Home /News /national /

3 ਕਰੋੜ ਦੀ ਲਾਟਰੀ ਲੱਗਦੇ ਹੀ ਪਤਨੀ ਨੇ ਦਿਖਾਏ ਰੰਗ, ਪਤੀ ਨਾਲ 20 ਸਾਲ ਦਾ ਰਿਸ਼ਤਾ ਤੋੜ ਪ੍ਰੇਮੀ ਨਾਲ ਹੋਈ ਫਰਾਰ

3 ਕਰੋੜ ਦੀ ਲਾਟਰੀ ਲੱਗਦੇ ਹੀ ਪਤਨੀ ਨੇ ਦਿਖਾਏ ਰੰਗ, ਪਤੀ ਨਾਲ 20 ਸਾਲ ਦਾ ਰਿਸ਼ਤਾ ਤੋੜ ਪ੍ਰੇਮੀ ਨਾਲ ਹੋਈ ਫਰਾਰ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਪਤਨੀ ਨੇ ਹਾਲ ਹੀ ਵਿਚ £300,000 ਯਾਨੀ 3 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਜਿੱਤੀ ਸੀ। ਨਾਰੀਨ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ, ਉਦੋਂ ਹੀ ਉਸ ਦੀ ਪਤਨੀ ਨੇ ਉਸ ਨੂੰ ਫੋਨ ਕਰਕੇ ਉਸ ਤੋਂ ਵੱਖ ਹੋਣ ਦੀ ਗੱਲ ਆਖ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ।

  • Share this:

Wife Dumped Husband After Winning 3 Crores Lottery: ਪਤੀ-ਪਤਨੀ ਦਾ ਰਿਸ਼ਤਾ ਦੁਨੀਆ ਦਾ ਅਜਿਹਾ ਨਾਤਾ ਮੰਨਿਆ ਜਾਂਦਾ ਹੈ, ਜਿਸ ਵਿਚ ਦੋ ਵੱਖ-ਵੱਖ ਥਾਵਾਂ ਤੋਂ ਆਉਣ ਦੇ ਬਾਵਜੂਦ ਦੋ ਲੋਕ ਇਕੱਠੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਨਿਭਾਉਂਦੇ ਹਨ।

ਮਾੜੇ ਦਿਨ ਹੋਣ ਜਾਂ ਚੰਗੇ ਦਿਨ, ਉਹ ਕਦੇ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਦੇ। ਹਾਲਾਂਕਿ, ਕਈ ਵਾਰ ਪੈਸਾ ਇਨ੍ਹਾਂ ਸਾਰੀਆਂ ਭਾਵਨਾਵਾਂ ਨੂੰ ਬਦਲ ਦਿੰਦਾ ਹੈ। ਅਜਿਹਾ ਹੀ ਕੁਝ ਥਾਈਲੈਂਡ ਵਿਚ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ, ਜਿਸ ਦਾ 20 ਸਾਲਾਂ ਦਾ ਵਿਆਹ ਲਾਟਰੀ ਕਾਰਨ ਟੁੱਟ ਗਿਆ।

ਜੇਕਰ ਪਤੀ-ਪਤਨੀ ਆਮ ਦਿਨਾਂ ਵਿਚ ਇਕੱਠੇ ਹਨ, ਤਾਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਚੰਗੇ ਦਿਨਾਂ ਵਿਚ ਵੀ ਇਕੱਠੇ ਰਹਿਣ। ਤੁਸੀਂ ਸੁਣਿਆ ਹੋਵੇਗਾ ਕਿ ਕਿਸਮਤ ਦਾ ਕੋਈ ਭਰੋਸਾ ਨਹੀਂ ਹੁੰਦਾ, ਪਰ ਹੁਣ ਤਾਂ ਕਿਸਮਤ ਬਦਲਦੇ ਹੀ ਇਨਸਾਨ ਦਾ ਭਰੋਸਾ ਨਹੀਂ ਰਹਿ ਜਾਂਦਾ। ਅਜਿਹਾ ਹੀ 47 ਸਾਲਾ ਨਾਰੀਨ ਨਾਂ ਦੇ ਵਿਅਕਤੀ ਨਾਲ ਹੋਇਆ, ਜਿਸ ਦੀ ਪਤਨੀ ਨੂੰ ਖੁਸ਼ਕਿਸਮਤੀ ਨਾਲ ਕਰੋੜਾਂ ਰੁਪਏ ਮਿਲ ਗਏ, ਇਸ ਲਈ ਉਸ ਨੇ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜਣ ਦਾ ਫੈਸਲਾ ਕੀਤਾ।

ਲਾਟਰੀ ਲੱਗਦੇ ਹੀ ਭੱਜੀ ਪਤਨੀ, ਸਦਮੇ 'ਚ ਪਤੀ!

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਨਾਰੀਨ ਨਾਂ ਦੇ ਇਸ ਵਿਅਕਤੀ ਦਾ ਵਿਆਹ ਚਾਵੀਵਨ ਨਾਮ ਦੀ ਲੜਕੀ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਨੂੰ 20 ਸਾਲ ਬੀਤ ਚੁੱਕੇ ਹਨ। ਹੁਣ ਨਾਰੀਨ ਦੀ ਉਮਰ 47 ਸਾਲ ਹੈ ਅਤੇ ਉਸ ਦੀ ਪਤਨੀ 43 ਸਾਲ ਦੀ ਹੈ।

ਪਤਨੀ ਨੇ ਹਾਲ ਹੀ ਵਿਚ £300,000 ਯਾਨੀ 3 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਜਿੱਤੀ ਸੀ। ਨਾਰੀਨ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ, ਉਦੋਂ ਹੀ ਉਸ ਦੀ ਪਤਨੀ ਨੇ ਉਸ ਨੂੰ ਫੋਨ ਕਰਕੇ ਉਸ ਤੋਂ ਵੱਖ ਹੋਣ ਦੀ ਗੱਲ ਆਖ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ।

ਪਤਨੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਈ ਸਾਲਾਂ ਤੋਂ ਵੱਖ ਰਹਿ ਰਹੇ ਸਨ, ਜਦਕਿ ਨਾਰੀਨ ਦਾ ਕਹਿਣਾ ਹੈ ਕਿ ਉਹ ਕੰਮ ਦੇ ਸਿਲਸਿਲੇ 'ਚ ਦੱਖਣੀ ਕੋਰੀਆ 'ਚ ਰਹਿੰਦੇ ਸਨ। ਨਾਰੀਨ ਦੀ ਪਤਨੀ ਨੇ ਉਸ ਨੂੰ ਲਾਟਰੀ ਜਿੱਤਣ ਬਾਰੇ ਉਦੋਂ ਤੱਕ ਨਹੀਂ ਦੱਸਿਆ ਜਦੋਂ ਤੱਕ ਉਸ ਦੀਆਂ ਧੀਆਂ ਨੇ ਆਪਣੇ ਪਿਤਾ ਦੇ ਸਾਹਮਣੇ ਇਹ ਨਹੀਂ ਦੱਸਿਆ। ਫਿਲਹਾਲ ਉਹ ਅਦਾਲਤੀ ਕੇਸ ਰਾਹੀਂ ਪਤਨੀ ਦੀ ਜਿੱਤੀ ਹੋਈ ਰਕਮ ਵਿੱਚੋਂ ਅੱਧੀ ਰਕਮ ਦੀ ਮੰਗ ਕਰ ਰਿਹਾ ਹੈ।

Published by:Gurwinder Singh
First published:

Tags: Lottery, The Punjab State Lottery