ਏਅਰ ਇੰਡੀਆ ਦੀ ਫਲਾਈਟ (Air India Pee Gate) ਵਿੱਚ ਆਪਣੀ ਨਾਲ ਵਾਲੀ ਸੀਟ ਉਤੇ ਸਫ਼ਰ ਕਰ ਰਹੀ ਇੱਕ ਮਹਿਲਾ ਯਾਤਰੀ 'ਤੇ ਕਥਿਤ ਤੌਰ ਉਤੇ ਪਿਸ਼ਾਬ ਕਰਨ ਦੇ ਮਾਮਲੇ ਵਿਚ ਸ਼ੰਕਰ ਮਿਸ਼ਰਾ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰ ਲਿਆ ਹੈ।
ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਬਿਜ਼ਨੈੱਸ ਕਲਾਸ 'ਚ ਸਫਰ ਕਰ ਰਹੇ ਸ਼ੰਕਰ ਮਿਸ਼ਰਾ ਨੇ ਇੰਨੀ ਸ਼ਰਾਬ ਪੀਤੀ ਕਿ ਉਹ ਹੋਸ਼ ਗੁਆ ਬੈਠਾ ਅਤੇ ਉਸ ਨੇ ਕੋਲ ਬੈਠੀ ਬਜ਼ੁਰਗ ਔਰਤ ਉਤੇ ਕਥਿਤ ਤੌਰ ਉਤੇ ਪਿਸ਼ਾਬ ਕਰ ਦਿੱਤਾ।
ਸ਼ੰਕਰ ਮਿਸ਼ਰਾ ਅਮਰੀਕਾ ਦੀ ਵਿੱਤੀ ਸੇਵਾ ਕੰਪਨੀ ਵੇਲਸ ਫਾਰਗੋ ਵਿੱਚ ਕੰਮ ਕਰਦਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਕੰਪਨੀ ਦੇ ਕੰਮ ਲਈ ਨਿਊਯਾਰਕ ਗਿਆ ਸੀ, ਜਿੱਥੋਂ ਵਾਪਸ ਦਿੱਲੀ ਆਉਂਦੇ ਸਮੇਂ ਇਹ ਘਟਨਾ ਵਾਪਰੀ।
ਵੇਲਸ ਫਾਰਗੋ ਨੇ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੰਕਰ ਮਿਸ਼ਰਾ ਨੂੰ ਬਰਖਾਸਤ ਕਰ ਦਿੱਤਾ ਹੈ।
ਕੰਪਨੀ ਨੇ ਇਸ ਸਬੰਧ 'ਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ੰਕਰ ਮਿਸ਼ਰਾ 'ਤੇ ਲੱਗੇ ਦੋਸ਼ ਬੇਹੱਦ ਪਰੇਸ਼ਾਨ ਕਰਨ ਵਾਲੇ ਹਨ ਅਤੇ ਕੰਪਨੀ ਨੇ ਉਸ ਵਿਅਕਤੀ ਨੂੰ ਬਰਖਾਸਤ ਕਰ ਦਿੱਤਾ ਹੈ।
ਵੇਲਸ ਫਾਰਗੋ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਵਿੱਤੀ ਸੇਵਾਵਾਂ ਪ੍ਰਦਾਨ ਕਰਦੀ ਹੈ। ਕੰਪਨੀ ਦਾ ਮੁੱਖ ਦਫਤਰ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਹੈ ਅਤੇ ਭਾਰਤ ਵਿੱਚ ਮੁੰਬਈ, ਬੈਂਗਲੁਰੂ, ਚੇਨਈ ਅਤੇ ਹੈਦਰਾਬਾਦ ਵਿੱਚ ਦਫਤਰ ਹਨ। ਇਸ ਕੰਪਨੀ ਦਾ ਬਾਜ਼ਾਰ ਮੁੱਲ 161.64 ਅਰਬ ਡਾਲਰ ਯਾਨੀ ਲਗਭਗ 13 ਲੱਖ ਕਰੋੜ ਰੁਪਏ ਦੱਸਿਆ ਜਾਂਦਾ ਹੈ।
ਏਅਰ ਇੰਡੀਆ ਦੀ ਫਲਾਈਟ 'ਚ ਆਪਣੇ ਸਹਿ-ਯਾਤਰੀ 'ਤੇ ਪਿਸ਼ਾਬ ਕਰਨ ਦਾ ਮੁਲਜ਼ਮ ਸ਼ੰਕਰ ਮਿਸ਼ਰਾ ਵੇਲਜ਼ ਫਾਰਗੋ ਕੰਪਨੀ ਦੇ ਮੁੰਬਈ ਦਫਤਰ 'ਚ ਵਾਈਸ ਪ੍ਰੈਜ਼ੀਡੈਂਟ ਆਪ੍ਰੇਸ਼ਨ (ਇੰਡੀਆ) ਵਜੋਂ ਕੰਮ ਕਰਦਾ ਸੀ। Ambition Box ਦੀ ਸੈਲਰੀ ਰਿਪੋਰਟ ਦੇ ਅਨੁਸਾਰ, ਇਸ ਮਲਟੀਨੈਸ਼ਨਲ ਕੰਪਨੀ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ ਔਸਤ ਤਨਖਾਹ 51 ਲੱਖ ਰੁਪਏ ਤੋਂ ਲੈ ਕੇ 96 ਲੱਖ ਰੁਪਏ ਤੱਕ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air India