Budget 2019: ਮੋਦੀ ਸਰਕਾਰ ਵੱਲੋਂ ਆਮ ਲੋਕਾਂ ਲਈ ਖਾਸ ਐਲਾਨ

News18 Punjab
Updated: July 5, 2019, 1:46 PM IST
Budget 2019: ਮੋਦੀ ਸਰਕਾਰ ਵੱਲੋਂ ਆਮ ਲੋਕਾਂ ਲਈ ਖਾਸ ਐਲਾਨ
News18 Punjab
Updated: July 5, 2019, 1:46 PM IST
ਮੋਦੀ ਸਰਕਾਰ ਨੇ ਆਪਣੀ ਦੂਜੀ ਪਾਰੀ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ ਹੈ। ਇਸ ਵਿਚ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ। ਆਮ ਵਰਗ ਨੂੰ ਮੋਦੀ ਸਰਕਾਰ ਵੱਲੋਂ ਵੱਡੀਆਂ ਛੋਟਾਂ ਦਿੱਤੀਆਂ ਗਈਆਂ ਹਨ। 2022 ਤੱਕ ਹਰ ਪਿੰਡ ‘ਚ ਬਿਜਲੀ, ਗੈਸ ਕਨੈਕਸ਼ਨ ਤੇ ਪੀਐਮ ਆਵਾਸ ਯੋਜਨਾ ਤਹਿਤ 2022 ਤੱਕ ਸਭ ਨੂੰ ਘਰ ਦੇਣ ਦਾ ਟੀਚਾ ਮਿਥਿਆ ਗਿਆ ਹੈ।

ਪ੍ਰਧਾਨ ਮੰਤਰੀ ਕਰਮ ਯੋਗੀ ਮਾਣ ਧੰਨ ਯੋਜਨਾ ਤਹਿਤ ਕਰੀਬ ਤਿੰਨ ਕਰੋੜ ਖੁਦਰਾ ਵਪਾਰੀਆਂ ਤੇ ਦੁਕਾਨਦਾਰਾਂ ਲਈ ਪੈਨਸ਼ਨ ਯੋਜਨਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਡੇਅਰੀ ਲਈ ਬਾਜ਼ਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। 2024 ਤੱਕ ਹਰ ਘਰ ‘ਚ ਪਾਣੀ ਪਹੁੰਚਾਉਣ ਦਾ ਟੀਚਾ ਹੈ। ਜਿਨ੍ਹਾਂ ਲੋਕਾਂ ਦੀ ਸਲਾਨਾ ਆਮਦਨ 2 ਕਰੋੜ ਤੋਂ 5 ਕਰੋੜ ਦੇ ਵਿੱਚ ਹੈ, ਉਨ੍ਹਾਂ ਤੇ 3 ਫੀਸਦੀ ਵੱਧ ਟੈਕਸ ਲੱਗੇਗਾ। ਉੱਥੇ ਹੀ ਜਿਨ੍ਹਾਂ ਦੀ ਸਾਲਾਨਾ ਆਮਦਨ 5 ਕਰੋੜ ਤੋਂ ਵੱਧ ਹੈ, ਉਨ੍ਹਾਂ ਨੂੰ 7 ਫ਼ੀਸਦੀ ਵੱਧ ਟੈਕਸ ਭਰਨਾ ਪਵੇਗਾ।

Loading...
ਪਹਿਲਾਂ 250 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ 25 ਫੀਸਦੀ ਟੈਕਸ ਅਦਾ ਕਰਨ ਦੇ ਦਾਇਰੇ ਵਿੱਚ ਸ਼ਾਮਲ ਸਨ ਜਿਸ ਨੂੰ ਹੁਣ ਵਧਾ ਕੇ 400 ਕਰੋੜ ਕਰ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਪੈਨ ਕਾਰਡ ਨਹੀਂ ਹੈ, ਉਹ ਵੀ ਆਧਾਰ ਕਾਰਡ ਦੇ ਨੰਬਰ ਨਾਲ ਇਨਕਮ ਟੈਕਸ ਭਰ ਸਕਣਗੇ। ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਟੀਚਾ ਰੱਖਿਆ। ਵਿੱਤ ਮੰਤਰੀ ਨੇ ਕਿਹਾ ਕਿ ਬੀਮਾ ਤੇ ਮੀਡੀਆ ਖੇਤਰ ‘ਚ ਵਿਦੇਸ਼ੀ ਸਿੱਧੇ ਨਿਵੇਸ਼ ਦੀ ਸੀਮਾ ਵਧੇਗੀ। ਉਨ੍ਹਾਂ ਛੋਟੇ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਤੇ 3 ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਪਲਾਨ ਦੱਸਿਆ।
ਸੀਤਾਰਮਨ ਨੇ ਕਿਹਾ ਕਿ 2014 ਦੇ ਸਮੇਂ ਸਾਡੀ ਅਰਥਵਿਵਸਥਾ ਕਰੀਬ 1.85 ਟ੍ਰਿਲੀਅਨ ਡਾਲਰ ਸੀ। ਪਿਛਲੇ 5 ਸਾਲਾਂ ਦੌਰਾਨ 2.7 ਟ੍ਰਿਲੀਅਨ ਡਾਲਰ ਪਹੁੰਚੀ ਤੇ ਸਾਡਾ ਟੀਚਾ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਹੈ। ਬੀਮਾ ਖੇਤਰ ‘ਚ 100 ਫੀਸਦੀ ਵਿਦੇਸ਼ੀ ਨਿਵੇਸ਼ ਹੋਵੇਗਾ। ਇਸ ਦੇ ਨਾਲ ਮੀਡੀਆ ਤੇ ਐਵੀਏਸ਼ਨ ਖੇਤਰ ‘ਚ ਵਿਦੇਸ਼ ਨਿਵੇਸ਼ ਨੂੰ ਵਾਧਾ ਦਿੱਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਵਨ ਨੇਸ਼ਨ, ਨਵ ਗ੍ਰਿਡ ਲਈ ਅਸੀਂ ਅੱਗੇ ਵਧ ਰਹੇ ਹਾਂ, ਜਿਸ ਦਾ ਬਲੂਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਰੇਲਵੇ ‘ਚ ਨਿੱਜੀ ਹਿੱਸੇਦਾਰੀ ਨੂੰ ਵਧਾਉਣ ‘ਤੇ ਜ਼ੋਰ ਦੇ ਰਹੀ ਹੈ। ਇਸ ਨਾਲ ਰੇਲਵੇ ਦੇ ਵਿਕਾਸ ਲਈ ਪੀਪੀਪੀ ਮਾਡਲ ਨੂੰ ਲਾਗੂ ਕੀਤਾ ਜਾਵੇਗਾ।

ਰੇਲਵੇ ਵਿਕਾਸ ਲਈ 50 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ। ਬਜਟ ਭਾਸ਼ਨ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਮਜ਼ਬੂਤ ਦੇਸ਼ ਲਈ ਮਜ਼ਬੂਤ ਨਾਗਰਿਕ ਹੈ। ਪਿਛਲੇ ਕਾਰਜਕਾਲ ਵਿੱਚ ਉਨ੍ਹਾਂ ਜੋ ਮੈਗਾ ਪ੍ਰੋਜੈਕਟਸ ਸ਼ੁਰੂ ਕੀਤੇ ਸੀ, ਉਨ੍ਹਾਂ ਨੂੰ ਅੱਗੇ ਵਧਾਉਣ ਦਾ ਵੇਲਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ 10 ਟੀਚੇ ਤੈਅ ਕੀਤੇ ਹਨ। ਪਹਿਲਾ ਟੀਚਾ ਭੌਤਿਕ ਸੰਰਚਨਾ ਦਾ ਵਿਕਾਸ ਤੇ ਦੂਜਾ ਡੀਜੀਟਲ ਇੰਡੀਆ ਨੂੰ ਅਰਥ ਵਿਵਸਥਾ ਦੇ ਹਰ ਖੇਤਰ ਤਕ ਪਹੁੰਚਾਉਣਾ ਹੈ। ਤੀਜਾ ਹਰੀ ਮਾਤਭੂਮੀ ਤੇ ਪ੍ਰਦੂਸ਼ਣ ਮੁਕਤ ਭਾਰਤ। ਚੌਥਾ ਲਕਸ਼ MSME, ਸਟਾਰਟਅੱਪ, ਡਿਫੈਂਸ, ਆਟੋ ਤੇ ਹੈਲਥ ਸੈਕਟਰ 'ਤੇ ਜ਼ੋਰ ਦੇਣਾ ਹੈ।

ਪੰਜਵਾਂ ਜਲ ਪ੍ਰਧਾਨ ਤੇ ਸਵੱਛ ਨਦੀਆਂ। ਇਸ ਤਰ੍ਹਾਂ ਮੋਦੀ ਸਰਕਾਰ ਦੇ ਛੇਵਾਂ ਉਦੇਸ਼ ਬਲੂ ਇਕਾਨਮੀ ਤੇ ਸੱਤਵਾਂ ਉਦੇਸ਼ ਗਗਨਯਾਨ ਤੇ ਚੰਦਰਯਾਨ ਮਿਸ਼ਨ ਹੈ। ਅੱਠਵਾਂ ਮਿਸ਼ਨ ਅਨਾਜ ਤੇ ਨੌਵਾਂ ਸਿਹਤਮੰਦ ਸਮਾਜ, ਆਯੁਸ਼ਮਾਨ ਭਾਰਤ ਤੇ ਸੁਪੋਸ਼ਿਤ ਮਹਿਲਾਵਾਂ ਤੇ ਬੱਚੇ। 10ਵਾਂ ਟੀਚਾ ਜਨ ਭਾਗੀਦਾਰੀ, ਨਿਊਨਤਮ ਸਰਕਾਰ ਤੇ ਜ਼ਿਆਦਾ ਸ਼ਾਸਨ।
First published: July 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...