Home /News /national /

VIDEO- ਸਾੜੀ ਪਾ ਕੇ ਜਿਮ ਵਿਚ ਵਰਕਆਊਟ, ਮਹਿਲਾ ਦਾ ਜੋਸ਼ ਵੇਖ ਦੰਗ ਰਹਿ ਗਏ ਲੋਕ...

VIDEO- ਸਾੜੀ ਪਾ ਕੇ ਜਿਮ ਵਿਚ ਵਰਕਆਊਟ, ਮਹਿਲਾ ਦਾ ਜੋਸ਼ ਵੇਖ ਦੰਗ ਰਹਿ ਗਏ ਲੋਕ...

VIDEO- ਸਾੜੀ ਪਾ ਕੇ ਜਿਮ ਵਿਚ ਵਰਕਆਊਟ, ਮਹਿਲਾ ਦਾ ਜੋਸ਼ ਵੇਖ ਦੰਗ ਰਹਿ ਗਏ ਲੋਕ... (ਕੈ. instagram/reenasinghfitness:)

VIDEO- ਸਾੜੀ ਪਾ ਕੇ ਜਿਮ ਵਿਚ ਵਰਕਆਊਟ, ਮਹਿਲਾ ਦਾ ਜੋਸ਼ ਵੇਖ ਦੰਗ ਰਹਿ ਗਏ ਲੋਕ... (ਕੈ. instagram/reenasinghfitness:)

ਸਾੜੀ ਵਿੱਚ ਕਸਰਤ ਕਰਨਾ ਆਸਾਨ ਨਹੀਂ ਹੈ। ਇਹ ਇੱਕ ਅਜਿਹਾ ਕੱਪੜਾ ਹੈ ਜਿਸ ਵਿੱਚ ਪੈਰ ਫਸਣ ਜਾਂ ਸੰਤੁਲਨ ਗੁਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਬਾਵਜੂਦ ਔਰਤ ਆਪਣੀ ਪੂਰੀ ਵੀਡੀਓ 'ਚ ਕਿਤੇ ਵੀ ਹਿਚਕਿਚਾਈ ਜਾਂ ਸੰਕੋਚ ਨਹੀਂ ਕੀਤੀ। ਸਗੋਂ ਉਹ ਪੂਰੇ ਆਤਮ ਵਿਸ਼ਵਾਸ ਨਾਲ ਹਰ ਕਸਰਤ ਕਰਦੀ ਨਜ਼ਰ ਆਈ।

ਹੋਰ ਪੜ੍ਹੋ ...
  • Share this:

ਫਿਟਨੈਸ ਤੇ ਸਿਹਤ ਪ੍ਰਤੀ ਸੁਚੇਤ ਰਹਿਣ ਵਾਲੇ ਲੋਕ ਖਾਣ-ਪੀਣ ਤੋਂ ਇਲਾਵਾ ਜਿਮ 'ਚ ਵਰਕਆਊਟ ਉਤੇ ਵੀ ਕਾਫੀ ਧਿਆਨ ਦਿੰਦੇ ਹਨ, ਪਰ ਲੋਕ ਜਿਮ ਲਈ ਟਾਈਟਸ, ਸ਼ਾਰਟਸ ਜਾਂ ਟੀ-ਸ਼ਰਟਾਂ, ਲੋਅਰ ਪਹਿਨੇ ਦਿਖਾਈ ਦਿੰਦੇ ਹਨ। ਕਿਉਂਕਿ ਇਨ੍ਹਾਂ ਕੱਪੜਿਆਂ ਵਿਚ ਕਸਰਤ ਕਰਨਾ ਅਤੇ ਵੱਖ-ਵੱਖ ਜਿਮ ਮਸ਼ੀਨਾਂ ਦੀ ਵਰਤੋਂ ਕਰਨਾ ਆਸਾਨ ਹੈ। ਪਰ ਇੱਕ ਮਹਿਲਾ ਅਜਿਹੀ ਹੈ ਜਿਸ ਨੇ ਜਿਮ ਵਿੱਚ ਆਪਣੀ ਰਵਾਇਤੀ ਪਹਿਰਾਵੇ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਅਜਿਹਾ ਹੀ ਇੱਕ ਵੀਡੀਓ ਇੰਸਟਾਗ੍ਰਾਮ reenasinghfitness 'ਤੇ ਸ਼ੇਅਰ ਕੀਤਾ ਗਿਆ ਹੈ, ਜਿੱਥੇ ਇੱਕ ਔਰਤ ਸਾੜੀ ਪਾ ਕੇ ਜਿਮ ਪਹੁੰਚੀ ਅਤੇ ਭਾਰੀ ਵਰਕਆਊਟ ਕਰਦੀ ਨਜ਼ਰ ਆਈ। ਸਾੜ੍ਹੀ ਪਹਿਨ ਕੇ ਔਰਤ ਨੇ ਅਜਿਹੀ ਕਸਰਤ ਕੀਤੀ , ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।

ਇਹੀ ਕਾਰਨ ਹੈ ਕਿ ਔਰਤ ਦੀ ਮਿਹਨਤ ਨੂੰ ਦੇਖ ਕੇ ਲੋਕਾਂ ਦੇ ਪਸੀਨੇ ਛੁੱਟ ਗਏ ਅਤੇ ਇਹ ਵੀਡੀਓ ਵਾਇਰਲ ਹੋਣ ਲੱਗੀ। ਵੀਡੀਓ ਨੂੰ 4 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਕਦੇ ਕਿਸੇ ਔਰਤ ਨੂੰ ਸਾੜੀ ਪਾ ਕੇ ਜਿੰਮ ਜਾਂਦੇ ਨਹੀਂ ਦੇਖਿਆ

ਸਾੜ੍ਹੀ ਭਾਰਤ ਵਿੱਚ ਸਭ ਤੋਂ ਸੁੰਦਰ ਅਤੇ ਰਵਾਇਤੀ ਪਹਿਰਾਵਾ ਹੈ। ਸਾੜ੍ਹੀ ਵਿੱਚ ਕਿਸੇ ਵੀ ਔਰਤ ਦੀ ਸੁੰਦਰਤਾ ਅਤੇ ਖੂਬਸੂਰਤੀ ਚੰਗੀ ਤਰ੍ਹਾਂ ਢੁੱਕਦੀ ਹੈ। ਪਰ ਜਦੋਂ ਸਾੜੀ ਪਾ ਕੇ ਇੱਕ ਔਰਤ ਜਿਮ ਵਿੱਚ ਪਹੁੰਚੀ ਤਾਂ ਲੋਕ ਹੈਰਾਨੀ ਨਾਲ ਭਰ ਗਏ। ਕਿਉਂਕਿ ਅਜਿਹਾ ਸ਼ਾਇਦ ਹੀ ਕਦੇ ਦੇਖਿਆ ਗਿਆ ਹੋਵੇਗਾ।

ਸਾੜੀ ਵਿੱਚ ਕਸਰਤ ਕਰਨਾ ਆਸਾਨ ਨਹੀਂ ਹੈ। ਇਹ ਇੱਕ ਅਜਿਹਾ ਕੱਪੜਾ ਹੈ ਜਿਸ ਵਿੱਚ ਪੈਰ ਫਸਣ ਜਾਂ ਸੰਤੁਲਨ ਗੁਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਬਾਵਜੂਦ ਔਰਤ ਆਪਣੀ ਪੂਰੀ ਵੀਡੀਓ 'ਚ ਕਿਤੇ ਵੀ ਹਿਚਕਿਚਾਈ ਜਾਂ ਸੰਕੋਚ ਨਹੀਂ ਕੀਤੀ। ਸਗੋਂ ਉਹ ਪੂਰੇ ਆਤਮ ਵਿਸ਼ਵਾਸ ਨਾਲ ਹਰ ਕਸਰਤ ਕਰਦੀ ਨਜ਼ਰ ਆਈ।

Published by:Gurwinder Singh
First published:

Tags: Ajab Gajab, Ajab Gajab News, Gym, Gymnast