ਰਾਜਸਥਾਨ- ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਸ਼ਲੋਕਾ ਦੇ ਨਾਲ ਰਾਜਸਥਾਨ ਦੇ ਨਾਥਦੁਆਰਾ ਸਥਿਤ ਸ਼੍ਰੀਨਾਥਜੀ ਮੰਦਿਰ ਵਿੱਚ ਪੂਜਾ ਕੀਤੀ। ਉਨ੍ਹਾਂ ਮੰਦਰ ਤੋਂ ਰਾਜਸਥਾਨ ਵਿੱਚ JioTrue5G ਨੈੱਟਵਰਕ ਸੇਵਾਵਾਂ ਵੀ ਸ਼ੁਰੂ ਕੀਤੀਆਂ। ਇਸ ਤੋਂ ਪਹਿਲਾਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਰਗੇ ਵੱਡੇ ਸ਼ਹਿਰਾਂ 'ਚ 5ਜੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। 29 ਅਗਸਤ ਨੂੰ ਭਾਰਤ ਵਿੱਚ 5ਜੀ ਲਾਂਚ ਦੀ ਘੋਸ਼ਣਾ ਕਰਦਿਆਂ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਦਸੰਬਰ 2023 ਤੱਕ ਦੇਸ਼ ਭਰ ਦੇ ਹਰ ਸ਼ਹਿਰ, ਤਹਿਸੀਲ ਅਤੇ ਤਾਲੁਕਾ ਵਿੱਚ ਆਪਣੇ 5ਜੀ ਨੈੱਟਵਰਕ ਦਾ ਵਿਸਤਾਰ ਕਰਨਾ ਹੈ।
ਇਸ ਸਾਲ ਦੀ ਸ਼ੁਰੂਆਤ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਨੂੰ ਕੰਪਨੀ ਦੀ ਜ਼ਿੰਮੇਵਾਰੀ ਸੌਂਪੀ ਗਈ। ਰਿਲਾਇੰਸ ਇੰਡਸਟਰੀਜ਼ (RIL) ਦੀ ਦੂਰਸੰਚਾਰ ਸ਼ਾਖਾ ਰਿਲਾਇੰਸ ਜਿਓ (Reliance Jio) ਨੇ ਸ਼ਨੀਵਾਰ ਨੂੰ ਰਾਜਸਥਾਨ ਦੇ ਨਾਥਦੁਆਰਾ ਵਿੱਚ JioTrue5G 'ਤੇ ਆਧਾਰਿਤ Wi-Fi ਸੇਵਾਵਾਂ ਦੀ ਸ਼ੁਰੂਆਤ ਕੀਤੀ।
ਜਾਣੋ ਕਿੱਥੇ ਮਿਲੇਗੀ ਵਾਈ-ਫਾਈ ਦੀ ਸਰਵਿਸ
ਇਹ ਸੇਵਾ ਵਿਦਿਅਕ ਸੰਸਥਾਵਾਂ, ਧਾਰਮਿਕ ਸਥਾਨਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਵਪਾਰਕ ਹੱਬ ਵਰਗੀਆਂ ਥਾਵਾਂ 'ਤੇ ਮੁਹੱਈਆ ਕਰਵਾਈ ਜਾਵੇਗੀ ਜਿੱਥੇ ਲੋਕਾਂ ਦਾ ਵੱਡਾ ਇਕੱਠ ਹੁੰਦਾ ਹੈ। ਜੀਓ ਯੂਜ਼ਰਸ ਨੂੰ ਜੀਓ ਵੈਲਕਮ ਆਫਰ ਦੀ ਮਿਆਦ ਦੇ ਦੌਰਾਨ ਇਹ ਨਵੀਂ ਵਾਈ-ਫਾਈ ਸੇਵਾ ਮੁਫਤ ਮਿਲੇਗੀ। ਦੂਜੇ ਨੈੱਟਵਰਕ ਦੀ ਵਰਤੋਂ ਕਰਨ ਵਾਲੇ ਵੀ Jio 5G ਸੰਚਾਲਿਤ ਵਾਈ-ਫਾਈ ਦੀ ਸੀਮਤ ਵਰਤੋਂ ਕਰ ਸਕਣਗੇ। ਪਰ ਜੇਕਰ ਉਹ Jio 5G ਸੰਚਾਲਿਤ Wi-Fi ਦੀ ਪੂਰੀ ਸੇਵਾ ਦੀ ਵਰਤੋਂ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜੀਓ ਦਾ ਗਾਹਕ ਬਣਨਾ ਹੋਵੇਗਾ।
ਦਸ ਦਈਏ ਕਿ ਨਾਥਦੁਆਰਾ ਰਾਜਸਥਾਨ ਦਾ ਪਹਿਲਾ ਸ਼ਹਿਰ ਹੈ ਜਿੱਥੇ ਕਿਸੇ ਵੀ ਆਪਰੇਟਰ ਨੇ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਹਨ। ਹਾਲਾਂਕਿ ਕੰਪਨੀ ਨੇ ਅਜੇ ਕਮਰਸ਼ੀਅਲ ਲਾਂਚ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਦਾ ਚੇਨਈ ਸ਼ਹਿਰ ਵੀ ਕੰਪਨੀ ਦੇ 5ਜੀ ਸਰਵਿਸ ਮੈਪ 'ਤੇ ਆ ਗਿਆ ਹੈ।
(Disclaimer- ਨੈੱਟਵਰਕ18 ਅਤੇ TV18 ਕੰਪਨੀਆਂ ਚੈਨਲ/ਵੇਬਸਾਈਟ ਦਾ ਸੰਚਾਲਨ ਕਰਦੀਆਂ ਹਨ ਜੋ ਸੁਤੰਤਰ ਮੀਡੀਆ ਟਰੱਸਟ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ਜਿਸਦਾ ਰਿਲਾਇੰਸ ਇੰਡਸਟਰੀਜ਼ ਇਕੋ-ਇਕ ਲਾਭਪਾਤਰੀ ਹੈ।)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 5G Network, 5G services in india, Jio 5G, Rajasthan, Reliance Jio