Home /News /national /

'Over the Clouds': ਜੰਮੂ-ਕਸ਼ਮੀਰ 'ਚ ਦੁਨੀਆ ਦੇ ਸਭ ਤੋਂ ਉਚੇ ਚਨਾਬ ਪੁਲ ਦੀਆਂ ਸ਼ਾਨਦਾਰ ਤਸਵੀਰਾਂ ਹੋਈਆਂ Viral

'Over the Clouds': ਜੰਮੂ-ਕਸ਼ਮੀਰ 'ਚ ਦੁਨੀਆ ਦੇ ਸਭ ਤੋਂ ਉਚੇ ਚਨਾਬ ਪੁਲ ਦੀਆਂ ਸ਼ਾਨਦਾਰ ਤਸਵੀਰਾਂ ਹੋਈਆਂ Viral

World's Highest Railway Bridge: ਸੋਮਵਾਰ ਨੂੰ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਦੇ ਚੱਲ ਰਹੇ ਕੰਮ ਦੀ ਇੱਕ ਛੋਟੀ ਜਿਹੀ ਝਲਕ ਉਦੋਂ ਮਿਲੀ, ਜਦੋਂ ਕੇਂਦਰੀ ਰੇਲ ਮੰਤਰੀ (Railways Minister) ਅਸ਼ਵਿਨੀ ਵੈਸ਼ਨਵ (Ashwani Vaishvan) ਨੇ ਆਪਣੇ ਸੋਸ਼ਲ ਮੀਡੀਆ (Social Media) ਹੈਂਡਲ 'ਤੇ ਚਨਾਬ ਪੁਲ ਦੀ ਤਸਵੀਰ ਸਾਂਝੀ ਕੀਤੀ। ਇਹ ਪੁਲ ਜੰਮੂ-ਕਸ਼ਮੀਰ (Jammu-Kashmir) ਵਿੱਚ ਚਨਾਬ ਨਦੀ (Chenab Canal) ਦੀ ਡੂੰਘੀ ਖੱਡ ਉੱਤੇ ਬਣਾਇਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:
World's Highest Railway Bridge: ਸੋਮਵਾਰ ਨੂੰ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਦੇ ਚੱਲ ਰਹੇ ਕੰਮ ਦੀ ਇੱਕ ਛੋਟੀ ਜਿਹੀ ਝਲਕ ਉਦੋਂ ਮਿਲੀ, ਜਦੋਂ ਕੇਂਦਰੀ ਰੇਲ ਮੰਤਰੀ (Railways Minister) ਅਸ਼ਵਿਨੀ ਵੈਸ਼ਨਵ (Ashwani Vaishvan) ਨੇ ਆਪਣੇ ਸੋਸ਼ਲ ਮੀਡੀਆ (Social Media) ਹੈਂਡਲ 'ਤੇ ਚਨਾਬ ਪੁਲ ਦੀ ਤਸਵੀਰ ਸਾਂਝੀ ਕੀਤੀ। ਇਹ ਪੁਲ ਜੰਮੂ-ਕਸ਼ਮੀਰ (Jammu-Kashmir) ਵਿੱਚ ਚਨਾਬ ਨਦੀ (Chenab Canal) ਦੀ ਡੂੰਘੀ ਖੱਡ ਉੱਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਫੋਟੋ ਨੂੰ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਤੇ ਲਿਖਿਆ, 'ਦੁਨੀਆਂ ਦਾ ਸਭ ਤੋਂ ਉੱਚਾ ਚਨਾਬ ਬ੍ਰਿਜ ਓਵਰ ਦਾ ਕਲਾਉਡਸ'।

ਕੇਂਦਰੀ ਰੇਲਵੇ ਮੰਤਰੀ ਵੱਲੋਂ ਸਾਝੀ ਬਰਿੱਜ ਦੀ ਸਾਂਝੀ ਤਸਵੀਰ।

ਇਸ ਪੁਲ ਦੀ ਉਚਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਪੁਲ ਨੂੰ 266 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫਤਾਰ ਦੀ ਹਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੇਅਰ ਕੀਤੀ ਫੋਟੋ ਵਿੱਚ ਬੱਦਲਾਂ ਦੇ ਉੱਪਰ ਬਣੇ ਪੁਲ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤੇ ਫੋਟੋ ਦੀ ਬੈਕਗ੍ਰਾਉਂਡ ਵਿੱਚ ਉੱਚੇ ਉੱਚੇ ਪਹਾੜ ਦਿਖ ਰਹੇ ਹਨ। ਜੰਮੂ-ਕਸ਼ਮੀਰ ਦੇ ਰਿਆਸੀ ਖੇਤਰ ਵਿੱਚ 1,315 ਮੀਟਰ ਦਾ ਚਨਾਬ ਪੁਲ ਕਸ਼ਮੀਰ ਘਾਟੀ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਨਦੀ ਦੇ ਪੱਧਰ ਤੋਂ 359 ਮੀਟਰ ਦੀ ਉਚਾਈ ਦੇ ਨਾਲ, ਚਨਾਬ ਪੁਲ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣ ਗਿਆ ਹੈ। ਇਹ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ।

ਰੇਲਵੇ ਮੰਤਰਾਲੇ ਦੁਆਰਾ ਪੁਲ ਦੀਆਂ ਹੋਰ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਵੀ ਕੂ ਐਪ 'ਤੇ ਪੁਲ ਦੀਆਂ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪੁਲ ਦੀਆਂ 4 ਤਸਵੀਰਾਂ ਅਲੱਗ ਅਲੱਗ ਐਂਗਲ ਤੋਂ ਪੁਲ ਦੀ ਮਜ਼ਬੂਤੀ ਨੂੰ ਦਰਸਾਉਂਦੀਆਂ ਹਨ। ਸੰਬਿਤ ਪਾਤਰਾ ਨੇ ਇਸ ਨੂੰ ਇੰਜਨੀਅਰਿੰਗ ਦਾ ਚਮਤਕਾਰ ਦੱਸਦੇ ਹੋਏ, ਲਿਖਿਆ, "ਰਿਆਸੀ, ਜੰਮੂ-ਕਸ਼ਮੀਰ ਵਿੱਚ 1315 ਮੀਟਰ ਲੰਬੇ ਚਨਾਬ ਪੁਲ ਦੀ ਆਰਚ ਦੀ ਕਿੰਨੀ ਸ਼ਾਨਦਾਰ ਤਸਵੀਰ ਹੈ। ਪੁਲ ਸੱਚਮੁੱਚ ਇੱਕ ਇੰਜੀਨੀਅਰਿੰਗ ਦਾ ਅਦਭੁਤ ਨਮੂਨੈ ਹੈ। ਇਹ ਪੁਲ ਨਦੀ ਦੇ ਪੱਧਰ ਤੋਂ 359 ਮੀਟਰ ਦੀ ਉਚਾਈ 'ਤੇ ਖੜ੍ਹਾ ਹੋਵੇਗਾ ਅਤੇ ਇਹ ਆਈਫਲ ਟਾਵਰ ਤੋਂ ਉੱਚਾ ਹੋਵੇਗਾ। ਪੁਲ ਦਾ ਉਦੇਸ਼ ਕਸ਼ਮੀਰ ਘਾਟੀ ਨਾਲ ਸੰਪਰਕ ਵਧਾਉਣਾ ਹੈ।"

ਪਿਛਲੇ ਸਾਲ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਪੁਲ, ਜੋ ਕਿ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਹਿੱਸਾ ਹੈ, ਵਿੱਚ ਇੱਕ "ਸੁਰੱਖਿਆ ਪ੍ਰਣਾਲੀ" ਹੋਵੇਗੀ ਜੋ ਅੱਤਵਾਦੀ ਖਤਰਿਆਂ ਅਤੇ ਭੁਚਾਲਾਂ ਤੋਂ ਬਚਾਉਣ ਲਈ ਹੋਵੇਗੀ। ਇਹ ਪੁੱਲ ਰਿਕਟਰ ਪੈਮਾਨੇ 'ਤੇ 8 ਦੀ ਤੀਬਰਤਾ ਵਾਲੇ ਭੂਚਾਲ ਦੇ ਨਾਲ-ਨਾਲ ਉੱਚ ਤੀਬਰਤਾ ਵਾਲੇ ਧਮਾਕਿਆਂ ਨੂੰ ਝੱਲਣ ਦੇ ਸਮਰੱਥ ਹੈ। ਸਾਬਕਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਪਿਛਲੇ ਸਾਲ ਮਾਰਚ ਵਿੱਚ ਟਵੀਟ ਕਰ ਕੇ ਇਹ ਜਾਣਕਾਰੀ ਦੱਸੀ ਸੀ ਕਿ ਪੁਲ ਦੇ ਹੇਠਲੇ ਹਿੱਸੇ ਦਾ ਕੰਮ ਪੂਰਾ ਹੋ ਗਿਆ ਹੈ।
Published by:Krishan Sharma
First published:

Tags: India, Jammu and kashmir, Pictures, Social media, Viral

ਅਗਲੀ ਖਬਰ