ਏਅਰ ਇੰਡੀਆ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਪਾਇਲਟ ਦੇ ਦਫਤਰ ਵਿਚ ਦਾਖ਼ਲੇ 'ਤੇ ਲਾਈ ਰੋਕ

News18 Punjab
Updated: May 22, 2019, 11:27 AM IST
ਏਅਰ ਇੰਡੀਆ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਪਾਇਲਟ ਦੇ ਦਫਤਰ ਵਿਚ ਦਾਖ਼ਲੇ 'ਤੇ ਲਾਈ ਰੋਕ
News18 Punjab
Updated: May 22, 2019, 11:27 AM IST
ਏਅਰ ਇੰਡੀਆ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਪਾਇਲਟ ਦਾ ਆਪਣੇ ਕੰਪਲੈਕਸ 'ਚ ਦਾਖ਼ਲਾ ਰੋਕ ਦਿੱਤਾ। ਜਾਂਚ ਪੂਰੀ ਹੋਣ ਤੱਕ ਇਸ ਪਾਇਲਟ ਨੂੰ ਬਹੁਤ ਜ਼ਰੂਰੀ ਹਾਲਤ ਵਿਚ ਵੀ ਲਿਖਤੀ ਪ੍ਰਵਾਨਗੀ ਲੈਣੀ ਪਵੇਗੀ। ਮੁਲਜ਼ਮ ਖ਼ਿਲਾਫ਼ ਇਕ ਜੂਨੀਅਰ ਮਹਿਲਾ ਪਾਇਲਟ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ। ਮੁਲਜ਼ਮ ਕਮਾਂਡਰ ਰੈਂਕ ਦਾ ਅਧਿਕਾਰੀ ਹੈ। ਮਹਿਲਾ ਪਾਇਲਟ ਦੀ ਸ਼ਿਕਾਇਤ ਮੁਤਾਬਕ ਜਿਨਸੀ ਸ਼ੋਸ਼ਣ ਦਾ ਇਹ ਮਾਮਲਾ ਪੰਜ ਮਈ ਨੂੰ ਹੈਦਰਾਬਾਦ 'ਚ ਹੋਇਆ, ਜਿਥੇ ਉਹ ਕਮਾਂਡਰ ਪਾਇਲਟ ਤੋਂ ਸਿਖਲਾਈ ਲੈ ਰਹੀ ਸੀ।

ਪਾਇਲਟ ਸਿਖਲਾਈ ਸੈਸ਼ਨ ਤੋਂ ਬਾਅਦ ਮਹਿਲਾ ਪਾਇਲਟ ਨੂੰ ਇਕ ਰੈਸਟੋਰੈਂਟ 'ਚ ਰਾਤ ਦੇ ਭੋਜਨ ਲਈ ਲੈ ਗਿਆ। ਮਹਿਲਾ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਹ ਅੱਠ ਵਜੇ ਸ਼ਾਮ ਨੂੰ ਰੈਸਟੋਰੈਂਟ ਵਿਚ ਪੁੱਜੇ ਉੱਥੇ ਮੁਸ਼ਕਲ ਦਾ ਦੌਰ ਸ਼ੁਰੂ ਹੋ ਗਿਆ... ਉਹ ਕਹਿਣ ਲੱਗਿਆ ਕਿ ਉਹ ਵਿਆਹੁਤਾ ਜ਼ਿੰਦਗੀ ਤੋਂ ਕਾਫੀ ਦੁਖੀ ਹੈ। ਪੁੱਛਣ ਲੱਗਿਆ ਕਿ ਉਹ ਆਪਣੇ ਪਤੀ ਤੋਂ ਕਿਵੇਂ ਦੂਰ ਰਹਿ ਲੈਂਦੀ ਹੈ। ਇਸ ਤੋਂ ਬਾਅਦ ਇਹ ਕਈ ਤਰ੍ਹਾਂ ਦੇ ਨਿੱਜੀ ਪਲ਼ਾਂ ਬਾਰੇ ਗੱਲ ਕਰਨ ਲੱਗਿਆ।

Loading...
ਪੀੜਤਾ ਨੇ ਕਿਹਾ ਕਿ ਮੈਂ ਇਨ੍ਹਾਂ ਮੁੱਦਿਆਂ 'ਤੇ ਗੱਲ ਕਰਨ ਤੋਂ ਮਨਾਂ ਕਰ ਦਿੱਤਾ ਤੇ ਕੈਬ ਬੁਲਾ ਲਈ। ਜਦੋਂ ਤੱਕ ਕੈਬ ਆਉਂਦੀ ਉਦੋਂ ਤੱਕ ਉਸ ਦਾ ਵਿਹਾਰ ਕਾਫ਼ੀ ਖ਼ਰਾਬ ਹੋ ਚੁੱਕਿਆ ਸੀ। ਮੈਂ ਉਸ ਦੇ ਵਿਹਾਰ ਤੋਂ ਹੈਰਾਨ ਤੇ ਦੁਖੀ ਸੀ। ਅਸਹਿਜ, ਡਰੀ ਹੋਈ ਤੇ ਅਪਮਾਨਿਤ ਮਹਿਸੂਸ ਕਰ ਰਹੀ ਸੀ। ਪੀੜਤ ਪਾਇਲਟ ਨੇ ਦੱਸਿਆ ਕਿ ਮੈਂ ਏਅਰਲਾਈਨ ਤੋਂ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਖ਼ੁਦ ਨੂੰ ਨੈਤਿਕ ਤੌਰ 'ਤੇ ਮਜਬੂਰ ਦੇਖਿਆ, ਤਾਂ ਜੋ ਕਿਸੇ ਹੋਰ ਲਈ ਅਜਿਹੀ ਘਟਨਾ ਨਾ ਹੋਵੇ।
First published: May 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...