ਏਅਰ ਇੰਡੀਆ ਦੇ ਠੇਕਾ ਮੁਲਾਜ਼ਮਾਂ ਨੇ ਕੀਤੀ ਹੜ੍ਹਤਾਲ


Updated: November 8, 2018, 6:03 PM IST
ਏਅਰ ਇੰਡੀਆ ਦੇ ਠੇਕਾ ਮੁਲਾਜ਼ਮਾਂ ਨੇ ਕੀਤੀ ਹੜ੍ਹਤਾਲ
ਏਅਰ ਇੰਡੀਆ ਦੇ ਠੇਕਾ ਮੁਲਾਜ਼ਮਾਂ ਨੇ ਕੀਤੀ ਹੜ੍ਹਤਾਲ

Updated: November 8, 2018, 6:03 PM IST
ਏਅਰ ਇੰਡੀਆ ਦਾ ਏਅਰ ਟ੍ਰਾਂਸਪੋਰਟ ਸਰਵਿਸਿਜ਼ ਲਿਮਟਿਡ (ਏਆਈਏਟੀਐਸਐਲ) ਦਾ ਠੇਕਾ ਆਧਾਰਿਤ ਗਰਾਊਂਡ ਸਟਾਫ  ਮੁੰਬਈ ਹਵਾਈ ਅੱਡੇ 'ਤੇ ਬੀਤੀ ਰਾਤ ਤੋਂ ਹੜਤਾਲ 'ਤੇ ਹੈ ਜਿਸ ਕਾਰਨ ਮੁੰਬਈ ਤੋਂ ਕਈ ਉਡਾਣਾਂ  ਲੇਟ ਹੋ ਰਹੀਆਂ ਹਨ। ਏਅਰ ਇੰਡੀਆ ਨੇ  ਦੱਸਿਆ ਕਿ ਜਹਾਜ਼ਾਂ ਦੀ ਉਡਾਣ ਦੀ ਸਥਿਤੀ ਨੂੰ ਆਮ ਵਾਂਗ ਬਣਾਉਣ ਲਈ ਪਰਮਾਨੈਂਟ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਲਾਈਟ ਆਪਰੇਸ਼ਨ ਨੂੰ ਸੁਚਾਰੂ ਬਣਾਉਣ ਲਈ ਮੁਰੰਮਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।  ਕਰੀਬ 12 ਉਡਾਣਾਂ ਦੇਰ ਨਾਲ ਚੱਲ ਰਹੀਆਂ ਹਨ।

ਸਿਰਫ ਸਵੇਰ ਦੀ ਮੁੰਬਈ ਤੋਂ ਜਾਣ ਵਾਲੀ ਫਲਾਈਟ 2 ਘੰਟੇ ਲੇਟ ਸੀ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦਾ ਬੋਨਸ ਨਾ ਮਿਲਣ ਕਾਰਨ ਏਅਰ ਇੰਡੀਆ ਦੇ ਠੇਕੇ ਦੇ ਕਰਮਚਾਰੀ ਬੁੱਧਵਾਰ ਤੋਂ ਹੜਤਾਲ 'ਤੇ ਹਨ। ਇਹ ਹੀ ਕਾਰਨ ਹੈ ਕਿ ਮੁੰਬਈ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਵਿਚ ਦੇਰੀ ਹੋ ਰਹੀ ਹੈ। ਇਸ ਹੜਤਾਲ ਕਾਰਨ ਹਵਾਈ ਅੱਡੇ 'ਤੇ ਯਾਤਰੀਆਂ ਦੀ ਲੰਮੀ ਲਾਈਨ ਲੱਗੀ ਹੋਈ ਹੈ।
 ਜਾਣਕਾਰੀ ਅਨੁਸਾਰ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਅਚਾਨਕ ਏ.ਆਈ.ਟੀ.ਐੱਸ.ਐੱਲ. ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਕਾਰਨ ਮੁੰਬਈ ਏਅਰ ਪੋਰਟ 'ਤੇ ਕੁਝ ਉਡਾਣਾਂ ਦੇਰ ਨਾਲ ਚਲ ਰਹੀਆਂ ਹਨ। ਅਸੀਂ ਸਥਿਤੀ ਦਾ ਮੁਲਾਂਕਣ ਕਰ ਰਹੇ ਹਾਂ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਸਮੱਸਿਆਂ ਦਾ ਹੱਲ ਲੱਭ ਲਿਆ ਜਾਵੇ। ਦੀਵਾਲੀ ਦੇ ਮੌਕੇ 'ਤੇ ਹੋਈ ਇਸ ਹੜਤਾਲ ਕਾਰਨ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ ਅਤੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਜ਼ਿਕਰਯੋਗ ਹੈ ਕਿ ਗਰਾਊਂਡ ਸਟਾਫ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਵਿਚ ਸਮਾਨ ਚੜ੍ਹਾਉਣ, ਜਹਾਜ਼ ਦੀ ਸਾਫ-ਸਫਾਈ ਕਰਨ ਅਤੇ ਕਾਰਗੋ ਦੀ ਜ਼ਿੰਮੇਵਾਰੀ ਗਰਾਊਂਡ ਸਟਾਫ ਦੀ ਹੁੰਦੀ ਹੈ। ਅਜਿਹੇ 'ਚ ਇਸ ਹੜਤਾਲ ਕਾਰਨ ਕਈ ਸੇਵਾਵਾਂ 'ਤੇ ਇਸ ਦਾ ਮੰਦਾ ਅਸਰ ਪਿਆ ਹੈ।

First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ