Home /News /national /

ਨਰਸ ਨੇ ਡਾਕਟਰ ਨੂੰ ਪੁੱਛੇ ਬਿਨਾਂ ਹੀ ਵੱਢ ਦਿੱਤੇ ਮਰੀਜ਼ ਦੇ ਪੈਰ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਨਰਸ ਨੇ ਡਾਕਟਰ ਨੂੰ ਪੁੱਛੇ ਬਿਨਾਂ ਹੀ ਵੱਢ ਦਿੱਤੇ ਮਰੀਜ਼ ਦੇ ਪੈਰ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਨਰਸ ਨੇ ਡਾਕਟਰ ਨੂੰ ਪੁੱਛੇ ਬਿਨਾਂ ਹੀ ਵੱਢ ਦਿੱਤੇ ਮਰੀਜ਼ ਦੇ ਪੈਰ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ (ਸੰਕੇਤਕ ਤਸਵੀਰ: Canva)

ਨਰਸ ਨੇ ਡਾਕਟਰ ਨੂੰ ਪੁੱਛੇ ਬਿਨਾਂ ਹੀ ਵੱਢ ਦਿੱਤੇ ਮਰੀਜ਼ ਦੇ ਪੈਰ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ (ਸੰਕੇਤਕ ਤਸਵੀਰ: Canva)

ਅਪਰਾਧਿਕ ਸ਼ਿਕਾਇਤ ਦੇ ਅਨੁਸਾਰ, ਘਟਨਾ ਉਦੋਂ ਵਾਪਰੀ ਜਦੋਂ ਬ੍ਰਾਊਨ 27 ਮਈ ਨੂੰ ਸਪਰਿੰਗ ਵੈਲੀ ਹੈਲਥ ਐਂਡ ਰੀਹੈਬ ਸੈਂਟਰ ਵਿਚ ਕੰਮ ਕਰ ਰਿਹਾ ਸੀ। ਅਮਰੀਕੀ ਅਖਬਾਰ ਯੂਐਸ ਟੂਡੇ ਮੁਤਾਬਕ ਮਰੀਜ਼ ਦੀ ਉਮਰ 62 ਸਾਲ ਸੀ। ਪਰ ਸ਼ਿਕਾਇਤ ਵਿਚ ਨਾ ਤਾਂ ਉਸਦਾ ਨਾਮ ਅਤੇ ਨਾ ਹੀ ਉਸ ਦੀ ਮੌਤ ਦੀ ਮਿਤੀ ਸ਼ਾਮਲ ਹੈ।

ਹੋਰ ਪੜ੍ਹੋ ...
  • Share this:

Viral News: ਹਸਪਤਾਲਾਂ ਤੋਂ ਲਗਾਤਾਰ ਲਾਪਰਵਾਹੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਅਮਰੀਕਾ ਤੋਂ ਵੀ ਇਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੇ ਇਕ ਹਸਪਤਾਲ ਵਿਚ ਇਕ ਨਰਸ ਨੇ ਡਾਕਟਰ ਨੂੰ ਪੁੱਛੇ ਬਿਨਾਂ ਮਰੀਜ਼ ਦਾ ਪੈਰ ਕੱਟ ਕੇ ਵੱਖ ਕਰ ਦਿੱਤਾ। ਇੰਨਾ ਹੀ ਨਹੀਂ, ਇਸ ਨਰਸ ਨੇ ਮਰੀਜ਼ ਦੇ ਪਰਿਵਾਰ ਤੋਂ ਵੀ ਇਜਾਜ਼ਤ ਨਹੀਂ ਲਈ।

ਪਿਅਰਸ ਕਾਉਂਟੀ ਵਿਚ ਪਿਛਲੇ ਹਫ਼ਤੇ ਦਰਜ ਕੀਤੀ ਗਈ ਇਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ, ਨਰਸ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਟੈਕਸੀਡਰਮੀ ਦੀ ਦੁਕਾਨ 'ਤੇ ਪੈਰ ਨੂੰ ਸੁਰੱਖਿਅਤ ਤੇ ਪ੍ਰਦਰਸ਼ਿਤ ਕਰਨਾ ਚਾਹੁੰਦੀ ਹੈ।

ਦੱਸ ਦਈਏ ਕਿ ਜਾਨਵਰਾਂ ਦੇ ਸਰੀਰ ਨਾਲ ਜੁੜੀਆਂ ਚੀਜ਼ਾਂ ਆਮ ਤੌਰ ਉਤੇ ਟੈਕਸੀਡਰਮੀ ਦੀ ਦੁਕਾਨ 'ਚ ਰੱਖੀਆਂ ਜਾਂਦੀਆਂ ਹਨ। 38 ਸਾਲਾ ਮੈਰੀ ਕੇ. ਬਰਾਊਨ ਨੂੰ 6 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਅਪਰਾਧਿਕ ਸ਼ਿਕਾਇਤ ਦੇ ਅਨੁਸਾਰ, ਘਟਨਾ ਉਦੋਂ ਵਾਪਰੀ ਜਦੋਂ ਬ੍ਰਾਊਨ 27 ਮਈ ਨੂੰ ਸਪਰਿੰਗ ਵੈਲੀ ਹੈਲਥ ਐਂਡ ਰੀਹੈਬ ਸੈਂਟਰ ਵਿਚ ਕੰਮ ਕਰ ਰਿਹਾ ਸੀ। ਅਮਰੀਕੀ ਅਖਬਾਰ ਯੂਐਸ ਟੂਡੇ ਮੁਤਾਬਕ ਮਰੀਜ਼ ਦੀ ਉਮਰ 62 ਸਾਲ ਸੀ। ਪਰ ਸ਼ਿਕਾਇਤ ਵਿਚ ਨਾ ਤਾਂ ਉਸਦਾ ਨਾਮ ਅਤੇ ਨਾ ਹੀ ਉਸ ਦੀ ਮੌਤ ਦੀ ਮਿਤੀ ਸ਼ਾਮਲ ਹੈ।

ਮਰੀਜ਼ ਨੂੰ ਇਸ ਸਾਲ ਮਾਰਚ ਵਿਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਅਤੇ ਸਿਹਤ ਅਧਿਕਾਰੀਆਂ ਨੇ ਤੈਅ ਕੀਤਾ ਕਿ ਮਈ ਤੱਕ ਉਸ ਦੀ ਮੌਤ ਹੋ ਸਕਦੀ ਹੈ। ਗਵਾਹਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਬ੍ਰਾਊਨ ਨੇ 27 ਮਈ ਨੂੰ ਵਿਅਕਤੀ ਦੇ ਸੱਜੇ ਪੈਰ ਨੂੰ ਕੱਟ ਦਿੱਤੀ ਸੀ। ਪਰ ਨਾ ਤਾਂ ਡਾਕਟਰ ਅਤੇ ਨਾ ਹੀ ਮਰੀਜ਼ ਨੇ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ।

Published by:Gurwinder Singh
First published:

Tags: Ajab Gajab, Ajab Gajab News, Viral news, Viral video