Can You Spot a Leopard: ਅਕਸਰ ਕਈ ਅਜਿਹੀਆਂ ਤਸਵੀਰਾਂ (Viral Photos) ਸਾਡੇ ਸਾਹਮਣੇ ਆਉਂਦੀਆਂ ਹਨ ਜੋ ਲੋਕਾਂ ਦੀ ਤਿੱਖੀ ਨਜ਼ਰ ਨੂੰ ਪਰਖਣ ਦਾ ਦਾਅਵਾ ਕਰਦੀਆਂ ਹਨ। ਦਰਅਸਲ, ਸਾਨੂੰ ਇਹਨਾਂ ਤਸਵੀਰਾਂ ਵਿਚ ਇੱਕ ਵਸਤੂ ਲੱਭਣੀ ਹੈ, ਪਰ ਉਸ ਨੂੰ ਲੱਭਣਾ ਬਹੁਤ ਮੁਸ਼ਕਲ ਹੈ।
ਤੁਹਾਡੀਆਂ ਅੱਖਾਂ ਨੂੰ ਉਲਝਾਉਣ ਵਾਲੀ ਇੱਕ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚੋਂ ਤੁਹਾਨੂੰ ਇੱਕ ਚੀਤੇ ਨੂੰ ਲੱਭ ਕੇ ਦਿਖਾਉਣਾ ਹੋਵੇਗਾ।
ਇਸ ਤਸਵੀਰ ਵਿਚ ਇੱਕ ਚੀਤਾ (Spot a Leopard Challenge) ਜੰਗਲ ਵਿਚ ਛੁਪਿਆ ਹੋਇਆ ਹੈ। ਇਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਪਰ ਇਹ ਆਸਾਨੀ ਨਾਲ ਦਿਖਾਈ ਨਹੀਂ ਦਿੰਦਾ। ਤੁਹਾਡੇ ਲਈ ਚੁਣੌਤੀ ਇਸ ਨੂੰ ਲੱਭਣਾ। ਦੱਸ ਦਈਏ ਕਿ ਬਹੁਤ ਸਾਰੇ ਲੋਕ ਇਸ ਚੈਲੇਂਜ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ, ਇਸ ਲਈ ਤੁਸੀਂ ਇੱਕ ਵਾਰ ਇਸਨੂੰ ਜ਼ਰੂਰ ਅਜ਼ਮਾਓ।
There is a leopard in this picture. Try to spot it. No pun intended 🥴 pic.twitter.com/xeT87wV1cy
— Amit Mehra (@amitmehra) December 27, 2021
ਇਸ ਤਸਵੀਰ ਨੂੰ ਅਮਿਤ ਮਹਿਰਾ (Amit Mehra) ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉਤੇ ਸ਼ੇਅਰ ਕੀਤਾ ਹੈ। ਤਸਵੀਰ ਵਿੱਚ ਇੱਕ ਜੰਗਲ ਅਤੇ ਸੁੱਕੀਆਂ ਝਾੜੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਵਿੱਚ ਇੱਕ ਚੀਤਾ ਵੀ ਛੁਪਿਆ ਹੋਇਆ ਹੈ ਪਰ ਅਜੇ ਤੱਕ ਕੋਈ ਵੀ ਇਸ ਨੂੰ ਲੱਭ ਨਹੀਂ ਸਕਿਆ ਹੈ।
ਜੇਕਰ ਤੁਹਾਡੀ ਨਜ਼ਰ ਤੇਜ਼ ਹੈ ਤਾਂ ਤਸਵੀਰ ਵਿੱਚ ਲੁਕੇ ਚੀਤੇ ਨੂੰ ਲੱਭ ਕੇ ਦਿਖਾਓ। ਯਾਦ ਰੱਖੋ ਕਿ ਇਸ ਨੂੰ ਲੱਭਣ ਲਈ ਤੁਹਾਡੇ ਕੋਲ ਸਿਰਫ 20 ਸਕਿੰਟ ਹਨ, ਜਿਸ ਵਿੱਚ ਤੁਹਾਨੂੰ ਇਸ ਚੁਣੌਤੀ ਨੂੰ ਪੂਰਾ ਕਰਨਾ ਹੈ।
ਵੈਸੇ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਹੁਣ ਤੱਕ ਇਹ ਲੱਭ ਲਿਆ ਹੋਵੇਗਾ, ਪਰ ਜੇਕਰ ਤੁਹਾਨੂੰ ਇਹ ਨਹੀਂ ਮਿਲਿਆ ਹੈ, ਤਾਂ ਤਸਵੀਰ ਦੇ ਸੱਜੇ ਪਾਸੇ ਦੇਖੋ, ਤੁਹਾਨੂੰ ਦਰੱਖਤ ਤੋਂ ਥੋੜ੍ਹੀ ਦੂਰੀ 'ਤੇ ਬੈਠੇ ਚੀਤੇ ਦਾ ਚਿਹਰਾ ਸਾਫ਼ ਦਿਖਾਈ ਦੇਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News