Marriage Contract: ਵਿਆਹ ਜ਼ਿੰਦਗੀ ਦਾ ਅਹਿਮ ਪੜਾਅ ਹੁੰਦਾ ਹੈ। ਨਵੀਆਂ ਜ਼ਿੰਮੇਵਾਰੀਆਂ ਅਤੇ ਨਵੇਂ ਅਰਮਾਨ…. ਪਰ ਹਰ ਕਿਸੇ ਨੂੰ ਇਹ ਸਭ ਰਾਸ ਨਹੀਂ ਆਉਂਦਾ। ਕਈ ਲੋਕ ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਵਿਚ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ।
ਅਜਿਹੇ ਵਿਚ ਇਸ ਬੰਧਨ ਨੂੰ ਬਣਾਈ ਰੱਖਣਾ ਇਕ ਮੁਸ਼ਕਿਲ ਚੁਣੌਤੀ ਹੈ। ਅਕਸਰ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਦੋਸਤਾਂ ਨਾਲ ਮਿਲਣਾ-ਜੁਲਣਾ ਬੰਦ ਹੋ ਜਾਂਦਾ ਹੈ। ਅਜਿਹੀਆਂ ਪਾਬੰਦੀਆਂ ਤੋਂ ਬਚਣ ਲਈ ਕੇਰਲ ਦੇ ਇੱਕ ਜੋੜੇ ਨੇ ਇੱਕ ਅਨੋਖਾ ਤਰੀਕਾ ਲੱਭਿਆ ਅਤੇ ਉਨ੍ਹਾਂ ਨੇ ਇਸ ਦੇ ਲਈ ਇੱਕ ਕਰਾਰ ਕੀਤਾ। ਇਹ ਸਭ ਸੁਣ ਕੇ ਤੁਹਾਨੂੰ ਥੋੜਾ ਅਜੀਬ ਲੱਗ ਰਿਹਾ ਹੋਵੇਗਾ, ਪਰ ਇਹ ਸੱਚ ਹੈ।
ਖਬਰਾਂ ਦੀ ਮੰਨੀਏ ਤਾਂ 5 ਨਵੰਬਰ ਨੂੰ ਪਲਕੱਕੜ ਦੇ ਕਾਂਜੀਕੋਡ 'ਚ ਵਿਆਹ ਹੋਇਆ ਸੀ। ਲਾੜਾ ਰਘੂ ਦੇ ਦੋਸਤਾਂ ਨੇ ਲਾੜੀ ਨੂੰ ਤੋਹਫ਼ੇ ਵਜੋਂ ਇਕ ਕੰਟ੍ਰੈਕਟ ਪੇਪਰ ਦਿੱਤਾ। ਇਸ ਨੂੰ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਨ ਤੋਂ ਬਾਅਦ ਵਾਇਰਲ ਹੋ ਗਿਆ। ਰਘੂ ਕਾਂਜੀਕੋਡ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਸਟਾਫ ਹੈ ਅਤੇ ਅਰਚਨਾ ਬੈਂਕ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।
ਸਟੈਂਪ ਪੇਪਰ 'ਤੇ ਦਸਤਖਤ ਕੀਤੇ
ਲਾੜੀ ਅਰਚਨਾ ਐੱਸ ਨੇ 50 ਰੁਪਏ ਦੇ ਸਟੈਂਪ ਪੇਪਰ 'ਤੇ ਇਕਰਾਰਨਾਮੇ ਉਤੇ ਦਸਤਖਤ ਕੀਤੇ, ਜਿਸ ਉਤੇ ਲਿਖਿਆ ਸੀ, 'ਵਿਆਹ ਤੋਂ ਬਾਅਦ ਵੀ, ਮੇਰੇ ਪਤੀ ਰਘੂ ਐੱਸ ਕੇਡੀਆਰ ਨੂੰ ਰਾਤ 9 ਵਜੇ ਤੱਕ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਹੋਵੇਗੀ ਅਤੇ ਮੈਂ ਵਾਅਦਾ ਕਰਦੀ ਹਾਂ ਕਿ ਇਸ ਦੌਰਾਨ ਮੈਂ ਉਸ ਨੂੰ ਫੋਨ 'ਤੇ ਪਰੇਸ਼ਾਨ ਨਹੀਂ ਕਰਾਂਗੀ।
ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਏਸ਼ੀਆਨੇਟ ਮੁਤਾਬਕ ਰਘੂ 17 ਬੈਡਮਿੰਟਨ ਖਿਡਾਰੀਆਂ ਦੇ ਵਟਸਐਪ ਗਰੁੱਪ ਦਾ ਹਿੱਸਾ ਹੈ। ਉਹ ਅਕਸਰ ਆਪਣੇ ਵਿਆਹਾਂ ਵਿੱਚ ਇੱਕ ਦੂਜੇ ਨੂੰ ਸਰਪ੍ਰਾਈਜ਼ ਦਿੰਦੇ ਹਨ। ਇਕਰਾਰਨਾਮਾ ਉਸ ਦੀਆਂ ਯੋਜਨਾਵਾਂ ਵਿੱਚੋਂ ਇੱਕ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Love Marriage, Marriage