ਪੀਐਮ ਮੋਦੀ ਦੇ ਜਨਮਦਿਨ ਤੋਂ ਪਹਿਲਾਂ ਨਵੇਂ ਅਵਤਾਰ ਵਿਚ ਲਾਂਚ ਹੋਇਆ Namo App

News18 Punjab
Updated: September 16, 2019, 5:30 PM IST
share image
ਪੀਐਮ ਮੋਦੀ ਦੇ ਜਨਮਦਿਨ ਤੋਂ ਪਹਿਲਾਂ ਨਵੇਂ ਅਵਤਾਰ ਵਿਚ ਲਾਂਚ ਹੋਇਆ Namo App

  • Share this:
  • Facebook share img
  • Twitter share img
  • Linkedin share img
17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 69ਵਾਂ ਜਨਮਦਿਨ ਹੈ। ਜਨਮ ਦਿਨ ਤੋਂ ਪਹਿਲਾਂ Narendra Modi app ਨੂੰ ਨਵੇਂ ਅਵਤਾਰ ਵਿਚ ਲਾਂਚ ਕੀਤਾ ਗਿਆ ਹੈ। 2019 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਐਪ ਨੂੰ ਅਪਡੇਟ ਕੀਤਾ ਗਿਆ ਹੈ। ਇਸ ਐਪ ਨੇ ਲੋਕ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਈ ਸੀ। ਐਪ ਰਾਹੀਂ ਲੱਖਾਂ ਦੀ ਗਿਣਤੀ ਵਿਚ ਪਾਰਟੀ ਮੈਂਬਰ ਸਿੱਧਾ ਪ੍ਰਧਾਨ ਮੰਤਰੀ ਨਾਲ ਜੁੜੇ ਸਨ।

ਇਸ ਐਪ ਦੇ ਨਵੇਂ ਵਰਜਨ ਵਿਚ ਨਵੇਂ ਫੀਚਰਜ ਹਨ। ਪੀਐਮ ਮੋਦੀ ਨੂੰ ਜਨਮ ਦਿਨ ਦੀ ਵਧਾਈਆਂ ਦੇਣ ਲਈ ਲੋਕ ਇਸ ਐਪ ਦੀ ਵਰਤੋਂ ਕਰ ਸਕਦੇ ਹਨ। ਐਪ ਵਿਚ ਪ੍ਰਧਾਨ ਮੰਤਰੀ ਦੇ ਸਫਰ ਦਾ ਮਲਟੀਮੀਡੀਆ ਵਰਜਨ ਵੀ ਦਿਖਾਇਆ ਜਾਵੇਗਾ। ਯੂਜਰਸ ਨਵੇਂ ਅਪਡੇਟ ਨਾਲ ਨਮੋ ਐਪ ਨੂੰ ਹੋਰ ਬਿਹਤਰ ਢੰਗ ਨਾਲ ਚਲਾ ਸਕਣਗੇ।ਨਵੇਂ ਫੀਚਰਸ ਵਿਚ ਤੁਹਾਨੂੰ ਫਾਸਟਰ ਅਤੇ ਵਨ ਟਚ ਨੇਵੀਗੇਸ਼ਨ, ਨਵਾਂ ਕਾਨਟੈਂਟ ਸੈਕਸ਼ਨ 'NaMo Exclusive' ਅਤੇ ਤੁਹਾਡੀ ਪਸੰਦ ਦੇ ਹਿਸਾਬ ਨਾਲ ਕੰਟੈਂਟ ਰਿਕਮਡੇਸ਼ਨ (ਸੁਝਾਅ) ਮਿਲਣਗੇ। ਵੱਖ-ਵੱਖ ਸੈਕਸ਼ਨ ਦੇ ਕੰਨਟੈਂਟ ਨੂੰ ਐਕਸਸ ਕਰਨ ਲਈ ਯੂਜਰਸ ਸਿਰਫ ਸਲਾਇਡ ਕਰਨਾ ਹੋਵੇਗਾ। ਇਸ ਵਿਚ ਤੁਹਾਨੂੰ ਵਧੀਆ ਸਟੋਰੀਆਂ ਮਿਲਣਗੀਆਂ। ਜੋ ਹਰ ਦਿਨ ਦੇ ਬੈਸਟ ਮਲਟੀਮੀਡੀਆ ਕੰਨਟੈਂਟ ਨੂੰ ਹਾਈਲਾਈਟਸ ਕਰਨਗੀਆਂ। ਇਸ ਐਪ ਨੂੰ ਵੱਖ-ਵੱਖ ਪਲੇਟਫਾਰਮਾਂ ਉਪਰ 1.5 ਕਰੋੜ ਲੋਕਾਂ ਨੇ ਡਾਊਨਲੋਡ ਕੀਤਾ ਹੈ।

ਲੋਕ ਇਸ ਐਪ ਦੀ ਵਰਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜਨ ਲਈ ਕੀਤੀ ਹੈ। 2019 ਚੋਣਾਂ ਵਿਚ ਲੋਕਾਂ ਦੀ ਰਾਇ ਨੂੰ ਜਾਣਨ ਅਤੇ ਸਰਕਾਰ ਵੱਲੋਂ ਬਣਾਈ ਗਈ ਯੋਜਨਾਵਾਂ ਦੇ ਲਾਭਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਇਸ ਐਪ ਦੀ ਖੂਬ ਵਰਤੋਂ ਕੀਤੀ ਗਈ। ਪ੍ਰਧਾਨ ਮੰਤਰੀ ਨਾਲ ਜੁੜੇ ਸਾਰੇ ਨਵੇਂ ਅਪਡੇਟਸ ਦੀ ਜਾਣਕਾਰੀ ਇਸ ਐਪ ਉਪਰ ਮਿਲੇਗੀ।
First published: September 16, 2019
ਹੋਰ ਪੜ੍ਹੋ
ਅਗਲੀ ਖ਼ਬਰ