Home /News /national /

ਮਾਂ ਨੇ 3 ਸਾਲਾ ਧੀ ਦੇ ਢਿੱਡ ਵਿਚ ਖੋਭਿਆ 17 ਵਾਰ ਚਾਕੂ, ਦੱਸਿਆ ਅਜੀਬ ਕਾਰਨ...

ਮਾਂ ਨੇ 3 ਸਾਲਾ ਧੀ ਦੇ ਢਿੱਡ ਵਿਚ ਖੋਭਿਆ 17 ਵਾਰ ਚਾਕੂ, ਦੱਸਿਆ ਅਜੀਬ ਕਾਰਨ...

ਮਾਂ ਨੇ 3 ਸਾਲਾ ਧੀ ਦੇ ਢਿੱਡ ਵਿਚ ਖੋਭਿਆ 17 ਵਾਰ ਚਾਕੂ, ਦੱਸਿਆ ਅਜੀਬ ਕਾਰਨ (Credit-Facebook)

ਮਾਂ ਨੇ 3 ਸਾਲਾ ਧੀ ਦੇ ਢਿੱਡ ਵਿਚ ਖੋਭਿਆ 17 ਵਾਰ ਚਾਕੂ, ਦੱਸਿਆ ਅਜੀਬ ਕਾਰਨ (Credit-Facebook)

ਮਾਂ ਨੇ ਲੜਕੀ ਨੂੰ 17 ਵਾਰ ਚਾਕੂ ਮਾਰ ਕੇ ਉਸ ਦੀ ਲਾਸ਼ ਨੂੰ ਪਲਾਸਟਿਕ ਦੇ ਕੂੜੇ ਦੇ ਥੈਲੇ ਵਿਚ ਪਾ ਦਿੱਤਾ। ਜਦੋਂ ਲੜਕੀ ਦੇ ਮਾਮਾ ਯਾਨੀ ਔਰਤ ਦੇ ਭਰਾ ਨੇ ਬੈਗ ਵਿੱਚੋਂ ਉਸ ਦੀ ਲੱਤ ਬਾਹਰ ਆਉਂਦੀ ਵੇਖੀ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ। ਜਦੋਂ ਪੁਲਿਸ ਪਹੁੰਚੀ ਤਾਂ ਕਾਤਲ ਮਾਂ ਉਥੋਂ ਜਾ ਚੁੱਕੀ ਸੀ।

ਹੋਰ ਪੜ੍ਹੋ ...
  • Share this:

Mother stabbed own daughter 17 times: ਤੁਸੀਂ ਦੁਨੀਆ ਵਿਚ ਅਜਿਹੀਆਂ ਕਈ ਕਹਾਣੀਆਂ ਪੜ੍ਹੀਆਂ-ਸੁਣੀਆਂ ਹੋਣਗੀਆਂ, ਜਿਨ੍ਹਾਂ 'ਚ ਇਕ ਮਾਂ ਆਪਣੇ ਬੱਚਿਆਂ ਲਈ ਆਪਣੀ ਜਾਨ ਤੱਕ ਦਾਅ ਉਤੇ ਲਗਾ ਦਿੰਦੀ ਹੈ। ਹਾਲਾਂਕਿ ਅੱਜ ਇੱਕ ਅਜਿਹੀ ਮਾਂ ਦੀ ਕਹਾਣੀ ਹੈ, ਜਿਸ ਨੇ ਆਪਣੀ ਹੀ ਧੀ ਦੀ ਜਾਨ ਲੈ ਲਈ।

ਇਹ ਦਰਦਨਾਕ ਕਹਾਣੀ ਜਸਟਿਨ ਐਮ ਜੌਨਸਨ ਨਾਂ ਦੀ 23 ਸਾਲਾ ਔਰਤ ਦੀ ਹੈ। ਉਸ ਉਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ 3 ਸਾਲਾ ਧੀ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਜਸਟਿਨ ਜੌਨਸਨ ਨਾਂ ਦੀ ਔਰਤ ਨੇ ਆਪਣੀ 3 ਸਾਲ ਦੀ ਬੇਟੀ ਸਟਾੱਨ ਮੈਰੀ ਮਾਸਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਰਿਪੋਰਟ ਮੁਤਾਬਕ ਬੇਟੀ ਨੇ ਦੋ ਦਿਨ ਪਹਿਲਾਂ ਹੀ ਆਪਣਾ ਤੀਜਾ ਜਨਮਦਿਨ ਮਨਾਇਆ ਸੀ ਅਤੇ ਉਸ ਤੋਂ ਬਾਅਦ ਉਹ ਆਪਣੀ ਮਾਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਗਈ।

ਮਾਂ ਨੇ ਲੜਕੀ ਨੂੰ 17 ਵਾਰ ਚਾਕੂ ਮਾਰ ਕੇ ਉਸ ਦੀ ਲਾਸ਼ ਨੂੰ ਪਲਾਸਟਿਕ ਦੇ ਕੂੜੇ ਦੇ ਥੈਲੇ ਵਿਚ ਪਾ ਦਿੱਤਾ। ਜਦੋਂ ਲੜਕੀ ਦੇ ਮਾਮਾ ਯਾਨੀ ਔਰਤ ਦੇ ਭਰਾ ਨੇ ਬੈਗ ਵਿੱਚੋਂ ਉਸ ਦੀ ਲੱਤ ਬਾਹਰ ਆਉਂਦੀ ਵੇਖੀ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ। ਜਦੋਂ ਪੁਲਿਸ ਪਹੁੰਚੀ ਤਾਂ ਕਾਤਲ ਮਾਂ ਉਥੋਂ ਜਾ ਚੁੱਕੀ ਸੀ।

ਸਾਢੇ ਚਾਰ ਘੰਟਿਆਂ ਬਾਅਦ ਪੁਲਿਸ ਨੇ ਔਰਤ ਨੂੰ ਲੱਭ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਕਬਰਸਤਾਨ ਵਿਚ ਸੌਣ ਤੋਂ ਬਾਅਦ ਘਰ ਪਰਤੀ ਸੀ ਅਤੇ ਫਿਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਬੇਟੀ ਦਾ ਕਤਲ ਕਰ ਦਿੱਤਾ। ਔਰਤ ਦਾ ਕਹਿਣਾ ਹੈ ਕਿ ਉਸ ਨੂੰ ਇਹ ਸਭ ਕੁਝ ਕਰਨ ਲਈ SpongeBob, ਯਾਨੀ ਇੱਕ ਅਮਰੀਕੀ ਐਨੀਮੇਸ਼ਨ ਲੜੀ ਦੇ ਇੱਕ ਪਾਤਰ, ਨੇ ਕਿਹਾ ਗਿਆ ਸੀ। ਮਾਂ ਨਸ਼ੇ ਕਰਦੀ ਸੀ ਅਤੇ ਉਸ ਦਾ ਇਹ ਦਾਅਵਾ ਬਹੁਤ ਅਜੀਬ ਸੀ।

Published by:Gurwinder Singh
First published:

Tags: Ajab, Ajab Gajab, Ajab Gajab News