School Girl Video: ਸਕੂਲਾਂ-ਕਾਲਜਾਂ ਵਿਚ ਸਹਿਪਾਠੀਆਂ ਨੂੰ ਕਿਸੇ ਵੀ ਤਰੀਕੇ ਨਾਲ ਤੰਗ ਕਰਨਾ ਅਪਰਾਧ ਮੰਨਿਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਅਜਿਹੀ ਹੀ ਇਕ ਘਟਨਾ ਪਾਕਿਸਤਾਨ ਦੇ ਲਾਹੌਰ ਦੇ ਇਕ ਪ੍ਰਾਈਵੇਟ ਸਕੂਲ ਦੀ ਹੈ, ਜਿੱਥੇ ਇੱਕ ਲੜਕੀ ਨੂੰ ਉਸ ਦੇ ਸਹਿਪਾਠੀਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਤੋਂ ਬਾਅਦ ਅਧਿਕਾਰੀ ਹਰਕਤ 'ਚ ਆ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਤਿੰਨ ਅੱਲ੍ਹੜ ਕੁੜੀਆਂ ਆਪਣੀ ਜਮਾਤਣ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟਦੀਆਂ ਨਜ਼ਰ ਆ ਰਹੀਆਂ ਹਨ। ਗਰੁੱਪ ਨੂੰ ਕਥਿਤ ਪੀੜਤਾ ਨਾਲ ਦੁਰਵਿਵਹਾਰ ਕਰਦੇ ਹੋਏ ਅਤੇ ਉਸ ਨੂੰ "ਸੌਰੀ" ਕਹਿਣ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ।
یہ #Lahore کے چند مہنگے سکولوں میں سے ایک سکارزڈیل امریکن انٹرنیشنل سکول ڈیفنس کے مناظر ہیں جہاں مبینہ طور نشے سے منع کرنے پر ایک طالبہ نے اپنی بہن کے ساتھ ملکر ساتھی طالبہ پر تشدد کیامقدمہ بھی درج ہوچکا۔سوال یہ ہے کہ سکولوں میں نشہ پہنچنے کا ذمہ دار کون اور کیا کارروائی ہوئی؟ pic.twitter.com/u6tWU95rtU
— Muhammad Umair (@MohUmair87) January 20, 2023
ਇਕ ਹੋਰ ਲੜਕੀ ਮੱਥੇ 'ਤੇ ਲੱਤ ਮਾਰਦੀ ਵੀ ਨਜ਼ਰ ਆ ਰਹੀ ਹੈ, ਜਦਕਿ ਇਕ ਹੋਰ ਆਪਣੇ ਮੋਬਾਈਲ 'ਤੇ ਘਟਨਾ ਦੀ ਵੀਡੀਓ ਰਿਕਾਰਡ ਕਰਦੀ ਦਿਖਾਈ ਦੇ ਰਹੀ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੈਂਬਰ ਮਹੇਨ ਫੈਜ਼ਲ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ''ਇਸ ਤੋਂ ਬਿਲਕੁਲ ਨਾਰਾਜ਼ ਹਾਂ। ਲਾਹੌਰ ਦੇ ਸਕਾਰਸਡੇਲ ਅਮੈਰੀਕਨ ਇੰਟਰਨੈਸ਼ਨਲ ਸਕੂਲ ਦੇ ਵਿਜ਼ੂਅਲ, ਜਿੱਥੇ ਵਿਦਿਆਰਥਣਾਂ ਨੇ ਕਥਿਤ ਤੌਰ ਉਤੇ ਡਰਿੰਕ ਤੋਂ ਇਨਕਾਰ ਕਰਨ 'ਤੇ ਇੱਕ ਸਾਥੀ ਵਿਦਿਆਰਥਣ ਨਾਲ ਇਹ ਵਿਵਹਾਰ ਕੀਤਾ।
ਇਹ ਅਸਵੀਕਾਰਯੋਗ ਹੈ, ਮੈਨੂੰ ਉਮੀਦ ਹੈ ਕਿ ਲੜਕੀਆਂ ਦੇ ਖਿਲਾਫ ਕੋਈ ਗੰਭੀਰ ਕਾਰਵਾਈ ਕੀਤੀ ਜਾਵੇਗੀ। ਡਾਨ ਮੁਤਾਬਕ ਇਹ ਘਟਨਾ 16 ਜਨਵਰੀ ਨੂੰ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐਚ.ਏ.) ਦੇ ਬੀ.ਬੀ. ਬਲਾਕ ਸਥਿਤ ਅਮਰੀਕਨ ਇੰਟਰਨੈਸ਼ਨਲ ਸਕੂਲ 'ਚ ਵਾਪਰੀ।
ਕੈਪੀਟਲ ਸਿਟੀ ਪੁਲਿਸ ਲਾਹੌਰ ਦੇ ਅਧਿਕਾਰਤ ਖਾਤੇ ਰਾਹੀਂ ਵਾਇਰਲ ਕਲਿੱਪ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਗਿਆ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਦੇ ਅਨੁਸਾਰ, ਪੀੜਤ ਦੇ ਪਿਤਾ ਦੀ ਸ਼ਿਕਾਇਤ 'ਤੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਧੀ ਨੂੰ ਤਿੰਨ ਸਹਿਪਾਠੀਆਂ ਨੇ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਨਸ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Viral news, Viral video