ਇੰਗਲਿਸ਼ ਫਿਲਮਾਂ ਵਿਚ ਸੁਪਰਹੀਰੋਜ਼ ਨੂੰ ਟਾਈਮ ਟ੍ਰੈਵਲ (Time travel) ਕਰਦੇ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਹੁੰਦੇ ਹੋਵੋਗੇ ਅਤੇ ਤੁਹਾਡੀ ਇੱਛਾ ਹੋਵੇਗੀ ਕਿ ਤੁਸੀਂ ਵੀ ਟਾਈਮ ਟ੍ਰੈਵਲ ਕਰ ਸਕਦੇ। ਸਮਾਂ ਯਾਤਰਾ ਵਰਤਮਾਨ ਵਿਚ ਇੱਕ ਕਾਲਪਨਿਕ ਸੰਕਲਪ ਹੈ, ਇਸ ਦਾ ਅਸਲੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਫਿਰ ਵੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਉਤੇ ਟਾਈਮ ਟ੍ਰੈਵਲ ਦਾ ਦਾਅਵਾ ਕਰਦੇ ਹਨ। ਦਾਅਵੇ ਤਾਂ ਵੱਖਰੀ ਗੱਲ ਹਨ, ਦੂਜੇ ਪਾਸੇ ਉਹ ਇਨ੍ਹਾਂ ਵਿੱਚ ਇੰਨੇ ਤੱਥ ਭਰਨ ਦੀ ਕੋਸ਼ਿਸ਼ ਕਰਦੇ ਹਨ ਕਿ ਕਾਲਪਨਿਕ ਗੱਲਾਂ ਵੀ ਸੱਚੀਆਂ ਲੱਗਦੀਆਂ ਹਨ। ਹਾਲ ਹੀ 'ਚ ਸੋਸ਼ਲ ਮੀਡੀਆ ਉਤੇ ਇਕ ਵਿਅਕਤੀ ਨੇ ਅਜਿਹਾ (Man claim to be time traveller) ਹੀ ਕੀਤਾ ਹੈ।
ਨਿਊਯਾਰਕ ਪੋਸਟ ਦੀ ਰਿਪੋਰਟ ਦੇ ਅਨੁਸਾਰ ਇੱਕ ਸਵੈ-ਘੋਸ਼ਿਤ ਟਾਈਮ ਟ੍ਰੈਵਲਰ (Time traveller aliens prediction) ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਏਲੀਅਨ ਸਾਡੇ ਤੋਂ ਧਰਤੀ ਖੋਹਣ ਵਾਲੇ ਹਨ। ਰਿਪੋਰਟ ਮੁਤਾਬਕ ਐਨੋ ਅਲਾਰਿਕ (Eno Alaric) ਨਾਂ ਦੇ ਵਿਅਕਤੀ ਦਾ ਸੋਸ਼ਲ ਮੀਡੀਆ ਸਾਈਟ ਟਿੱਕਟੋਕ 'ਤੇ ਇਕ ਅਕਾਊਂਟ (@theradiantimetraveler) ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਉਹ ਟਾਈਮ ਟ੍ਰੈਵਲਰ ਹੈ। ਉਹ ਇਹ ਵੀ ਦਾਅਵਾ ਕਰਦਾ ਹੈ ਕਿ ਉਹ ਸਾਲ 2671 ਤੋਂ ਸਾਲ 2023 ਵਿਚ ਆਇਆ ਹੈ। ਟਿਕਟੋਕ 'ਤੇ ਉਸ ਦੇ 4 ਲੱਖ ਫਾਲੋਅਰਜ਼ ਹਨ।
23 ਮਾਰਚ ਨੂੰ ਪੋਸਟ ਕੀਤੀ ਗਈ ਵੀਡੀਓ ਵਿਚ ਉਸ ਨੇ ਦਾਅਵਾ ਕੀਤਾ ਕਿ ਏਲੀਅਨ ਧਰਤੀ ਉਤੇ ਆਉਣਗੇ ਅਤੇ ਧਰਤੀ ਦੇ 8,000 ਲੋਕਾਂ ਨੂੰ ਆਪਣੇ ਨਾਲ ਲੈ ਜਾਣਗੇ। ਵਿਅਕਤੀ ਨੇ ਆਪਣੇ ਪਿਛਲੇ ਕੁਝ ਵੀਡੀਓਜ਼ 'ਚ ਦੱਸਿਆ ਹੈ ਕਿ ਜਲਦੀ ਹੀ ਧਰਤੀ 'ਤੇ ਏਲੀਅਨ ਦੀ ਇਕ ਵੱਖਰੀ ਪ੍ਰਜਾਤੀ ਆਉਣ ਵਾਲੀ ਹੈ ਜਿਸ ਨੂੰ ਡਿਸਟੈਂਟਸ ਕਿਹਾ ਜਾਂਦਾ ਹੈ। ਉਹ ਮਨੁੱਖਾਂ ਤੋਂ ਧਰਤੀ ਖੋਹਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਅਜਿਹੀ ਲੜਾਈ ਹੋਵੇਗੀ ਜਿਸ ਨੂੰ ਅਸੀਂ ਜਿੱਤ ਨਹੀਂ ਸਕਾਂਗੇ।
ਵਿਅਕਤੀ ਨੇ ਇੱਕ ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਚੈਂਪੀਅਨਜ਼ ਨਾਮਕ ਏਲੀਅਨ ਦੀ ਇੱਕ ਪ੍ਰਜਾਤੀ ਵੀ ਆਵੇਗੀ ਜੋ ਏਲੀਅਨ ਤੋਂ ਬਚਾਏਗੀ। ਉਸ ਨੇ 23 ਮਾਰਚ ਦੀ ਵੀਡੀਓ ਵਿੱਚ ਕਿਹਾ ਕਿ ਉਸ ਦਿਨ ਏਲੀਅਨ ਆਪਣੇ ਨਾਲ 8 ਹਜ਼ਾਰ ਲੋਕਾਂ ਨੂੰ ਇੱਕ ਵੱਖਰੇ ਗ੍ਰਹਿ 'ਤੇ ਲੈ ਜਾਣਗੇ। ਉਸ ਵਿਅਕਤੀ ਨੇ ਕਿਹਾ ਕਿ 8 ਹਜ਼ਾਰ ਲੋਕਾਂ ਦੀ ਯਾਤਰਾ ਬਹੁਤ ਲੰਬੀ ਹੋਵੇਗੀ ਅਤੇ ਚੈਂਪੀਅਨਜ਼ ਨੂੰ ਆਉਣ ਲਈ ਲਗਭਗ 4 ਸਾਲ ਲੱਗਣਗੇ ਅਤੇ ਉਹ ਰੌਸ਼ਨੀ ਦੀ ਗਤੀ ਤੋਂ ਵੀ ਤੇਜ਼ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Aliens