ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੈ। ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਸ ਨੂੰ ਆਦਤ ਪੈ ਜਾਂਦੀ ਹੈ, ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਲਿਜਾਇਆ ਜਾਂਦਾ ਹੈ, ਪਰ ਜੇਕਰ ਕੋਈ ਮੁਰਗਾ ਇਸ ਦਾ ਆਦੀ ਹੋ ਜਾਵੇ? ਜੀ ਹਾਂ, ਮਹਾਰਾਸ਼ਟਰ 'ਚ ਇੱਕ ਮੁਰਗਾ ਸ਼ਰਾਬ ਦਾ ਇੰਨਾ ਆਦੀ ਹੈ ਕਿ ਉਹ ਸਵੇਰ ਤੋਂ ਸ਼ਾਮ ਤੱਕ ਨਸ਼ੇ 'ਚ ਟੱਲੀ ਰਹਿੰਦਾ ਹੈ। ਜੇ ਉਸ ਨੂੰ ਸ਼ਰਾਬ ਨਹੀਂ ਮਿਲਦੀ ਤਾਂ ਉਹ ਖਾਣ-ਪੀਣ ਤੋਂ ਇਨਕਾਰ ਕਰ ਦਿੰਦਾ ਹੈ।
ਮਾਮਲਾ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਪਿਪਾਰੀ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਇੱਕ ਕਿਸਾਨ ਨੇ ਆਪਣੀ ਮੁਰਗੇ ਨੂੰ ਸ਼ਰਾਬ ਦਾ ਇੰਨਾ ਆਦੀ ਬਣਾ ਲਿਆ ਹੈ ਕਿ ਉਸ ਦਾ ਕੋਈ ਵੀ ਦਿਨ ਸ਼ਰਾਬ ਤੋਂ ਬਿਨਾਂ ਸ਼ੁਰੂ ਨਹੀਂ ਹੁੰਦਾ। ਕਿਸਾਨ ਦਾ ਨਾਂ ਭਾਊ ਕਾਤੋਰੇ ਹੈ।
ਉਸ ਨੇ ਪੋਲਟਰੀ ਫਾਰਮਿੰਗ ਸ਼ੁਰੂ ਕੀਤੀ ਹੈ। ਇਨ੍ਹਾਂ 'ਚੋਂ ਇਕ ਸ਼ਰਾਬ ਦਾ ਇੰਨਾ ਆਦੀ ਹੋ ਗਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਮੁਰਗੇ ਦੇ ਮਾਲਕ ਨੇ ਸ਼ਰਾਬ ਦੀ ਇੱਕ ਬੂੰਦ ਵੀ ਨਹੀਂ ਪੀਤੀ। ਪਰ ਇਸ ਮੁਰਗੇ ਦਾ ਇੱਕ ਵੀ ਦਿਨ ਸ਼ਰਾਬ ਤੋਂ ਬਿਨਾਂ ਨਹੀਂ ਲੰਘਦਾ।
ਹਰ ਰੋਜ਼ ਮਾਲਕ ਸ਼ਰਾਬ ਲਿਆਉਂਦਾ ਹੈ
ਜਿਸ ਦਿਨ ਮੁਰਗੇ ਨੂੰ ਸ਼ਰਾਬ ਨਹੀਂ ਮਿਲਦੀ, ਉਹ ਦਾਣੇ ਨਹੀਂ ਖਾਂਦਾ। ਅਜਿਹੇ 'ਚ ਇਸ ਦੇ ਮਾਲਕ ਨੂੰ ਆਪਣੇ ਮੁਰਗੇ ਲਈ ਹਰ ਰੋਜ਼ ਸ਼ਰਾਬ ਦੀ ਦੁਕਾਨ ਤੋਂ ਬੋਤਲ ਖਰੀਦਣੀ ਪੈਂਦੀ ਹੈ। ਭਾਊ ਅਨੁਸਾਰ ਉਸ ਦਾ ਕੁੱਕੜ ਹਰ ਮਹੀਨੇ ਕਰੀਬ ਦੋ ਹਜ਼ਾਰ ਰੁਪਏ ਦੀ ਸ਼ਰਾਬ ਪੀਂਦਾ ਹੈ। ਕੁੱਕੜ ਭਾਊ ਦੇ ਪਰਿਵਾਰ ਦਾ ਮੈਂਬਰ ਬਣ ਗਿਆ ਹੈ। ਅਜਿਹੇ 'ਚ ਜਦੋਂ ਉਹ ਖਾਣਾ ਨਹੀਂ ਖਾਂਦਾ ਤਾਂ ਉਸ ਨੂੰ ਮਜਬੂਰੀ 'ਚ ਉਸ ਲਈ ਸ਼ਰਾਬ ਲਿਆਉਣੀ ਪੈਂਦੀ ਹੈ।
ਕਿਵੇਂ ਪਈ ਅਜਿਹੀ ਆਦਤ
ਰਿਪੋਰਟ ਅਨੁਸਾਰ ਕੁਝ ਸਮਾਂ ਪਹਿਲਾਂ ਭਾਊ ਦੇ ਫਾਰਮ ਵਿੱਚ ਕੁਝ ਮੁਰਗਿਆਂ ਦੀ ਸਿਹਤ ਵਿਗੜ ਗਈ ਸੀ। ਅਜਿਹੇ 'ਚ ਉਸ ਨੇ ਇਲਾਜ ਲਈ ਆਪਣੇ ਮੁਰਗਿਆਂ ਨੂੰ ਸ਼ਰਾਬ ਪਿਲਾਉਣੀ ਸ਼ੁਰੂ ਕਰ ਦਿੱਤੀ। ਕੁਝ ਹੀ ਦਿਨਾਂ ਵਿਚ ਸਾਰੇ ਮੁਰਗੇ ਠੀਕ ਹੋ ਗਏ ਪਰ ਇਸ ਮੁਰਗੇ ਦੀ ਆਦਤ ਨਹੀਂ ਗਈ। ਹੁਣ ਸਥਿਤੀ ਇਹ ਹੈ ਕਿ ਜੇਕਰ ਉਸ ਨੂੰ ਸ਼ਰਾਬ ਨਹੀਂ ਮਿਲਦੀ ਤਾਂ ਉਹ ਖਾਣਾ ਨਹੀਂ ਖਾਂਦਾ। ਜਿਸ ਕਾਰਨ ਭਾਊ ਨੂੰ ਮਜਬੂਰੀ ਵਿੱਚ ਉਸ ਲਈ ਬੋਤਲ ਖਰੀਦਣੀ ਪਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Illegal liquor, Liquor