ਪਤੀ-ਪਤਨੀ ਵਿਚਕਾਰ ਝਗੜੇ ਹੋਣਾ ਆਮ ਗੱਲ ਹੈ। ਪਰ ਬਿਹਾਰ ਦੇ ਮਧੇਪੁਰਾ 'ਚ ਪਤੀ-ਪਤਨੀ ਦੇ ਝਗੜੇ ਨੂੰ ਲੈ ਕੇ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਪਤਨੀ ਨੂੰ ਬਿਨਾਂ ਦੱਸੇ ਪੇਕੇ ਘਰ ਜਾਣ 'ਤੇ ਗੁੱਸੇ 'ਚ ਆਏ ਪਤੀ ਨੇ ਆਪਣਾ ਗੁਪਤ ਅੰਗ ਕੱਟ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਆਪਣਾ ਕੱਟਿਆ ਹੋਇਆ ਪ੍ਰਾਈਵੇਟ ਪਾਰਟ ਵੀ ਕੁਲਦੇਵੀ ਨੂੰ ਭੇਟ ਕੀਤਾ । ਇਹ ਹੈਰਾਨੀਜਨਕ ਮਾਮਲਾ ਮਧੇਪੁਰਾ ਸਦਰ ਉਪਮੰਡਲ ਦੇ ਮੁਰਲੀਗੰਜ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰਜਨੀ ਦਾ ਹੈ।
ਜਾਣਕਾਰੀ ਅਨੁਸਾਰ ਕ੍ਰਿਸ਼ਨਾ ਬਾਸੂਕੀ (27) ਪੁੱਤਰ ਮਹਿੰਦਰ ਬਾਸੂਕੀ ਵਾਸੀ ਰਜਨੀ ਨਯਾ ਨਗਰ ਵਾਰਡ ਨੰਬਰ 7 ਦੇਰ ਸ਼ਾਮ ਉਸ ਵੇਲੇ ਅਚਾਨਕ ਤੜਫ ਉੱਠਿਆ ਜਦੋਂ ਉਸ ਦੀ ਪਤਨੀ ਉਸ ਨੂੰ ਬਿਨਾਂ ਦੱਸੇ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਇਸ ਤੋਂ ਬਾਅਦ ਉਸ ਨੇ ਕੈਂਚੀ ਨਾਲ ਆਪਣਾ ਗੁਪਤ ਅੰਗ ਕੱਟ ਦਿੱਤਾ, ਫਿਰ ਉਸ ਨੇ ਆਪਣੀ ਹੀ ਕੁਲਦੇਵੀ ਦੇ ਸਥਾਨ 'ਤੇ ਆਪਣਾ ਗੁਪਤ ਅੰਗ ਚੜ੍ਹਾ ਦਿੱਤਾ।
ਜਦੋਂ ਪਰਿਵਾਰਕ ਮੈਂਬਰਾਂ ਨੇ ਕੁਲਦੇਵੀ ਦੇ ਸਥਾਨ 'ਤੇ ਖੂਨ ਨਾਲ ਲਥਪਥ ਗੁਪਤ ਅੰਗ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਫਿਰ ਕੀ ਸੀ, ਜਲਦਬਾਜ਼ੀ 'ਚ ਪਰਿਵਾਰ ਵਾਲਿਆਂ ਨੇ ਉਸ ਨੂੰ ਮੁਰਲੀਗੰਜ ਕਮਿਊਨਿਟੀ ਹੈਲਥ ਸੈਂਟਰ 'ਚ ਦਾਖਲ ਕਰਵਾਇਆ। ਉਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਉਸ ਨੂੰ ਮਧੇਪੁਰਾ ਜਨਨਾਇਕ ਕਰਪੂਰੀ ਠਾਕੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਕ੍ਰਿਸ਼ਨਾ ਬਾਸੂਕੀ ਮੰਡੀ, ਪੰਜਾਬ ਵਿੱਚ ਰਹਿੰਦਾ ਹੈ ਅਤੇ ਕੰਮ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਬੇਟੇ ਦਾ ਜਨਮ 3 ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹ 2 ਮਹੀਨੇ ਪਹਿਲਾਂ ਹੀ ਪੰਜਾਬ ਤੋਂ ਆਪਣੇ ਘਰ ਆਇਆ ਸੀ। ਰਿਸ਼ਤੇਦਾਰਾਂ ਨੇ ਪਤੀ-ਪਤਨੀ ਵਿਚਕਾਰ ਕਿਸੇ ਤਰ੍ਹਾਂ ਦੇ ਝਗੜੇ ਤੋਂ ਇਨਕਾਰ ਕੀਤਾ ਹੈ।
ਇਸ ਸਬੰਧੀ ਜਨਨਾਇਕ ਕਰਪੂਰੀ ਠਾਕੁਰ ਮੈਡੀਕਲ ਕਾਲਜ ਵਿੱਚ ਤਾਇਨਾਤ ਡਾਕਟਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਮਰੀਜ਼ ਕ੍ਰਿਸ਼ਨਾ ਬਾਸੂਕੀ ਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਹੈ, ਜਿਸ ਨੂੰ ਡਾਕਟਰ ਨੇ ਟਾਂਕੇ ਲਾ ਕੇ ਜੋੜ ਦਿੱਤਾ ਹੈ। ਹੁਣ ਉਹ ਖਤਰੇ ਤੋਂ ਬਾਹਰ ਹੈ। ਹਾਲਾਂਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਸ ਦੀ ਸਰੀਰਕ ਹਾਲਤ ਪਹਿਲਾਂ ਵਰਗੀ ਰਹੇਗੀ ਜਾਂ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Bihar