• Home
 • »
 • News
 • »
 • national
 • »
 • AGRICULTURE MINISTER NS TOMAR ABOUT RAKESH TIKAIT GOI COMMITTED TO DOUBLE FARMERS INCOME

ਖੇਤੀ ਮੰਤਰੀ ਦਾ ਟਿਕੈਤ ਨੂੰ ਜਵਾਬ- ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁਗਣੀ ਕਰ ਰਹੇ ਹਾਂ, ਗੱਲਬਾਤ ਲਈ ਵੀ ਤਿਆਰ ਹਾਂ...

ਸੰਸਦ ਘੇਰਨ ਦੇ ਐਲਾਨ 'ਤੇ ਖੇਤੀ ਮੰਤਰੀ ਨੇ ਕਿਹਾ- ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁਗਣੀ ਕਰ ਰਹੇ ਹਾਂ ..( ਫਾਈਲ ਫੋਟੋ)

 • Share this:
  ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Agriculture Minister Narendra Singh Tomar) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਤੋਮਰ ਨੇ ਕਿਹਾ ਕਿ ਜੇਕਰ ਅੰਦੋਲਨਕਾਰੀ ਕਿਸਾਨਾਂ ਕੋਲ ਚਰਚਾ ਦਾ ਕੋਈ ਬਿੰਦੂ ਹੈ ਤਾਂ ਅਸੀਂ ਇਸ ‘ਤੇ ਵਿਚਾਰ ਕਰਨ ਲਈ ਤਿਆਰ ਹਾਂ।

  ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ 40 ਲੱਖ ਟਰੈਕਟਰਾਂ ਨਾਲ ਸੰਸਦ ਵੱਲ ਮਾਰਚ ਕਰਨ ਦੇ ਐਲਾਨ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ “ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ ਅਤੇ ਖੇਤੀਬਾੜੀ ਸੁਧਾਰ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਕਈ ਵਾਰ ਗੱਲਬਾਤ ਹੋਈ ਹੈ। ਜੇਕਰ ਅਜੇ ਵੀ ਕਿਸਾਨਾਂ ਕੋਲ ਕੋਈ ਮੁੱਦਾ ਹੈ ਤਾਂ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ”

  ਦੱਸ ਦਈਏ ਕਿ ਰਾਕੇਸ਼ ਟਿਕੈਤ ਨੇ ਰਾਜਸਥਾਨ ਦੇ ਸੀਕਰ ਵਿਚ ਇਕ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, "ਸਾਡਾ ਅਗਲਾ ਸੱਦਾ ਸੰਸਦ ਮਾਰਚ ਹੈ; ਜੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਇਸ ਵਾਰ 4 ਲੱਖ ਨਹੀਂ, ਬਲਕਿ 40 ਲੱਖ ਟਰੈਕਟਰ ਹਿੱਸਾ ਲੈਣਗੇ।" ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ਕਿਸੇ ਵੀ ਸਮੇਂ ਦਿੱਲੀ ਆਉਣ ਦਾ ਸੱਦਾ ਦਿੱਤਾ ਜਾ ਸਕਦਾ ਹੈ।

  ਉਨ੍ਹਾਂ ਕਿਹਾ ਕਿ ਕਿਸਾਨ ਇੰਡੀਆ ਗੇਟ ਨੇੜੇ ਪਾਰਕਾਂ ਵਿਚ ਖੇਤੀ ਕਰਨਗੇ ਅਤੇ ਫਸਲਾਂ ਵੀ ਉਗਾਉਣਗੇ। ਇਹ ਵੀ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ ਸੰਸਦ ਦਾ ਘਿਰਾਓ ਕਰਨ ਲਈ ਮਿਤੀ ਤੈਅ ਕੀਤੀ ਜਾਵੇਗੀ।
  Published by:Gurwinder Singh
  First published: