ਮਾਂ-ਬਾਪ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਕਰਨਾ ਚਾਹੁੰਦੇ ਹਨ। ਪਰ ਕੁਝ ਬੱਚੇ ਮਾਪਿਆਂ ਦੀਆਂ ਇਛਾਵਾਂ ਉਤੇ ਖਰਾ ਉਤਰ ਕੇ ਉਨ੍ਹਾਂ ਨੂੰ ਖੁਸ਼ੀਆਂ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਹੋਣਹਾਰ ਧੀ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਅਤੇ ਮਾਪਿਆਂ ਨੇ ਖੁਸ਼ੀ ਵਿੱਚ ਉਸ ਨੂੰ ਆਈਫੋਨ 12 ਗਿਫਟ ਕੀਤਾ।
ਇੰਸਟਾਗ੍ਰਾਮ rjmahek ਉਤੇ ਬੇਟੀ ਅਤੇ ਮਾਤਾ-ਪਿਤਾ ਦੀ ਖੁਸ਼ੀ ਦਾ ਜ਼ਬਰਦਸਤ ਵੀਡੀਓ ਵਾਇਰਲ ਹੋ ਰਿਹਾ ਹੈ। ਧੀ ਨੇ ਬਾਰ੍ਹਵੀਂ ਦੇ ਨਾਲ-ਨਾਲ NEET ਦਾ ਇਮਤਿਹਾਨ ਵੀ ਪਾਸ ਕੀਤੀ ਤਾਂ ਮਾਪਿਆਂ ਨੇ ਖੁਸ਼ ਹੋ ਕੇ ਧੀ ਨੂੰ iPhone 12 ਗਿਫਟ ਕੀਤਾ। ਆਪਣਾ ਪਹਿਲਾ ਫ਼ੋਨ ਦੇਖ ਕੇ ਕੁੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।
View this post on Instagram
ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ 9 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।
ਵਾਇਰਲ ਵੀਡੀਓ 'ਚ ਪਿਤਾ ਲੈਪਟਾਪ ਉਤੇ ਸਟੱਡੀ ਕਰ ਰਹੀ ਬੇਟੀ ਦੇ ਕਮਰੇ 'ਚ ਦਾਖਲ ਹੁੰਦਾ ਹੈ। ਉਸ ਦੇ ਹੱਥ ਵਿਚ ਇਕ ਲਿਫਾਫਾ ਸੀ ਜਿਸ ਨੂੰ ਜਦੋਂ ਲੜਕੀ ਨੇ ਖੋਲ੍ਹਿਆ ਤਾਂ ਆਈਫੋਨ ਦਾ ਡੱਬਾ ਦੇਖ ਕੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਖੁਸ਼ੀ ਅਤੇ ਉਤਸ਼ਾਹ ਦੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖ ਕੇ ਤੁਸੀਂ ਭਾਵੁਕ ਵੀ ਹੋ ਜਾਵੋਗੇ। ਵਿਦਿਆਰਥਣ ਨੇ ਸਾਇੰਸ ਦੀ ਪੜ੍ਹਾਈ ਕਰਦਿਆਂ 12ਵੀਂ ਜਮਾਤ ਵਿੱਚ ਟਾਪ ਕੀਤਾ ਅਤੇ NEET ਵਿੱਚ ਵੀ ਚੰਗੀ ਰੈਂਕਿੰਗ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਹੁਣ ਤੱਕ ਲੜਕੀ ਆਪਣੀ ਮਾਂ ਦਾ ਪੁਰਾਣਾ ਫੋਨ ਵਰਤ ਰਹੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News