ਆਪਣੇ ਵਿਆਹ ਮੌਕੇ ਇਕ ਲਾੜੀ ਨੂੰ ਸਟੰਟ ਕਰਨਾ ਭਾਰੀ ਪੈ ਗਿਆ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਟਵਿੱਟਰ ਅਕਾਊਂਟ @Sassy_Soul_ ਉਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਵਿਆਹ ਦੀ ਸਟੇਜ ਉਤੇ ਸਟੰਟ ਕਰਨਾ ਲਾੜੇ ਤੇ ਲਾੜੀ ਨੂੰ ਮਹਿੰਗਾ ਪੈ ਗਿਆ।
ਲਾੜਾ ਅਤੇ ਲਾੜੀ ਦੋਵਾਂ ਦੇ ਹੱਥਾਂ ਵਿੱਚ ਇੱਕ ਸਪਾਰਕਲਰ ਗੰਨ ਸੀ, ਪਰ ਅਗਲੇ ਹੀ ਪਲ ਬੈਕਫਾਇਰ ਹੋਇਆ ਅਤੇ ਲਾੜੀ ਦਾ ਚਿਹਰਾ ਝੁਲਸ ਗਿਆ। ਵੀਡੀਓ ਤੁਹਾਨੂੰ ਹਲੂਣ ਦੇਵੇਗੀ। ਵੀਡੀਓ ਨੂੰ 3 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਵਾਇਰਲ ਵੀਡੀਓ 'ਚ ਲਾੜਾ-ਲਾੜੀ ਸਟੇਜ 'ਤੇ ਨਜ਼ਰ ਆ ਰਹੇ ਹਨ। ਸਾਹਮਣੇ ਮੇਜ਼ 'ਤੇ ਕੇਕ ਰੱਖਿਆ ਹੋਇਆ ਹੈ ਅਤੇ ਦੋਵਾਂ ਦੇ ਹੱਥਾਂ 'ਚ ਸਪਾਰਕਲ ਗੰਨ ਹੈ। ਫੋਟੋ ਸੈਸ਼ਨ ਲਈ ਬਹੁਤ ਖੁਸ਼ ਲਾੜਾ-ਲਾੜੀ ਨੇ ਜਿਵੇਂ ਹੀ ਪੋਜ਼ ਵਿੱਚ ਸਪਾਰਕਲ ਗੰਨ ਸ਼ੁਰੂ ਕੀਤੀ ਅਤੇ ਉਸ ਵਿੱਚੋਂ ਅੱਗ ਨਿਕਲਣੀ ਸ਼ੁਰੂ ਹੋਈ, ਕੁਝ ਹੀ ਸਕਿੰਟਾਂ ਵਿੱਚ ਗੰਨ ਵਿੱਚ ਕੁਝ ਗੜਬੜ ਹੋ ਗਈ ਅਤੇ ਇਸ ਵਿਚ ਬੈਕਫਾਇਰ ਹੋ ਗਿਆ।
Idk what's wrong with people these days they are treating wedding days more like parties and this is how they ruin their perfect day. 🤷♀️ pic.twitter.com/5o626gUTxY
— Aditi. (@Sassy_Soul_) March 31, 2023
ਜਿਸ ਨੇ ਸਿੱਧੇ ਤੌਰ ਉਤੇ ਦੁਲਹਨ ਦੇ ਚਿਹਰੇ ਨੂੰ ਆਪਣਾ ਨਿਸ਼ਾਨਾ ਬਣਾਇਆ। ਚਿਹਰੇ 'ਤੇ ਮੁਸਕਰਾਹਟ, ਦਰਦ ਵਿਚ ਬਦਲ ਗਈ। ਲਾੜੀ ਦਾ ਚਿਹਰਾ ਅੱਗ ਨਾਲ ਝੁਲਸ ਗਿਆ, ਫਿਰ ਉਹ ਗੰਨ ਸੁੱਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੀ। ਵਿਆਹ ਦੀ ਸਟੇਜ 'ਤੇ ਹਫੜਾ-ਦਫੜੀ ਮਚ ਗਈ।
ਜ਼ਿਆਦਾਤਰ ਸੋਸ਼ਲ ਮੀਡੀਆ ਯੂਜ਼ਰਸ ਨੇ ਦੁਲਹਨ ਪ੍ਰਤੀ ਹਮਦਰਦੀ ਜਤਾਈ, ਉਥੇ ਹੀ ਕਈ ਯੂਜ਼ਰਸ ਅਜਿਹੇ ਸਨ ਜਿਨ੍ਹਾਂ ਨੇ ਵਿਆਹ ਦੇ ਨਾਂ 'ਤੇ ਅਜਿਹੇ ਸਟੰਟ ਅਤੇ ਦਿਖਾਵੇ ਦੀਆਂ ਹਰਕਤਾਂ 'ਤੇ ਨਾਰਾਜ਼ਗੀ ਜਤਾਈ। ਕਈ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਸੰਦਰਭ ਵਿੱਚ ਕੀਤੀਆਂ ਗਈਆਂ ਇਹ ਗਤੀਵਿਧੀਆਂ ਅਜਿਹਾ ਨੁਕਸਾਨ ਪਹੁੰਚਾਉਂਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab, Ajab Gajab, Ajab Gajab News