Lioness Viral Video: ਸੋਸ਼ਲ ਮੀਡੀਆ ਉਤੇ ਕਈ ਵਾਰ ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ, ਜੋ ਲੋਕਾਂ ਨੂੰ ਹਲੂਣ ਦਿੰਦੀਆਂ ਹਨ। ਖ਼ਾਸਕਰ ਜਦੋਂ ਅਸੀਂ ਜੰਗਲੀ ਜਾਨਵਰਾਂ ਦੀਆਂ ਵੀਡੀਓਜ਼ ਦੇਖਦੇ ਹਾਂ, ਤਾਂ ਅਸੀਂ ਕੰਬ ਜਾਂਦੇ ਹਾਂ ਅਤੇ ਜਦੋਂ ਉਨ੍ਹਾਂ ਦੇ ਸ਼ਿਕਾਰ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਦੀ ਬੇਰਹਿਮੀ ਵੇਖ ਅਸੀਂ ਹੈਰਾਨ ਰਹਿ ਜਾਂਦੇ ਹਾਂ।
ਫਿਲਹਾਲ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਨਹੀਂ ਬਲਕਿ 3-3 ਸ਼ੇਰਨੀਆਂ ਨਜ਼ਰ ਆ ਰਹੀਆਂ ਹਨ। ਜੇਕਰ ਕੋਈ ਸ਼ੇਰ ਤੁਹਾਡੇ ਸਾਹਮਣੇ ਆ ਜਾਵੇ ਤਾਂ ਜ਼ਾਹਿਰ ਹੈ ਕਿ ਡਰ ਕਾਰਨ ਤੁਹਾਡੀ ਹਾਲਤ ਵਿਗੜ ਜਾਵੇਗੀ ਅਤੇ ਤੁਸੀਂ ਉੱਥੋਂ ਭੱਜਣ ਦੀ ਸੋਚਣ ਲੱਗੋਗੇ।
Another day in Gujarat,India. pic.twitter.com/QGeGTswN1X
— Susanta Nanda (@susantananda3) November 27, 2022
ਪਰ ਵਾਇਰਲ ਹੋ ਰਹੀ ਵੀਡੀਓ 'ਚ ਇਕ ਵਿਅਕਤੀ ਬੜੇ ਆਰਾਮ ਨਾਲ ਇਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ, ਜਦੋਂ ਕਿ ਉਸ ਦੇ ਸਾਹਮਣੇ ਇਕ ਨਹੀਂ ਸਗੋਂ 3-3 ਸ਼ੇਰਨੀਆਂ ਹਨ।
ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ੇਰਨੀਆਂ ਖੇਤਾਂ 'ਚ ਟਹਿਲ ਰਹੀਆਂ। ਉਸ ਦੇ ਸਾਹਮਣੇ ਇਕ ਵਿਅਕਤੀ ਖੜ੍ਹਾ ਹੈ, ਜੋ ਉਨ੍ਹਾਂ ਨੂੰ ਦੇਖ ਕੇ ਡਰਦਾ ਨਹੀਂ, ਸਗੋਂ ਆਰਾਮ ਨਾਲ ਆਪਣਾ ਮੋਬਾਈਲ ਹੱਥ ਵਿਚ ਲੈ ਕੇ ਉਸ ਦੀ ਤਸਵੀਰ ਜਾਂ ਵੀਡੀਓ ਬਣਾ ਰਿਹਾ ਹੈ। ਵੀਡੀਓ ਦੇਖ ਕੇ ਲੋਕ ਹੈਰਾਨ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Videos, Viral video