ਕਹਿੰਦੇ ਹਨ ਜਦੋਂ ਨਸ਼ਾ ਕਿਸੇ ਦੇ ਸਿਰ ਨੂੰ ਚੜ੍ਹ ਜਾਂਦਾ ਹੈ ਤਾਂ ਸ਼ਖਸ ਕੋਈ ਨਫਾ-ਨੁਕਸਾਨ ਨਹੀਂ ਵੇਖਦਾ। ਇਸ ਸਮੇਂ ਆਪਣੀ ਜਾਨ ਖਤਰੇ ਵਿਚ ਪਾਉਣ ਤੋਂ ਵੀ ਨਹੀਂ ਟਲਦਾ। ਇਸ ਵਾਇਰਲ ਵੀਡੀਓ ਵਿਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ।
ਟਵਿੱਟਰ ਅਕਾਊਂਟ @HasnaZarooriHai ਉਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਇਕ ਸ਼ਖਸ ਕਥਿਤ ਨਸ਼ੇ ਦੀ ਲੋਰ ਵਿਚ ਮਗਰਮੱਛਾਂ ਨਾਲ ਪੰਗਾ ਲੈਣ ਤੁਰ ਪੈਂਦਾ ਹੈ। ਵੀਡੀਓ ਸ਼ੇਅਰ ਕਰਨ ਵਾਲੇ ਨੇ ਕੈਪਸ਼ਨ ਵਿਚ ਲਿਖਿਆ ਹੈ-'ਦੇਸੀ ਦਾਰੂ ਦੀ ਤਾਕਤ।'
ਵਾਇਰਲ ਵੀਡੀਓ 'ਚ ਉਹ ਦਲੇਰੀ ਨਾਲ ਉਸ ਦਿਸ਼ਾ ਵੱਲ ਵਧਦਾ ਰਿਹਾ, ਜਿੱਥੇ ਕਈ ਮਗਰਮੱਛ ਧੁੱਪ ਸੇਕ ਰਹੇ ਸਨ। ਪਰ ਅਗਲੇ ਪਲ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ।
देशी दारू की ताक़त..! 😄😄🤣 pic.twitter.com/rOIIFn2X7x
— Hasna Zaroori Hai 🇮🇳 (@HasnaZarooriHai) March 9, 2023
ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿੱਥੇ ਇਕ ਵਿਅਕਤੀ ਅਚਾਨਕ ਮਗਰਮੱਛਾਂ ਵੱਲ ਵਧਦਾ ਦਿੱਸ ਰਿਹਾ ਹੈ। ਅਸਲ ਵਿਚ ਲੋਕ ਉਸ ਨੂੰ ਨਸ਼ੇੜੀ ਕਹਿ ਰਹੇ ਹਨ ਅਤੇ ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਇੰਨੇ ਨਸ਼ੇ 'ਚ ਸੀ ਕਿ ਉਹ ਖੁਦ ਹੀ ਭੁੱਲ ਗਿਆ ਸੀ ਕਿ ਉਹ ਜਿਸ ਦਿਸ਼ਾ 'ਚ ਵਧ ਰਿਹਾ ਸੀ, ਉਥੇ ਖਤਰਾ ਹੈ।
ਵਾਇਰਲ ਵੀਡੀਓ ਵਿਚ ਇਕ ਵਿਅਕਤੀ ਛੱਪੜ ਵੱਲ ਵਧਦੇ ਦੇਖਿਆ ਜਾ ਸਕਦਾ ਹੈ, ਜਿੱਥੇ ਕੁਝ ਅੱਗੇ ਮਗਰਮੱਛ ਧੁੱਪ ਸੇਕਦੇ ਨਜ਼ਰ ਆ ਰਹੇ ਹਨ, ਪਰ ਇਹ ਦੇਖ ਕੇ ਜਿਸ ਤਰ੍ਹਾਂ ਉਹ ਵਿਅਕਤੀ ਸ਼ਾਂਤ ਢੰਗ ਨਾਲ ਅੱਗੇ ਵਧ ਰਿਹਾ ਸੀ, ਉਸ ਨੂੰ ਦੇਖ ਕੇ ਲੋਕ ਕਹਿਣ ਲੱਗੇ- 'ਇਹ ਦੇਸੀ ਸ਼ਰਾਬ ਦੀ ਤਾਕਤ ਹੈ।'
ਉਸ ਵਿਅਕਤੀ ਦੀ ਇਹ ਦਲੇਰੀ ਵੇਖ ਕੇ ਹਰ ਕੋਈ ਹੈਰਾਨ ਹੈ। ਲੋਕ ਟਿੱਪਣੀਆਂ ਕਰ ਰਹੇ ਹਨ ਕਿ ਜੇਕਰ ਮਗਰਮੱਛ ਉਸ 'ਤੇ ਹਮਲਾ ਕਰ ਦੇਣ ਤਾਂ ਉਸ ਕੋਲ ਭੱਜਣ ਲਈ ਰਾਹ ਵੀ ਨਹੀਂ ਬਚਣਾ। ਪਰ ਅੱਗੇ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ। ਜਿਉਂ ਹੀ ਉਹ ਵਿਅਕਤੀ ਨੇੜੇ ਪਹੁੰਚਿਆ ਤਾਂ ਮਗਰਮੱਛ ਉਸ 'ਤੇ ਹਮਲਾ ਕਰਨ ਦੀ ਬਜਾਏ ਛਾਲ ਮਾਰ ਕੇ ਛੱਪੜ 'ਚ ਭੱਜ ਗਏ। ਲੋਕਾਂ ਲਈ ਬੜੀ ਹੈਰਾਨੀ ਦੀ ਗੱਲ ਸੀ ਕਿ ਕੀ ਸ਼ਿਕਾਰੀ, ਵਿਅਕਤੀ ਦੇ ਡਰ ਕਾਰਨ ਛੱਪੜ ਵਿੱਚ ਭੱਜ ਗਏ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab, Ajab Gajab, Ajab Gajab News, Crocodiles