ਹਲਦਵਾਨੀ: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸੇ ਵਿਚਕਾਰ ਉੱਤਰਾਖੰਡ ਤੋਂ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾੜੇ ਦੀ ਇੱਕ ਹਰਕਤ ਨੇ ਪੂਰੇ ਵਿਆਹ ਦੀਆਂ ਖੁਸ਼ੀਆਂ ਗ਼ਮ 'ਚ ਬਦਲ ਦਿੱਤੀਆਂ 'ਤੇ ਲਾੜੇ ਸਮੇਤ ਪੂਰੇ ਪਰਿਵਾਰ ਨੂੰ ਖਾਲੀ ਹੱਥ ਪਰਤਣਾ ਪਿਆ।
ਇਹ ਮਾਮਲਾ ਉੱਤਰਾਖੰਡ ਦੇ ਹਲਦਵਾਨੀ ਦਾ ਹੈ ਜਿੱਥੇ ਬੈਂਕੁਏਟ ਹਾਲ 'ਚ ਅਜੀਬ ਘਟਨਾ ਵਾਪਰੀ। ਇੱਥੇ ਇੱਕ ਸ਼ਰਾਬੀ ਲਾੜੇ ਨੇ ਅਜਿਹਾ ਹੰਗਾਮਾ ਮਚਾਇਆ ਕਿ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਦਰਅਸਲ ਹਲਦਵਾਨੀ ਦੇ ਬਿਥੋਰੀਆ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਅਮਿਤ (ਬਦਲਿਆ ਹੋਇਆ ਨਾਮ) ਦਾ ਵਿਆਹ ਸ਼ਹਿਰ ਦੀ ਰਹਿਣ ਵਾਲੀ ਅਮਿਤਾ (ਬਦਲਿਆ ਹੋਇਆ ਨਾਮ) ਨਾਲ ਤੈਅ ਹੋਇਆ ਸੀ। ਗੈਸ ਗੋਦਾਮ ਰੋਡ 'ਤੇ ਸਥਿਤ ਇਕ ਹਾਲ 'ਚ ਐਤਵਾਰ ਰਾਤ ਨੂੰ ਵਿਆਹ ਸਮਾਗਮ ਸੀ।
ਲਾੜੀ ਪੱਖ ਦੇ ਲੋਕਾਂ ਨੇ ਬਾਰਾਤ ਦਾ ਖੂਬ ਸਵਾਗਤ ਕੀਤਾ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜਿਵੇਂ ਹੀ ਜੈਮਾਲਾ ਦੀ ਰਸਮ ਸ਼ੁਰੂ ਹੋਈ ਤਾਂ ਲਾੜਾ ਆਪਾ ਖੋ ਬੈਠਾ। ਦੋਸ਼ ਹੈ ਕਿ ਲਾੜੇ ਨੇ ਸ਼ਰਾਬ ਪੀਤੀ ਹੋਈ ਸੀ। ਜੈਮਾਲਾ ਦੀ ਸਟੇਜ 'ਤੇ ਹੀ ਲਾੜੇ ਅਤੇ ਉਸਦੇ ਦੋਸਤਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲਾੜੀ ਪੱਖ ਦੇ ਲੋਕਾਂ ਨੇ ਕਿਸੇ ਤਰ੍ਹਾਂ ਜੈਮਾਲਾ ਦੀ ਰਸਮ ਪੂਰੀ ਕੀਤੀ ਪਰ ਜੈਮਾਲਾ ਦੀ ਰਸਮ ਖਤਮ ਹੁੰਦੇ ਹੀ ਲਾੜਾ ਆਪਣੇ ਦੋਸਤਾਂ ਨਾਲ ਬਾਰਾਤ ਛੱਡ ਕੇ ਸ਼ਰਾਬ ਪੀਣ ਚਲਾ ਗਿਆ। ਇਹ ਚੀਜ਼ਾਂ ਲਾੜੀ ਪਸੰਦ ਨਹੀਂ ਆਈ ਤਾਂ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਲੜਕੀ ਦੇ ਪੱਖ ਦਾ ਦੋਸ਼ ਹੈ ਕਿ ਸ਼ਰਾਬੀ ਲਾੜੇ ਦੇ ਨਾਲ-ਨਾਲ ਉਸ ਦੇ ਜੀਜਾ ਅਤੇ ਦੋਸਤਾਂ ਨੇ ਖਾਣੇ ਨੂੰ ਲੈ ਕੇ ਹੰਗਾਮਾ ਕੀਤਾ। ਇੰਨਾ ਹੀ ਨਹੀਂ, ਖਾਣਾ ਖਰਾਬ ਹੋਣ ਦੀ ਸ਼ਿਕਾਇਤ ਕਰਦੇ ਹੋਏ ਲਾੜੇ ਨੇ ਆਪਣੇ ਦੋਸਤਾਂ ਲਈ ਪਾਰਟੀ ਲਈ ਪੈਸੇ ਦੇ ਨਾਲ-ਨਾਲ ਵਿਆਹ ਲਈ ਪੰਜ ਲੱਖ ਰੁਪਏ ਨਕਦ ਅਤੇ ਕਾਰ ਦੀ ਮੰਗ ਕੀਤੀ। ਇਸ 'ਤੇ ਲੜਕੀਆਂ ਦੇ ਪੱਖ ਨੇ ਨਾਰਾਜ਼ਗੀ ਜ਼ਾਹਰ ਕੀਤੀ। ਲੜਕੀ ਦੇ ਪੱਖ ਨੇ ਸਾਫ਼ ਕਿਹਾ ਕਿ ਵਿਆਹ ਤੋਂ ਪਹਿਲਾਂ ਇਹ ਸਭ ਕੁਝ ਨਹੀਂ ਹੋਇਆ, ਪਰ ਸ਼ਰਾਬੀ ਲਾੜਾ ਮੰਨਣ ਨੂੰ ਤਿਆਰ ਨਹੀਂ ਸੀ।
ਲਾੜੀ ਪੱਖ ਦੇ ਲੋਕਾਂ ਨੇ ਕਾਫੀ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਜਾਰੀ ਰਿਹਾ ਅਤੇ ਇਸ ਦੌਰਾਨ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਲੜਕੇ ਵਾਲੇ ਪੱਖ ਦੇ ਲੋਕਾਂ ਨੂੰ ਬਾਰਾਤ ਵਾਪਸ ਚਲ ਗਈ। ਥਾਣਾ ਮੁਖਾਨੀ ਦੇ ਥਾਣਾ ਇੰਚਾਰਜ ਰਮੇਸ਼ ਬੋਰਾ ਅਨੁਸਾਰ ਉਨ੍ਹਾਂ ਨੂੰ ਇਸ ਸਬੰਧੀ ਜ਼ੁਬਾਨੀ ਸ਼ਿਕਾਇਤ ਵੀ ਮਿਲੀ ਸੀ ਪਰ ਕਿਸੇ ਵੀ ਧਿਰ ਨੇ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਦੋਵੇਂ ਧਿਰਾਂ ਆਪਸੀ ਸਮਝੌਤੇ 'ਤੇ ਲੱਗੀਆਂ ਹੋਈਆਂ ਹਨ। ਲੜਕੀ ਪੱਖ ਦੇ ਲੋਕ ਵਿਆਹ ਦੀਆਂ ਤਿਆਰੀਆਂ 'ਚ ਹੋਏ ਖਰਚੇ ਲਈ ਲਾੜੇ ਪੱਖ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਜਿਸ 'ਤੇ ਲੜਕੇ ਵਾਲੇ ਪੱਖ ਦੇ ਲੋਕ ਸਹਿਮਤ ਹੋ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, National news