ਕਲਪਨਾ ਕਰੋ ਕਿ ਤੁਹਾਡਾ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ। ਤੁਸੀਂ ਥੋੜ੍ਹਾ ਪਰੇਸ਼ਾਨ ਹੋ। ਫਿਰ ਤੁਸੀਂ ਮੂਡ ਠੀਕ ਕਰਨ ਲਈ ਬਾਹਰ ਨਿਕਲਦੇ ਹੋ ਤੇ ਤੁਹਾਨੂੰ ਇਕ ਲਿਫ਼ਾਫ਼ਾ ਮਿਲਦਾ ਹੈ। ਤੁਸੀਂ ਝਿਜਕਦੇ ਹੋਏ ਉਹ ਲਿਫ਼ਾਫ਼ਾ ਚੁੱਕ ਲਿਆ। ਉਹ ਘਰ ਵਿਚ ਪਿਆ ਰਹਿੰਦਾ ਹੈ।
ਕੁਝ ਸਮੇਂ ਬਾਅਦ ਤੁਹਾਡੀ ਪਤਨੀ ਨਾਲ ਸੁਲ੍ਹਾ ਹੋ ਜਾਂਦੀ ਹੈ। ਫਿਰ ਤੁਸੀਂ ਦੋਵੇਂ ਉਹ ਲਿਫਾਫਾ ਖੋਲ੍ਹਦੇ ਹੋ। ਉਸ ਵਿਚੋਂ ਖ਼ਜ਼ਾਨਾ ਤੁਹਾਡੇ ਹੱਥ ਲੱਗਦਾ ਹੈ। ਇਹ ਸਭ ਦੇਖ ਕੇ ਪਤਨੀ ਕੁਝ ਪਲਾਂ ਲਈ ਬੇਹੋਸ਼ ਹੋ ਜਾਂਦੀ ਹੈ। ਉਸ ਨੂੰ ਭਰੋਸਾ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਨਾਲ ਕੀ ਹੋ ਗਿਆ ਹੈ।
ਦਰਅਸਲ, ਇਹ ਕਲਪਨਾ ਦੀ ਗੱਲ ਨਹੀਂ ਹੈ, ਸਗੋਂ ਇਕ ਹਕੀਕਤ ਹੈ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ। ਦੁਨੀਆਂ ਭਰ ਦੇ ਮੀਡੀਆ ਵਿਚ ਇਸ ਦੀ ਚਰਚਾ ਹੋ ਰਹੀ ਹੈ। ਪਤਨੀ ਨਾਲ ਝਗੜੇ ਤੋਂ ਬਾਅਦ ਇਕ ਵਿਅਕਤੀ ਘਰੋਂ ਨਿਕਲ ਗਿਆ ਸੀ ਤਾਂ ਉਸੇ ਸਮੇਂ ਉਸ ਦੇ ਹੱਥ ਕਰੋੜਾਂ ਲੱਗ ਗਏ।
ਇਹ ਸਭ ਦੇਖ ਕੇ ਪਤਨੀ ਨੂੰ ਯਕੀਨ ਨਹੀਂ ਆ ਰਿਹਾ ਸੀ। ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਈ। ਵੈੱਬਸਾਈਟ metro.co.uk ਦੀ ਰਿਪੋਰਟ ਮੁਤਾਬਕ ਇਹ ਘਟਨਾ ਆਸਟ੍ਰੇਲੀਆ ਦੇ ਓਲੋਂਗੌਂਗ ਦੀ ਹੈ। ਉੱਥੇ ਇਕ ਜੋੜੇ ਨੂੰ 2 ਮਿਲੀਅਨ ਡਾਲਰ ਯਾਨੀ 16 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਜਿੱਤੀ ਹੈ। ਹੋਇਆ ਇੰਝ ਕਿ ਪਤਨੀ ਹਰ ਹਫ਼ਤੇ ਲਾਟਰੀ ਦੀ ਟਿਕਟ ਖਰੀਦਦੀ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਇਕ ਦਿਨ ਜ਼ਰੂਰ ਅਮੀਰ ਹੋ ਜਾਵੇਗੀ। ਉਹ ਸਾਲਾਂ ਤੋਂ ਅਜਿਹਾ ਕਰ ਰਹੀ ਸੀ। ਇਕ ਹਫ਼ਤੇ ਔਰਤ ਦਾ ਪਤੀ ਉਸ ਲਈ ਲਾਟਰੀ ਦੀ ਟਿਕਟ ਖਰੀਦਣਾ ਭੁੱਲ ਗਿਆ।
ਇਸ ਗੱਲ ਨੂੰ ਲੈ ਕੇ ਦੋਵਾਂ 'ਚ ਝਗੜਾ ਹੋ ਗਿਆ। ਪਤੀ ਖਫਾ ਹੋ ਕੇ ਘਰੋਂ ਨਿਕਲ ਪਿਆ ਤੇ ਇਕ ਦੀ ਥਾਂ ਦੋ ਟਿਕਟ ਖਰੀਦ ਲਈਆਂ, ਪਰ ਘਰ ਆ ਕੇ ਪਤਨੀ ਨੂੰ ਨਹੀਂ ਦੱਸਿਆ। ਆਪਣੀ ਪਤਨੀ ਦਾ ਮਾਣ ਰੱਖਣ ਲਈ ਪਤੀ ਨੇ ਉਨ੍ਹਾਂ ਹੀ ਨੰਬਰਾਂ ਨਾਲ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਜੋ ਉਸ ਦੀ ਪਤਨੀ ਦਹਾਕਿਆਂ ਤੋਂ ਵਰਤ ਰਹੀ ਸੀ। ਰੱਬ ਨੂੰ ਇਸ ਵਾਰ ਪਤਨੀ ਦਾ ਭਰੋਸਾ ਕਾਇਮ ਰੱਖਣਾ ਸੀ। ਇੱਕੋ ਦਿਨ ਵਿੱਚ ਇੱਕ-ਇੱਕ ਮਿਲੀਅਨ ਡਾਲਰ ਦੀਆਂ ਇਹ ਦੋਵੇਂ ਲਾਟਰੀ ਟਿਕਟਾਂ ਜੇਤੂ ਰਹੀਆਂ। ਇੰਨੀ ਵੱਡੀ ਲਾਟਰੀ ਦੇਖ ਪਤਨੀ ਬੇਹੋਸ਼ ਹੋ ਗਈ। ਔਰਤ ਦੇ ਪਤੀ ਨੇ ਇਹ ਵੀ ਕਿਹਾ ਕਿ ਉਹ ਵੀ ਵਿਸ਼ਵਾਸ ਨਹੀਂ ਕਰ ਰਿਹਾ ਸੀ ਕਿ ਅਜਿਹਾ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lottery, The Punjab State Lottery