Home /News /national /

'ਫਾਨੀ' ਨੇ ਦਿੱਤੀ ਦਸਤਕ, ਪੰਜ ਜਾਣਿਆਂ ਦੀ ਮੌਤ

'ਫਾਨੀ' ਨੇ ਦਿੱਤੀ ਦਸਤਕ, ਪੰਜ ਜਾਣਿਆਂ ਦੀ ਮੌਤ

  • Share this:
    ਚੱਕਰਵਾਤ 'ਫਾਨੀ' ਓਡੀਸ਼ਾ ਤੱਟ ਨਾਲ ਟਕਰਾ ਗਿਆ ਹੈ। ਮੌਸਮ ਵਿਗਿਆਨ ਵਿਭਾਗ ਅਨੁਸਾਰ ਉੜੀਸਾ ਦੇ ਪੁਰੀ ਸਮੇਤ ਕਈ ਇਲਾਕਿਆਂ ਵਿਚ ਹਵਾਵਾਂ 250 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀਆਂ ਹਨ। ਤੇਜ਼ ਹਵਾਵਾਂ ਨਾਲ ਮੀਂਹ ਵੀ ਪੈ ਰਿਹਾ ਹੈ। ਫਾਨੀ ਦੇ ਕਾਰਨ, ਓਡੀਸ਼ਾ ਦੇ ਲਗਭਗ 10,000 ਪਿੰਡ ਅਤੇ 52 ਸ਼ਹਿਰ ਪ੍ਰਭਾਵਿਤ ਹਨ। ਇਸ ਤਰ੍ਹਾਂ 11 ਲੱਖ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ। ਉਨ੍ਹਾਂ ਦੇ ਰਿਹਾਇਸ਼ ਲਈ 5000 ਆਸਰਾ-ਘਰ ਤਿਆਰ ਕੀਤੇ ਗਏ ਹਨ।

    ਚੱਕਰਵਾਤ 'ਫਾਨੀ' ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉਤਰਾਖੰਡ ਵਿਚ ਵੀ ਦਿਸਣ ਲੱਗਾ ਹੈ। ਉੱਤਰ ਪ੍ਰਦੇਸ਼ ਦੇ ਚਾਂਦੋਲੀ ਜ਼ਿਲੇ ਵਿੱਚ ਤੂਫਾਨ ਤੇ ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਸੋਨਭੱਦਰ ਜ਼ਿਲ੍ਹੇ ਵਿੱਚ ਅਸਮਾਨ ਤੋਂ ਬਿਜਲੀ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਤਰਾਖੰਡ ਵਿਚ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਮੌਸਮ ਵਿਗਿਆਨ ਵਿਭਾਗ ਨੇ ਬਾਰਸ਼ ਦੀ ਸੰਭਾਵਨਾ ਵੀ ਜਤਾਈ ਹੈ।





    ਇਸ ਤੂਫਾਨ ਦੇ ਮੱਦੇਨਜ਼ਰ ਫੌਜ ਅਲਰਟ 'ਤੇ ਹੈ। ਇਸ ਖਤਰੇ ਨੂੰ ਦੇਖਦੇ ਹੋਏ 223 ਟਰੇਨਾਂ ਰੱਦ ਕਰ ਦਿੱਤੀਆਂ ਹਨ। ਪੀਐਮ ਮੋਦੀ ਨੇ ਕੱਲ੍ਹ ਕਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਖਤਰੇ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਤੱਟੀ ਖੇਤਰਾਂ 'ਚ ਰਹਿਣ ਵਾਲੇ 8 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸਰਕਾਰ ਵੱਲੋਂ 880 ਰਾਹਤ ਕੇਂਦਰ ਬਣਾਏ ਗਏ ਹਨ। ਸਾਰੇ ਸਿੱਖਿਆ ਸੰਸਥਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
    Published by:Sukhwinder Singh
    First published:

    Tags: Cyclone, Death toll

    ਅਗਲੀ ਖਬਰ