Viral Video: ਭਾਰਤ ਵਿਚ ਰਵਾਇਤੀ ਵਿਆਹਾਂ ਦੇ ਰੰਗ ਤੇਜ਼ੀ ਨਾਲ ਬਦਲ ਰਹੇ ਹਨ। ਹੁਣ ਲੋਕ ਲਾੜਾ-ਲਾੜੀ ਦੇ ਵਿਆਹ ਨੂੰ ਸੈਲੀਬ੍ਰੇਟ ਕਰਨ ਲਈ ਅਨੋਖੇ ਤਰੀਕੇ ਅਪਣਾ ਰਹੇ ਹਨ। ਡੈਸਟੀਨੇਸ਼ਨ ਵੀਡਿੰਗ ਤੋਂ ਲੈ ਕੇ ਕਰੂਜ਼ ਉਤੇ ਪਾਰਟੀਆਂ ਤੱਕ, ਦੇਸ਼ ਵਿੱਚ ਰੁਝਾਨ ਬਦਲਦੇ ਰਹਿੰਦੇ ਹਨ।
ਹਾਲ ਹੀ ਵਿੱਚ ਇੱਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਸਮਾਗਮ ਵਿੱਚ ਲਿਜਾਣ ਲਈ ਬੱਸ ਜਾਂ ਰੇਲ ਗੱਡੀ ਦੀ ਬਜਾਏ ਪੂਰੀ ਫਲਾਈਟ ਬੁੱਕ ਕਰਵਾਈ। ਵਿਆਹ ਦੇ ਇਸ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰਦੇ ਹਨ।
View this post on Instagram
ਹਾਲ ਹੀ ਵਿਚ ਇੰਟਰਨੈੱਟ ਉਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਇਕ ਭਾਰਤੀ ਪਰਿਵਾਰ ਵਿਆਹ ਸਮਾਰੋਹ ਦੇ ਜਸ਼ਨ ਮਨਾਉਣ ਲਈ ਆਪਣੇ ਰਿਸ਼ਤੇਦਾਰਾਂ ਨਾਲ ਜਹਾਜ਼ 'ਚ ਸਫਰ ਕਰ ਰਿਹਾ ਸੀ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਰਿਸ਼ਤੇਦਾਰਾਂ ਲਈ ਸਾਰੀਆਂ ਸੀਟਾਂ ਇੱਕੋ ਪਰਿਵਾਰ ਵੱਲੋਂ ਬੁੱਕ ਕੀਤੀਆਂ ਗਈਆਂ ਸਨ। ਇਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਚ ਜ਼ਿਆਦਾ ਦੇਰ ਨਹੀਂ ਲੱਗੀ।
ਇੱਕ ਫਲਾਈਟ ਵਿੱਚ ਸਾਰੇ ਮਹਿਮਾਨ
ਇਸ ਵੀਡੀਓ ਨੂੰ ਡਿਜੀਟਲ ਕ੍ਰਿਏਟਰ ਸ਼੍ਰੇਆ ਸ਼ਾਹ ਨੇ ਸ਼ੇਅਰ ਕੀਤਾ ਹੈ। ਸ਼੍ਰੇਆ ਦੀ ਭੈਣ ਦਾ ਵਿਆਹ ਸੀ ਅਤੇ ਪਰਿਵਾਰ ਵਾਲਿਆਂ ਨੇ ਫਲਾਈਟ 'ਚ ਰਿਸ਼ਤੇਦਾਰਾਂ ਲਈ ਸਾਰੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ ਸਨ।
ਇਹ ਸਾਰੇ ਰਾਜਸਥਾਨ ਜਾ ਰਹੇ ਸਨ। ਵੀਡੀਓ 'ਚ ਉਹ ਉਤਸ਼ਾਹ ਨਾਲ ਕੈਮਰੇ ਵੱਲ ਹੱਥ ਹਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਲਾੜਾ-ਲਾੜੀ ਨੂੰ ਵੀ ਦਿਖਾਇਆ ਗਿਆ ਹੈ ਜੋ ਫਲਾਈਟ ਵਿੱਚ ਇੱਕ ਦੂਜੇ ਦੇ ਕੋਲ ਬੈਠੇ ਸਨ। ਵੀਡੀਓ ਦੇ ਬੈਕਗ੍ਰਾਊਂਡ 'ਚ ਇਕ ਮਸ਼ਹੂਰ ਪੰਜਾਬੀ ਗੀਤ ਸੁਣਿਆ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Viral, Viral video