ਰਾਫੇਲ ਡੀਲ ਤੇ ਏਅਰਫੋਰਸ ਚੀਫ਼ ਨੇ ਕੀਤਾ ਸਰਕਾਰ ਦਾ ਸਮਰਥਨ

News18 Punjab
Updated: September 12, 2018, 2:07 PM IST
ਰਾਫੇਲ ਡੀਲ ਤੇ ਏਅਰਫੋਰਸ ਚੀਫ਼ ਨੇ ਕੀਤਾ ਸਰਕਾਰ ਦਾ ਸਮਰਥਨ
ਰਾਫੇਲ ਡੀਲ ਤੇ ਏਅਰਫੋਰਸ ਚੀਫ਼ ਨੇ ਕੀਤਾ ਸਰਕਾਰ ਦਾ ਸਮਰਥਨ
News18 Punjab
Updated: September 12, 2018, 2:07 PM IST
ਹਵਾਈ ਸੈਨਾ ਮੁਖੀ ਏਅਰਚੀਫ਼ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਨੇ ਵਿਵਾਦਿਤ ਰਾਫੇਲ ਡੀਲ ਦੇ ਮੁੱਦੇ ਤੇ ਸਰਕਾਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਕਦਮ ਏਅਰਫੋਰਸ ਦੇ ਲੜਾਕੂ ਵਿਮਾਨਾਂ ਦੇ ਘੱਟਦੇ ਬੇੜੇ ਨੂੰ ਵਧਾਉਣ ਲਈ ਕੀਤਾ ਗਿਆ ਹੈ। ਧਨੋਆ ਨੇ 'ਆਈਏਐਫ਼ ਫੋਰਸ ਸਟਰਕਚਰ 2035' ਸੈਮੀਨਾਰ ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਾਫੇਲ ਫਾਈਟਰ ਜੇਟ ਅਤੇ ਐਸ-400 ਮਿਸਾਇਲ ਡਿਫੈਂਸ ਸਿਸਟਮ ਨੂੰ ਉਪਲਬਧ ਕਰਵਾ ਕੇ ਭਾਰਤੀ ਹਵਾਈ ਸੈਨਾ ਨੂੰ ਹੋਰ ਵੀ ਮਜਬੂਤੀ ਪ੍ਰਦਾਨ ਕੀਤੀ ਹੈ।

ਧਨੋਆ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਖਤਰੇ ਭਾਰਤ ਦੇ ਸਾਹਮਣੇ ਹਨ ਉਹ ਕਿਸੇ ਹੋਰ ਦੇਸ਼ ਦੇ ਸਾਹਮਣੇ ਨਹੀਂ ਹਨ। ਸਾਡੇ ਗੁਵਾਂਢੀ ਦੇਸ਼ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ ਹਨ ਚੀਨ ਲਗਾਤਾਰ ਆਪਣੀ ਏਅਰਫੋਰਸ ਨੂੰ ਮਜਬੂਤ ਕਰ ਰਿਹਾ ਹੈ। ਸਾਡੇ ਵਿਰੋਧੀਆਂ ਦੇ ਵਿਚਾਰ ਰਾਤੋਂ-ਰਾਤ ਬਦਲ ਜਾਂਦੇ ਹਨ, ਇਸ ਲਈ ਸਾਨੂੰ ਆਪਣੇ ਵਿਰੋਧੀਆਂਜਿੰਨੀ ਤਾਕਤ ਜੁਟਾਨੀ ਹੋਵੇਗੀ।

ਏਅਰਫੋਰਸ ਚੀਫ਼ ਦੇ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸਰਕਾਰ ਨੇ ਇਸਦਾ ਦੋਸ਼ ਲਗਾਇਆ ਸੀ ਕਿ ਰਾਫੈਲ ਡੀਲ ਵਿੱਚ ਉਹ ਆਪਣੇ ਆਪ ਨੂੰ ਬਚਾਉਣ ਲਈ ਸਰਕਾਰੀ ਅਧਿਕਾਰੀਆਂ ਦੀ ਵਰਤੋਂ ਕਰ ਰਿਹਾ ਹੈ। ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਅਰੁਨ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਣ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਪੀ-ਐੱਮ ਮੋਦੀ ਵਿਅਕਤੀਗਤ ਰੂਪ ਵਿੱਚ ਦੋਸ਼ੀ ਹਨ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...