ਸਰਦੀਆਂ ਦਾ ਮੌਸਮ ਆਪੇ ਪੂਰੇ ਜ਼ੋਰ 'ਤੇ ਚਲ ਰਿਹਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਘੱਟ ਤਾਪਮਾਨ ਕਾਰਨ ਉੱਤਰ ਤੋਂ ਪੱਛਮ ਵੱਲ ਵਗਣ ਵਾਲੀਆਂ ਹਵਾਵਾਂ ਠੰਡੀਆਂ ਹੋ ਗਈਆਂ ਹਨ। ਇਸ ਕਾਰਨ ਧੁੰਦ ਸੰਘਣੀ ਹੋ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੱਛਮੀ ਗੜਬੜੀ ਦੇ ਤੇਜ਼ੀ ਨਾਲ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਦੇਸ਼ ਦੇ ਉੱਤਰੀ ਖੇਤਰ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ। ਉੱਤਰੀ ਅਤੇ ਪੂਰਬੀ ਭਾਰਤ ਵਿੱਚ ਠੰਡ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਲੋਕ ਰਜ਼ਾਈ ਵਿੱਚ ਬੈਠਣ ਲਈ ਮਜ਼ਬੂਰ ਹਨ ਕਿਉਂਕਿ ਬਾਹਰ ਠੰਡ ਦੇ ਨਾਲ ਧੁੰਦ ਵੀ ਪੈ ਜ਼ਬਰਦਸਤ ਪੈ ਰਹੀ ਹੈ। ਪਰ ਅਜਿਹੇ ਮੌਸਮ ਵਿੱਚ ਵੀ ਕਿਸਾਨ ਆਪਣੀਆਂ ਫਸਲਾਂ ਲਈ ਹਰ ਰੋਜ਼ ਸਵੇਰੇ ਖੇਤਾਂ ਵਿੱਚ ਜਾਂਦੇ ਹਨ। ਕਿਸਾਨਾਂ ਲਈ ਇਸ ਠੰਡ ਦੇ ਚੰਗੇ ਤੇ ਮਾੜੇ ਪ੍ਰਭਾਵ ਦੋਵੇ ਹਨ।
ਖੇਤੀਬਾੜੀ ਕਰਨ ਵਾਲੇ ਲੋਕ ਆਲੂਆਂ ਦੀ ਫਸਲ ਨੂੰ ਲੈ ਕੇ ਬੇਸ਼ੱਕ ਚਿੰਤਾ ਵਿੱਚ ਹਨ ਪਰ ਇਸ ਠੰਡ ਦਾ ਚੰਗਾ ਪ੍ਰਭਾਵ ਕਣਕ, ਸਰ੍ਹੋਂ, ਛੋਲਿਆਂ ਵਰਗੀਆਂ ਫ਼ਸਲਾਂ ਲਈ ਬਹੁਤ ਅਨੁਕੂਲ ਹੈ। ਖੇਤੀ ਮਾਹਿਰਾਂ ਅਤੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਵਾਰ ਕਣਕ, ਤੇਲ ਬੀਜਾਂ ਅਤੇ ਦਾਲਾਂ ਦੀ ਬੰਪਰ ਪੈਦਾਵਾਰ ਹੋਵੇਗੀ, ਜਿਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਵੇਗਾ। ਚੰਗੀ ਪੈਦਾਵਾਰ ਹੋਣ ਕਾਰਨ ਕਿਸਾਨਾਂ ਦੀ ਆਮਦਨ ਵਧਣ ਦੀ ਵੀ ਸੰਭਾਵਨਾ ਹੈ।
ਵੈਸੇ ਤੁਹਾਨੂੰ ਦੱਸ ਦੇਈਏ ਕਿ ਅਸੀਂ ਹਮੇਸ਼ਾਂ ਸੁਣਿਆ ਹੈ ਕਿ ਠੰਡ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਪਰ ਠੰਡ ਨਾਲ ਫਸਲਾਂ ਨੂੰ ਲਾਭ ਵੀ ਹੁੰਦਾ ਹੈ। ਇਹ ਠੰਡ ਫਸਲਾਂ ਦੇ ਵਾਧੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਬਹੁਤ ਸਾਰੀਆਂ ਅਜਿਹੀਆਂ ਫ਼ਸਲਾਂ ਹਨ, ਜੇਕਰ ਜ਼ਿਆਦਾ ਠੰਢ ਨਾ ਹੋਵੇ ਤਾਂ ਉਨ੍ਹਾਂ ਦੀ ਉਤਪਾਦਕਤਾ ਘਟ ਜਾਂਦੀ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਦਾ ਪ੍ਰਭਾਵ ਫ਼ਸਲਾਂ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ। ਜਿਵੇਂ ਕਿਸੇ ਫਸਲ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਕਿਸੇ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਹੀ ਕੁੱਝ ਫਸਲਾਂ ਨੂੰ ਘੱਟ ਠੰਡ ਅਤੇ ਕੁੱਝ ਫਸਲਾਂ ਨੂੰ ਜ਼ਿਆਦਾ ਠੰਡ ਈਦ ਲੋੜ ਹੁੰਦੀ ਹੈ। ਇਸ ਲਈ ਇਹ ਮੌਸਮ ਕਣਕ, ਸਰ੍ਹੋਂ ਅਤੇ ਛੋਲਿਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਤ ਦੀ ਠੰਢ ਵਿੱਚ ਇਹ ਫ਼ਸਲਾਂ ਬਹੁਤ ਤੇਜ਼ੀ ਨਾਲ ਵਿਕਸਿਤ ਹੁੰਦੀਆਂ ਹਨ ਅਤੇ ਝਾੜ ਵੀ ਚੰਗਾ ਹੁੰਦਾ ਹੈ।
ਵਧੀਆ ਫਸਲ ਮਤਲਬ ਵਧੀਆ ਕਮਾਈ: ਅਸੀਂ ਸਾਰੇ ਜਾਂਦੇ ਹਾਂ ਕਿ ਜਿੰਨੀ ਵਧੀਆ ਫਸਲ ਹੋਵੇਗੀ, ਕਿਸਾਨਾਂ ਨੂੰ ਪੈਸੇ ਵੀ ਵਧੀਆ ਮਿਲਣਗੇ। ਜਿੰਨਾ ਵੱਡ ਝਾੜ ਹੋਵੇਗਾ, ਪੈਸੇ ਵੀ ਵੱਡ ਹੋਣਗੇ। ਇਸ ਵਧਦੀ ਠੰਡ ਨਾਲ ਹੋਣ ਵਾਲੇ ਫਸਲਾਂ ਨੂੰ ਲਾਭ ਦਾ ਸਿੱਧਾ ਅਸਰ ਕਿਸਾਨਾਂ ਦੀ ਜੇਬ 'ਤੇ ਪਵੇਗਾ।
ਫਸਲ ਨੂੰ ਰੱਖੋ ਸੁਰੱਖਿਅਤ: ਅਕਸਰ ਕਿਸਾਨ ਆਪਣੀਆਂ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ। ਫਸਲਾਂ ਨੂੰ ਪਾਣੀ ਦੇਣ ਨਾਲ ਪੌਦੇ ਠੰਡ ਦੇ ਪ੍ਰਭਾਵ ਨਾਲ ਨਹੀਂ ਮਰਦੇ। ਇਸ ਤੋਂ ਇਲਾਵਾ ਫਸਲਾਂ ਨੂੰ ਢੱਕ ਕੇ ਵੀ ਕਿਸਾਨ ਆਪਣੀਆਂ ਫਸਲਾਂ ਨੂੰ ਠੰਡ ਤੋਂ ਬਚਾ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, Farming ideas, Farming tips, Organic farming