Home /News /national /

VIDEO: ਬਿਨਾਂ ਡਰਾਈਵਰ ਦੇ ਆਪਣੇ-ਆਪ ਚੱਲਣ ਲੱਗਾ ਆਟੋ ਰਿਕਸ਼ਾ! ਲੋਕਾਂ ਨੇ ਕਿਹਾ- ਸਵਾਰੀ ਨਾ ਮਿਲਣ ਕਰਕੇ ਹੋਇਆ ਪਾਗਲ

ਸੋਸ਼ਲ ਮੀਡਿਆ 'ਤੇ ਰੋਜ਼ ਕਈ ਤਰ੍ਹਾਂ ਦੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਵੀਡੀਓ ਸਾਡਾ ਖੂਬ ਮਨੋਰੰਜਨ ਕਰਦਿਆਂ ਹਨ 'ਤੇ ਕਈ ਸਾਨੂੰ ਹੈਰਾਨ ਕਰ ਦਿੰਦਿਆਂ ਹਨ। ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਆਟੋ ਰਿਕਸ਼ਾ ਸੜਕ 'ਤੇ ਬਿਨਾਂ ਡਰਾਈਵਰ ਦੇ ਬੈਠਿਆਂ ਗੋਲ-ਗੋਲ ਘੁੰਮਦਾ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ ...
  • Share this:

ਟਵਿੱਟਰ ਯੂਜ਼ਰ ਸਦਾਫ ਆਫਰੀਨ ਨੇ ਹਾਲ ਹੀ 'ਚ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ ਅਤੇ ਲੋਕਾਂ ਨੂੰ ਹਸਾ ਰਿਹਾ ਹੈ। ਤੁਸੀਂ ਫਿਲਮਾਂ 'ਚ ਰਿਮੋਟ ਕੰਟਰੋਲਡ ਕਾਰਾਂ ਦੇਖੀਆਂ ਹੋਣਗੀਆਂ ਜਾਂ ਕੁਝ ਫਿਲਮਾਂ 'ਚ ਅਜਿਹੇ ਸੀਨ ਜ਼ਰੂਰ ਦੇਖੇ ਹੋਣਗੇ, ਜਿਨ੍ਹਾਂ 'ਚ ਭੂਤਾਂ ਕਾਰਨ ਕਾਰ ਆਪਣੇ ਆਪ ਚੱਲਦੀ ਹੈ। ਅਸਲ ਜ਼ਿੰਦਗੀ 'ਚ ਜਦੋਂ ਅਜਿਹਾ ਨਜ਼ਾਰਾ ਦੇਖਿਆ ਗਿਆ ਤਾਂ ਹਰ ਕੋਈ ਦੰਗ ਰਹਿ ਗਿਆ, ਫਰਕ ਸਿਰਫ ਇੰਨਾ ਹੈ ਕਿ ਇਸ 'ਚ ਭੂਤ-ਪ੍ਰੇਤ ਦਾ ਪਰਛਾਵਾਂ ਨਹੀਂ ਹੈ।

ਆਪਣੇ ਆਪ ਚੱਲ ਰਿਹਾ ਹੈ ਆਟੋ ਰਿਕਸ਼ਾ

ਵੀਡੀਓ ਸ਼ੇਅਰ ਕਰਦੇ ਹੋਏ ਲੜਕੀ ਨੇ ਲਿਖਿਆ- "ਇੱਕ ਆਟੋ ਨੇ ਆਪਣਾ ਆਪਾ ਗੁਆ ਦਿੱਤਾ! ਬਿਨਾਂ ਡਰਾਈਵਰ ਦੇ, ਇਸ ਨੇ ਕਈ ਚੱਕਰ ਲਗਾਏ, ਲੋਕਾਂ ਨੇ ਬੇਕਾਬੂ ਆਟੋ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ! ਸ਼ੁਕਰ ਹੈ ਕਿ ਕੋਈ ਹਾਦਸਾ ਨਹੀਂ ਹੋਇਆ! 'ਟਾਰਜ਼ਨ ਦ ਵੰਡਰ' ਆਟੋ!" ਵੀਡੀਓ 'ਚ ਇਕ ਆਟੋ ਰਿਕਸ਼ਾ ਸੜਕ 'ਤੇ ਘੁੰਮਦਾ ਨਜ਼ਰ ਆ ਰਿਹਾ ਹੈ ਪਰ ਉਸ ਦੇ ਅੰਦਰ ਕੋਈ ਡਰਾਈਵਰ ਨਹੀਂ ਬੈਠਾ ਹੈ। ਉਸ ਦੇ ਆਲੇ-ਦੁਆਲੇ ਲੋਕ ਖੜ੍ਹੇ ਹਨ ਜੋ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਨੂੰ ਰੋਕਣ ਵਿਚ ਅਸਮਰੱਥ ਹਨ।

ਇਸ ਵੀਡੀਓ ਨੂੰ 86 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕੰਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਦੱਸਿਆ ਕਿ ਇਹ ਆਟੋ ਰਿਕਸ਼ਾ ਅਸਲ ਵਿੱਚ ਐਲੋਨ ਮਸਕ ਦੀ ਕੰਪਨੀ ਟੇਸਲਾ ਦਾ ਹੈ ਜੋ ਬਿਨਾਂ ਡਰਾਈਵਰ ਦੇ ਵਾਹਨਾਂ ਲਈ ਮਸ਼ਹੂਰ ਹੈ ਅਤੇ ਇਸ ਆਟੋ ਰਿਕਸ਼ਾ ਦੀ ਟੈਸਟ ਡਰਾਈਵ ਚੱਲ ਰਹੀ ਹੈ। ਕੁਝ ਲੋਕਾਂ ਨੇ ਐਲੋਨ ਮਸਕ ਨੂੰ ਟੈਗ ਵੀ ਕੀਤਾ। ਇੱਕ ਨੇ ਮਜ਼ਾਕ ਵਿੱਚ ਕਿਹਾ - "ਮੈਨੂੰ ਸਵਾਰੀ ਨਾ ਮਿਲਣ ਕਰਕੇ ਪਾਗਲ ਲੱਗ ਰਿਹਾ ਹੈ!"

Published by:Drishti Gupta
First published:

Tags: Ajab Gajab, Ajab Gajab News, National news, Viral, Viral news, Viral video