ਕੀ ਹੋਵੇ ਜਦੋ ਨੌਕਰ ਤੁਹਾਨੂੰ ਆਪਣੇ ਘਰੋਂ ਹੀ ਬਹਾਰ ਕੱਢ ਦਵੇਂ। ਇਹ ਗੱਲ ਸੁਨਣ ਨੂੰ ਤਾਂ ਅਜੀਬ ਹੈ ਪਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਿੰਨ ਮਹੀਨੇ ਬਾਅਦ ਮੁੰਬਈ ਤੋਂ ਵਾਪਸ ਆਏ ਮਕਾਨ ਮਾਲਕ ਨੂੰ ਨੌਕਰ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਨੌਕਰ ਨੇ ਮਾਲਕ ਨੂੰ ਕਿਹਾ ਕਿ 'ਹੁਣ ਮੈਂ ਇਸ ਘਰ ਦਾ ਮਾਲਕ ਹਾਂ'। ਇਹ ਸੁਣ ਕੇ ਮਕਾਨ ਮਾਲਿਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਨੇ ਤੁਰੰਤ ਇਸ ਮਾਮਲੇ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ। ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੌਕਰ ਸਮੇਤ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਕਾਨ ਮਾਲਿਕਨ ਨੇ ਦੱਸਿਆ ਕਿ ਭਾਰਤੀ ਧੰਜਲ ਆਪਣੀ ਬੇਟੀ, ਬੇਟੇ ਅਤੇ ਪਤੀ ਨਿਰਮਲ ਨਾਲ ਮੁੰਬਈ 'ਚ ਰਹਿ ਰਹੀ ਸੀ। ਉਨ੍ਹਾਂ ਦਾ ਇੰਦਰਾ ਨਗਰ ਦੇ ਸ਼ਕਤੀਨਗਰ 'ਚ ਮਕਾਨ ਸੀ ਜਿੱਥੇ ਬੀਮਾਰੀ ਤੋਂ ਬਾਅਦ ਉਨ੍ਹਾਂ ਦੀ ਭੈਣ ਕੁਮਾਰੀ ਵਿਦਿਆ ਸਿੰਘ ਦੀ ਮੌਤ ਹੋ ਗਈ ਸੀ। ਘਰ ਵਿੱਚ ਨੌਕਰ ਅਮਿਤ ਅਤੇ ਉਸਦਾ ਪਰਿਵਾਰ ਰਹਿੰਦਾ ਸੀ, ਉਹ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਸੀ। ਰਾਧਾ ਸਿੰਘ ਦੇ ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਮੁੰਬਈ ਪਰਤ ਗਏ।
ਭੈਣ ਦੀ ਮੌਤ ਤੋਂ ਕਰੀਬ ਤਿੰਨ ਮਹੀਨੇ ਬਾਅਦ ਭਾਰਤੀ ਧੰਜਲ ਆਪਣੇ ਪਰਿਵਾਰ ਸਮੇਤ ਲਖਨਊ ਵਾਪਸ ਆ ਗਈ ਤਾਂ ਨੌਕਰ ਅਮਿਤ ਨੇ ਉਸ ਨੂੰ ਘਰ ਅੰਦਰ ਵੜਨ ਨਹੀਂ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਸੰਯੁਕਤ ਕਮਿਸ਼ਨਰ ਪੀਯੂਸ਼ ਮੋਰਡੀਆ ਤੋਂ ਮਦਦ ਦੀ ਮੰਗ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਨੌਕਰ ਅਮਿਤ ਨੇ ਬਾਰਾਬੰਕੀ ਦੇ ਰਹਿਣ ਵਾਲੇ ਦਬੰਗ ਮਹਿੰਦਰ ਸਿੰਘ ਨਾਲ ਮਿਲ ਕੇ ਘਰ 'ਤੇ ਕਬਜ਼ਾ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਉਸ ਤੋਂ ਬਾਅਦ ਘਰ ਖਾਲੀ ਕਰਵਾ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Crime, Crime news, National news