ਸੱਪ ਇਕ ਅਜਿਹਾ ਜੀਵ ਹੈ ਜਿਸ ਨੂੰ ਵੇਖ ਕੇ ਹਰ ਕੋਈ ਸਹਿਮ ਜਾਂਦਾ ਹੈ। ਕਈ ਸੱਪਾਂ ਦਾ ਜ਼ਹਿਰ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਇਹ ਮਨੁੱਖੀ ਸਰੀਰ ਵਿਚ ਪਹੁੰਚਣ ਤੋਂ ਕੁਝ ਮਿੰਟਾਂ ਵਿਚ ਹੀ ਮੌਤ ਹੋ ਜਾਂਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੱਪ ਦੇ ਜ਼ਹਿਰ ਦਾ ਸਾਡੇ ਖੂਨ 'ਤੇ ਕੀ ਅਸਰ ਪੈਂਦਾ ਹੈ? ਇਸ ਦਾ ਜਵਾਬ ਇੱਕ ਵਾਇਰਲ ਵੀਡੀਓ (How snake venom effect blood) ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਟਵਿੱਟਰ ਅਕਾਉਂਟ OTerrifying ਉਤੇ ਅਕਸਰ ਹੈਰਾਨ ਕਰਨ ਵਾਲੇ ਵੀਡੀਓ (weird videos) ਪੋਸਟ ਕੀਤੇ ਜਾਂਦੇ ਹਨ। ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ ਜੋ ਬਹੁਤ ਹੀ ਡਰਾਉਣੀ ਅਤੇ ਹੈਰਾਨ ਕਰਨ ਵਾਲੀ ਹੈ।
Effect of snake venom on blood! pic.twitter.com/12L5g0fyWm
— OddIy Terrifying (@OTerrifying) November 15, 2022
ਇਸ ਵੀਡੀਓ (Effect of snake venom on blood video) ਰਾਹੀਂ ਦੱਸਿਆ ਗਿਆ ਹੈ ਕਿ ਸੱਪ ਦੇ ਡੰਗਣ ਤੋਂ ਬਾਅਦ ਖੂਨ ਉਤੇ ਕੀ ਅਸਰ ਪੈਂਦਾ ਹੈ। ਕਿੰਗ ਕੋਬਰਾ ਵਰਗੇ ਸੱਪਾਂ ਦੇ ਡੰਗਣ ਤੋਂ ਬਾਅਦ ਮਨੁੱਖ ਦਾ ਬਚਣਾ ਅਸੰਭਵ ਹੋ ਜਾਂਦਾ ਹੈ। ਇਹ ਜੀਵ ਹਾਥੀਆਂ ਨੂੰ ਮਾਰ ਕੇ ਸੁੱਟ ਸਕਦਾ ਹੈ। ਪਰ ਇਸ ਦੇ ਸ਼ਕਤੀਸ਼ਾਲੀ ਜ਼ਹਿਰ ਦਾ ਸਾਡੇ ਖੂਨ 'ਤੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ?
ਸੱਪ ਦੇ ਜ਼ਹਿਰ ਦਾ ਖੂਨ 'ਤੇ ਅਜਿਹਾ ਪ੍ਰਭਾਵ ਪੈਂਦਾ ਹੈ...
ਵਾਇਰਲ ਵੀਡੀਓ 'ਚ ਸੱਪ ਦਾ ਜ਼ਹਿਰ ਕੱਚ ਦੇ ਜਾਰ 'ਚ ਕੱਢਿਆ ਜਾ ਰਿਹਾ ਹੈ। ਇਹ ਜ਼ਹਿਰ ਕੱਢਣ ਦੀ ਇਕ ਆਮ ਤਕਨੀਕ ਹੈ। ਜਾਰ ਵਿਚ ਇੱਕ ਕੱਪੜਾ ਬੰਨ੍ਹਿਆ ਹੋਇਆ ਹੈ ਜਿਸ ਉੱਤੇ ਸੱਪ ਦਾ ਸਿਰ ਲਗਾ ਕੇ ਜ਼ਹਿਰ ਕੱਢਿਆ ਜਾ ਰਿਹਾ ਹੈ।
ਫਿਰ ਉਸ ਜ਼ਹਿਰ ਨੂੰ ਟੀਕੇ ਵਿੱਚ ਭਰਿਆ ਜਾਂਦਾ ਹੈ ਅਤੇ ਉਸ ਨੂੰ ਖੂਨ ਵਿੱਚ ਮਿਲਾਇਆ ਜਾਂਦਾ ਹੈ। ਕੱਚ ਦੇ ਸ਼ੀਸ਼ੀ ਵਿੱਚ ਰੱਖਿਆ ਖੂਨ ਪਹਿਲਾਂ ਤਾਂ ਤਰਲ ਲੱਗਦਾ ਹੈ, ਪਰ ਜਦੋਂ ਜ਼ਹਿਰ ਦੇ ਨਾਲ ਮਿਲਾਇਆ ਜਾਂਦਾ ਹੈ, ਤਾਂ ਇਹ ਅਚਾਨਕ ਠੋਸ ਹੋ ਜਾਂਦਾ ਹੈ। ਅਸਲ ਵਿਚ ਇਹੀ ਹੁੰਦਾ ਹੈ। ਮਨੁੱਖ ਦੇ ਸਰੀਰ ਦਾ ਲਹੂ ਜੰਮਣ ਕਾਰਨ ਉਹ ਮਰ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Viral, Viral news, Viral video