Home /News /national /

OMG! ਨਸ਼ੇ 'ਚ ਟੱਲੀ ਵਿਅਕਤੀ ਨੇ ਏਅਰ ਇੰਡੀਆ ਦੇ ਜਹਾਜ਼ 'ਚ ਔਰਤ 'ਤੇ ਕੀਤਾ ਪਿਸ਼ਾਬ, ਸ਼ਿਕਾਇਤ 'ਤੇ ਵੀ ਨਹੀਂ ਹੋਈ ਕਾਰਵਾਈ

OMG! ਨਸ਼ੇ 'ਚ ਟੱਲੀ ਵਿਅਕਤੀ ਨੇ ਏਅਰ ਇੰਡੀਆ ਦੇ ਜਹਾਜ਼ 'ਚ ਔਰਤ 'ਤੇ ਕੀਤਾ ਪਿਸ਼ਾਬ, ਸ਼ਿਕਾਇਤ 'ਤੇ ਵੀ ਨਹੀਂ ਹੋਈ ਕਾਰਵਾਈ

Air India (File Photo)

Air India (File Photo)

Air india Incident: ਜਹਾਜ਼ ਦੀ ਬਿਜ਼ਨੈੱਸ ਕਲਾਸ 'ਚ ਸਫਰ ਕਰ ਰਹੀ ਔਰਤ ਨੇ ਟਾਟਾ ਗਰੁੱਪ ਦੇ ਚੇਅਰਮੈਨ ਨੂੰ ਲਿਖੇ ਪੱਤਰ 'ਚ ਕਿਹਾ, 'ਲੰਚ ਤੋਂ ਬਾਅਦ ਲਾਈਟ ਬੰਦ ਹੋ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ ਇਕ ਸ਼ਰਾਬੀ ਯਾਤਰੀ ਮੇਰੀ ਸੀਟ ਦੇ ਨੇੜੇ ਆਇਆ ਅਤੇ ਮੇਰੇ 'ਤੇ ਪਿਸ਼ਾਬ ਕਰ ਦਿੱਤਾ। ਪਿਸ਼ਾਬ ਕਰਨ ਤੋਂ ਬਾਅਦ, ਉਹ ਯਾਤਰੀ ਮੇਰੀ ਸੀਟ ਦੇ ਕੋਲ ਖੜ੍ਹਾ ਹੋ ਗਿਆ। ਨੇੜੇ ਬੈਠੇ ਇਕ ਯਾਤਰੀ ਨੇ ਉਸ ਨੂੰ ਜਾਣ ਲਈ ਕਿਹਾ ਤਾਂ ਉਹ ਉੱਥੋਂ ਚਲਾ ਗਿਆ।

ਹੋਰ ਪੜ੍ਹੋ ...
  • Share this:

ਮੁੰਬਈ: ਏਅਰ ਇੰਡੀਆ ਦੇ ਜਹਾਜ਼ ਵਿੱਚ ਇੱਕ ਔਰਤ ਨਾਲ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਹਾਜ਼ ਦੀ ਬਿਜ਼ਨਸ ਕਲਾਸ ਵਿੱਚ ਯਾਤਰਾ ਕਰ ਰਹੀ ਇੱਕ ਔਰਤ ਉਪਰ ਇੱਕ ਵਿਅਕਤੀ ਨੇ ਪਿਸ਼ਾਬ ਕਰ ਦਿੱਤਾ। ਪੀੜਤ ਔਰਤ ਨੇ ਤੁਰੰਤ ਜਹਾਜ਼ ਦੇ ਸਟਾਫ ਨੂੰ ਇਸਦੀ ਜਾਣਕਾਰੀ ਦਿੱਤੀ। ਦੋਸ਼ ਹੈ ਕਿ ਨਸ਼ੇ ਦੀ ਹਾਲਤ ਵਿੱਚ ਸ਼ਖਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਅਧਿਕਾਰੀਆਂ ਨੇ ਦਿੱਲੀ ਪੁੱਜਣ 'ਤੇ ਉਸ ਨੂੰ ਬਿਨਾਂ ਕਾਰਵਾਈ 'ਤੇ ਹੀ ਜਾਣ ਦਿੱਤਾ। ਉਪਰੰਤ ਪੀੜਤ ਔਰਤ ਨੇ ਟਾਟਾ ਗਰੁੱਪ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਜਾਣੂੰ ਕਰਵਾਇਆ।

ਔਰਤ ਨੇ ਚਿੱਠੀ ਵਿੱਚ ਕੀਤੀ ਕਾਰਵਾਈ ਦੀ ਮੰਗ

ਮਹਿਲਾ ਯਾਤਰੀ ਨੇ ਪੱਤਰ ਵਿੱਚ ਲਿਖਿਆ ਕਿ ਚਾਲਕ ਦਲ ਦੇ ਮੈਂਬਰ ਬਹੁਤ ਸੰਵੇਦਨਸ਼ੀਲ ਸਨ ਅਤੇ ਮੁਸ਼ਕਲ ਸਥਿਤੀ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਜਾਣੂ ਨਹੀਂ ਸਨ। ਉਸਨੂੰ ਦੁੱਖ ਹੈ ਕਿ ਏਅਰਲਾਈਨ ਨੇ ਉਸਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। 'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਇਹ ਘਟਨਾ 26 ਨਵੰਬਰ 2022 ਨੂੰ ਏਅਰ ਇੰਡੀਆ ਦੀ ਫਲਾਈਟ ਏਆਈ-102 'ਤੇ ਵਾਪਰੀ ਸੀ।

ਜਹਾਜ਼ ਦੀ ਬਿਜ਼ਨੈੱਸ ਕਲਾਸ 'ਚ ਸਫਰ ਕਰ ਰਹੀ ਔਰਤ ਨੇ ਟਾਟਾ ਗਰੁੱਪ ਦੇ ਚੇਅਰਮੈਨ ਨੂੰ ਲਿਖੇ ਪੱਤਰ 'ਚ ਕਿਹਾ, 'ਲੰਚ ਤੋਂ ਬਾਅਦ ਲਾਈਟ ਬੰਦ ਹੋ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ ਇਕ ਸ਼ਰਾਬੀ ਯਾਤਰੀ ਮੇਰੀ ਸੀਟ ਦੇ ਨੇੜੇ ਆਇਆ ਅਤੇ ਮੇਰੇ 'ਤੇ ਪਿਸ਼ਾਬ ਕਰ ਦਿੱਤਾ। ਪਿਸ਼ਾਬ ਕਰਨ ਤੋਂ ਬਾਅਦ, ਉਹ ਯਾਤਰੀ ਮੇਰੀ ਸੀਟ ਦੇ ਕੋਲ ਖੜ੍ਹਾ ਹੋ ਗਿਆ। ਨੇੜੇ ਬੈਠੇ ਇਕ ਯਾਤਰੀ ਨੇ ਉਸ ਨੂੰ ਜਾਣ ਲਈ ਕਿਹਾ ਤਾਂ ਉਹ ਉੱਥੋਂ ਚਲਾ ਗਿਆ।

ਔਰਤ ਨੇ ਲਾਏ ਦੋਸ਼

ਪੀੜਤ ਮਹਿਲਾ ਯਾਤਰੀ ਨੇ ਅੱਗੇ ਦੱਸਿਆ ਕਿ ਉਸ ਦੇ ਕੱਪੜੇ, ਬੈਗ, ਜੁੱਤੀ ਆਦਿ ਪਿਸ਼ਾਬ 'ਚ ਪੂਰੀ ਤਰ੍ਹਾਂ ਭਿੱਜ ਗਏ। ਉਸਨੇ ਟਾਟਾ ਗਰੁੱਪ ਦੇ ਚੇਅਰਮੈਨ ਨੂੰ ਦੱਸਿਆ ਕਿ ਜਦੋਂ ਉਸਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਇੱਕ ਏਅਰ ਹੋਸਟੈਸ ਆਈ ਅਤੇ ਕੀਟਾਣੂਨਾਸ਼ਕ ਦਾ ਛਿੜਕਾਅ ਕਰਕੇ ਚਲੀ ਗਈ। ਕੈਬਿਨ ਕਰੂ ਮੈਂਬਰਾਂ ਨੇ ਬਾਅਦ ਵਿੱਚ ਉਸਨੂੰ ਪਜਾਮਾ ਅਤੇ ਡਿਸਪੋਜ਼ੇਬਲ ਚੱਪਲਾਂ ਦਾ ਇੱਕ ਜੋੜਾ ਦਿੱਤਾ ਤਾਂ ਜੋ ਉਹ ਇਹਨਾਂ ਦੀ ਵਰਤੋਂ ਕਰ ਸਕੇ। ਮਹਿਲਾ ਯਾਤਰੀ ਨੇ ਦੱਸਿਆ ਕਿ ਉਹ ਆਪਣੀ ਸੀਟ 'ਤੇ ਨਹੀਂ ਸੀ ਜਾਣਾ ਚਾਹੁੰਦੀ, ਜਿਸ ਤੋਂ ਬਾਅਦ ਉਸ ਨੂੰ ਇਕ ਹੋਰ ਸੀਟ ਮੁਹੱਈਆ ਕਰਵਾਈ ਗਈ, ਜਿੱਥੇ ਉਹ ਕਰੀਬ 1 ਘੰਟੇ ਤੱਕ ਬੈਠੀ ਰਹੀ। ਜਦੋਂ ਉਹ ਆਪਣੀ ਪਿਛਲੀ ਸੀਟ 'ਤੇ ਵਾਪਸ ਆਈ ਤਾਂ ਪਿਸ਼ਾਬ ਦੀ ਬਦਬੂ ਆ ਰਹੀ ਸੀ।

Published by:Krishan Sharma
First published:

Tags: Air India, Ajab Gajab News, Business, OMG, Viral news