਉਹ ਆਗਰਾ ਦੇ ਖੇਰੀਆ ਏਅਰਪੋਰਟ ਦੇ ਬਾਹਰ ਸਥਿਤ ਮਦਰਸ ਲੈਪ ਪਬਲਿਕ ਸਕੂਲ (Mothers Lap Public School) ਪਹੁੰਚੇ ਅਤੇ ਵਰਚੁਅਲ ਰੈਲੀ 'ਚ ਹਿੱਸਾ ਲਿਆ। ਇਸ ਪ੍ਰੋਗਰਾਮ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਛੋਟੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।

    ਇਸ ਦੌਰਾਨ ਉਥੇ ਮੌਜੂਦ ਮੁਸਲਿਮ ਔਰਤ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਨੇ ਮਾਸੂਮ ਬੱਚੇ ਨੂੰ ਗੋਦ ਵਿਚ ਲੈ ਕੇ ਕਾਫੀ ਦੇਰ ਤੱਕ ਖਿਡਾਇਆ।

    ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਚਾਨਕ ਆਗਰਾ ਪਹੁੰਚ ਗਏ ਸਨ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ, ਬੱਚਿਆਂ ਦੇ ਨਾਲ ਉੱਥੇ ਖੜ੍ਹੀ ਇੱਕ ਮੁਸਲਿਮ ਔਰਤ ਨੂੰ ਸੀਐਮ ਯੋਗੀ ਆਦਿਤਿਆਨਾਥ ਨੇ ਸੁਰੱਖਿਆ ਘੇਰੇ ਦੇ ਅੰਦਰ ਬੁਲਾਇਆ। ਇਸ ਤੋਂ ਬਾਅਦ ਕਾਫੀ ਦੇਰ ਤੱਕ ਬੱਚੇ ਨੂੰ ਚੁੱਕ ਕੇ ਆਪਣੀ ਗੋਦੀ 'ਚ ਬਿਠਾ ਕੇ ਰੱਖਿਆ।

    ਮੁਸਲਿਮ ਔਰਤ ਜ਼ੋਇਆ ਖਾਨ ਨੇ ਦੱਸਿਆ ਕਿ ਉਹ ਸੀਐੱਮ ਯੋਗੀ ਨੂੰ ਦੇਖਣ ਲਈ ਉੱਥੇ ਖੜ੍ਹੀ ਸੀ। ਇਸ ਦੌਰਾਨ ਉਨ੍ਹਾਂ ਨੇ ਜਿਵੇਂ ਹੀ ਉਸ ਨੂੰ ਦੇਖਿਆ, ਉਨ੍ਹਾਂ ਨੇ ਇਸ਼ਾਰਾ ਕਰਕੇ ਬੁਲਾਇਆ ਅਤੇ ਉਸ ਦੇ ਬੱਚੇ ਇਜ਼ਾਨ ਖਾਨ (Izaan Khan) ਨੂੰ ਆਪਣੀ ਗੋਦ ਵਿਚ ਲੈ ਲਿਆ। ਜ਼ੋਇਆ ਨੇ ਇਹ ਵੀ ਦੱਸਿਆ ਕਿ ਗੱਲਬਾਤ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਥੋਂ ਚਲੇ ਗਏ

    Published by:Gurwinder Singh
    First published:

    Tags: Assembly Elections 2022, Uttar Pradesh, Uttar-pradesh-assembly-elections-2022, Yogi Adityanath