• Home
  • »
  • News
  • »
  • national
  • »
  • AJAB GAJAB NEWS MUTTON OR ME HUSBAND ASKS WIFE TO MAKE A CHOICE GH AP

ਪਤੀ ਨੇ ਪਤਨੀ ਨੂੰ "ਮਟਨ ਜਾਂ ਪਤੀ" 'ਚੋਂ ਇੱਕ ਨੂੰ ਚੁਣਨ ਲਈ ਕਿਹਾ, ਜਾਣੋ ਕੀ ਹੈ ਪੂਰਾ ਮਾਮਲਾ

ਪਤੀ ਨੇ ਸ਼ਿਕਾਇਤ ਕੀਤੀ, “ਹੁਣ ਉਹ ਕਹਿੰਦੀ ਹੈ ਕਿ ਉਸ ਨੂੰ ਮਟਨ ਪਸੰਦ ਹੈ ਅਤੇ ਉਹ ਇਸ ਤੋਂ ਬਿਨਾਂ ਨਹੀਂ ਰਹਿ ਸਕਦੀ। ਆਦਮੀ ਨੇ ਜਾਰੀ ਰੱਖਦਿਆਂ ਕਿਹਾ ਕਿ ਉਸਨੇ ਇੱਕ ਵਾਰ ਉਸਨੂੰ ਉਸਦੇ ਗਲਤ ਕੰਮਾਂ ਲਈ ਮਾਫ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸਨੂੰ ਇੱਕ ਅਲਟੀਮੇਟਮ ਦਿੱਤਾ ਹੈ: "ਇਹ ਮਟਨ ਹੈ ਜਾਂ ਮੈਂ"।

ਪਤੀ ਨੇ ਪਤਨੀ ਨੂੰ "ਮਟਨ ਜਾਂ ਪਤੀ" 'ਚੋਂ ਇੱਕ ਨੂੰ ਚੁਣਨ ਲਈ ਕਿਹਾ, ਜਾਣੋ ਪੂਰਾ ਮਾਮਲਾ

  • Share this:
ਜਦ ਤੱਕ ਖਾਣੇ ਨੂੰ ਲੈ ਕੇ ਲੜਾਈ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਤੱਕ ਹੈ ਤਾਂ ਇਹ ਬਹੁਤ ਮਨੋਰੰਜਕ ਲੱਗਦੀ ਹੈ ਪਰ ਕੀ ਤੁਸੀਂ ਸੋਚਿਆ ਹੈ ਕਿ ਪਤੀ-ਪਤਨੀ ਵਿੱਚ ਖਾਣੇ ਨੂੰ ਲੈ ਕੇ ਤਕਰਾਰ ਰਿਸ਼ਤਾ ਤੋੜਣ ਤਕ ਚਲੀ ਗਈ ਹੋਵੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸਨੇ ਆਪਣੀ ਪਤਨੀ ਨੂੰ 'ਮਾਸ ਜਾਂ ਪਤੀ' ਵਿੱਚ ਇੱਕ ਦੀ ਚੋਣ ਕਰਨ ਲਈ ਲਿਖਿਆ।

ਵਾਇਰਲ ਹੋਈ ਇੱਕ ਅਖਬਾਰ ਕਲਿਪਿੰਗ ਵਿੱਚ, ਆਦਮੀ ਨੇ ਲਿਖਿਆ ਕਿ ਉਸਦੀ ਪਤਨੀ ਘਰ ਦੇ ਬਾਹਰ ਲੁੱਕ ਕੇ ਮੀਟ ਖਾਣ ਦਾ ਅਨੰਦ ਲੈਂਦੀ ਹੈ। ਹਾਲਾਂਕਿ ਉਹ ਵਿਆਹ ਤੋਂ ਪਹਿਲਾਂ ਹੀ ਪਤਨੀ ਦੇ ਮਟਨ ਦੇ ਸ਼ੌਕ ਤੋਂ ਜਾਣੂ ਸੀ ਅਤੇ ਪਤਨੀ ਨੇ ਵੀ ਵਿਆਹ ਤੋਂ ਬਾਅਦ ਮਾਸ ਛੱਡ ਦੇਣ ਦਾ ਵਾਅਦਾ ਕੀਤਾ ਸੀ। ਪਰ ਉਸਨੂੰ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਉਸਦੀ ਪਤਨੀ "ਚੋਰੀ ਲੁਕ ਕੇ" ਮਾਸ ਖਾਂਦੀ ਹੈ।

ਆਦਮੀ ਨੇ ਲਿਖਿਆ, "ਕਿਉਂਕਿ ਉਹ ਬਹੁਤ ਸੁੰਦਰ ਸੀ, ਮੈਂ ਉਸ ਨਾਲ ਇਸ ਸ਼ਰਤ 'ਤੇ ਵਿਆਹ ਕਰਨ ਲਈ ਸਹਿਮਤ ਹੋ ਗਿਆ ਕਿ ਉਹ ਕਦੇ ਵੀ ਕਿਤੇ ਵੀ ਮਟਨ ਨਹੀਂ ਖਾਵੇਗੀ"

ਪਤੀ ਨੇ ਸ਼ਿਕਾਇਤ ਕੀਤੀ, “ਹੁਣ ਉਹ ਕਹਿੰਦੀ ਹੈ ਕਿ ਉਸ ਨੂੰ ਮਟਨ ਪਸੰਦ ਹੈ ਅਤੇ ਉਹ ਇਸ ਤੋਂ ਬਿਨਾਂ ਨਹੀਂ ਰਹਿ ਸਕਦੀ। ਆਦਮੀ ਨੇ ਜਾਰੀ ਰੱਖਦਿਆਂ ਕਿਹਾ ਕਿ ਉਸਨੇ ਇੱਕ ਵਾਰ ਉਸਨੂੰ ਉਸਦੇ ਗਲਤ ਕੰਮਾਂ ਲਈ ਮਾਫ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸਨੂੰ ਇੱਕ ਅਲਟੀਮੇਟਮ ਦਿੱਤਾ ਹੈ: "ਇਹ ਮਟਨ ਹੈ ਜਾਂ ਮੈਂ"।

ਇਸ ਗੱਲ ਤੋਂ ਦੁਖੀ ਪਤੀ ਨੇ ਕਾਲਮਨਵੀਸ ਨੂੰ ਲਿਖਿਆ ਕਿ ਉਸਨੂੰ ਇਹ ਡਰ ਹੈ ਕਿ ਉਸਦੀ ਪਤਨੀ ਉਸਦੇ ਬਦਲੇ ਮਟਨ ਚੁਣ ਸਕਦੀ ਹੈ।

ਕਲਿੱਪਿੰਗ ਵਿੱਚ ਕਾਲਮਨਵੀਸ ਦਾ ਜਵਾਬ ਦਿਖਾਈ ਨਹੀਂ ਦਿੰਦਾ, ਲੇਖਕ ਨੇ ਕਿਹਾ ਕਿ ਆਦਮੀ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਕਿਉਂਕਿ ਇਹ ਪਹਿਲੀ ਵਾਰ ਹੋਇਆ ਜਦੋਂ ਇੱਕ ਆਦਮੀ, ਇੱਕ ਔਰਤ ਅਤੇ ਮਟਨ ਵਿੱਚ ਲਵ ਟ੍ਰਾਈਐਂਗਲ ਬਣਿਆ ਹੈ!

ਇੰਟਰਨੇਟ 'ਤੇ ਲੋਕਾਂ ਨੇ ਇਸਨੂੰ ਆਪਣੇ ਆਪਣੇ ਅੰਦਾਜ਼ ਵਿੱਚ ਦੇਖਿਆ ਹੈ। ਕੁੱਝ ਦਾ ਮੰਨਣਾ ਹੈ ਕਿ ਇਹ ਗ਼ਲਤ ਹੈ ਪਰ ਕੁੱਝ ਇਹ ਵੀ ਮੰਨਦੇ ਹਨ ਕਿ ਚੋਣ ਕਰਨੀ ਬਹੁਤ ਮੁਸ਼ਕਿਲ ਹੋ ਸਕਦੀ ਹੈ।
Published by:Amelia Punjabi
First published: